19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

ਜ਼ਮੀਨੀ ਝਗੜੇ ਦੌਰਾਨ ਦੂਜੀ ਧਿਰ ਦੇ ਚਾਰ ਵਿਅਕਤੀਆਂ 'ਤੇ ਵੀ ਇਰਾਦਾ ਕਤਲ ਦਾ ਪਰਚਾ ਦਰਜ

ਅਜੀਤ ਡੈਸਕ 17-06-2025
ਟੱਲੇਵਾਲ, 16 ਜੂਨ (ਸੋਨੀ ਚੀਮਾ)-ਥਾਣਾ ਟੱਲੇਵਾਲ ਅਧੀਨ ਆਉਂਦੇ ਪਿੰਡ ਗਾਗੇਵਾਲ ਵਿਖੇ ਜ਼ਮੀਨੀ ਝਗੜੇ ਨੂੰ ਲੈ ਕੇ ਵਾਪਰੀ ਘਟਨਾ ਉਪਰੰਤ ਜਿੱਥੇ ਦੋਵੇਂ ਧਿਰਾਂ ਦੇ ਵਿਅਕਤੀ ਜ਼ਖ਼ਮੀ ਹੋ ਗਏ ਸਨ | ਜਿਸ ਦੇ ਚੱਲਦਿਆਂ ਜਸਵੀਰ ਸਿੰਘ ਪੱੁਤਰ ਗੁਰਦੇਵ ਸਿੰਘ ਵਾਸੀ ਗਾਗੇਵਾਲ ਦੇ ਬਿਆਨਾਂ 'ਤੇ ਹਰਗੁਣਪ੍ਰੀਤ ਸਿੰਘ ਪੁੱਤਰ ਹਰਨੇਕ ਸਿੰਘ, ਗੁਲਵੰਤ ਸਿੰਘ ਰਿਟਾਇਰਡ ਮਾਸਟਰ ਪੁੱਤਰ ਗੁਰਦਿਆਲ ਸਿੰਘ ਵਾਸੀਆਨ ਗਾਗੇਵਾਲ, ਜੀਵਨ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਸੱਦੋਵਾਲ, ਜਗਸੀਰ ਸਿੰਘ ਉਰਫ਼ ਸੀਰਾ ਪੁੱਤਰ ਗੁਰਬਖ਼ਸ਼ ਸਿੰਘ ਵਾਸੀ ਗਾਗੇਵਾਲ ਤੋਂ ਇਲਾਵਾ 10/11 ਹੋਰ ਅਣਪਛਾਤੇ ਵਿਅਕਤੀਆਂ ਦੋਸ਼ੀਆਨ ਖ਼ਿਲਾਫ਼ ਧਾਰਾ 307, 323, 324, 128, 149, 441, 511 ਤੋਂ ਇਲਾਵਾ ਆਰਮਜ਼ ਐਕਟ ਤਹਿਤ ਤਹਿਤ ਪਰਚਾ ਦਰਜ ਕਰ ਲਿਆ ਗਿਆ ਸੀ, ੳੱੁਥੇ ਹੁਣ ਦੂਜੀ ਧਿਰ ਦੇ ਲੁਧਿਆਣਾ ਵਿਖੇ ਜੇਰੇ ਇਲਾਜ ਹਰਗੁਣਪ੍ਰੀਤ ਸਿੰਘ ਪੱੁਤਰ ਗੁਰਨੇਕ ਸਿੰਘ ਦੇ ਬਿਆਨਾਂ 'ਤੇ ਜਸਵੀਰ ਸਿੰਘ ਜੱਸੀ ਪੱੁਤਰ ਗੁਰਦੇਵ ਸਿੰਘ, ਹਰਜੋਤ ਸਿੰਘ ਉਰਫ਼ ਭੋਲਾ ਪੱੁਤਰ ਜਸਵੀਰ ਸਿੰਘ, ਰਣਜੀਤ ਸਿੰਘ ਪੱੁਤਰ ਮਲਕੀਤ ਸਿੰਘ, ਲਖਵੀਰ ਸਿੰਘ ਲੱਖੀ ਪੱੁਤਰ ਪਿਆਰਾ ਸਿੰਘ ਤੋਂ ਇਲਾਵਾ 3-4 ਅਣਪਛਾਤਿਆਂ 'ਤੇ ਧਾਰਾ 307, 115, 191, 190 ਬੀ.ਐਨ.ਐਸ 25, 54, 59 ਐਕਟ ਤਹਿਤ ਪਰਚਾ ਦਰਜ ਕਰ ਲਿਆ ਗਿਆ ਹੈ |
ਪਿਛਲੀ ਖ਼ਬਰ ਗੁਰਦੁਆਰਾ ਸਾਹਿਬ ਨੂੰ ਏਅਰ ਕੰਡੀਸ਼ਨਰ ਭੇਟ <br/> ਅਗਲੀ ਖ਼ਬਰ ਪੀਰਖਾਨੇ 'ਚ ਹੋਈ ਚੋਰੀ ਦੇ ਮਾਮਲੇ 'ਚ ਅਣਪਛਾਤੇ ਵਿਅਕਤੀਆਂ ਵਿਰੁੱਧ ਪਰਚਾ ਦਰਜ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।