19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

ਪੀਰਖਾਨੇ 'ਚ ਹੋਈ ਚੋਰੀ ਦੇ ਮਾਮਲੇ 'ਚ ਅਣਪਛਾਤੇ ਵਿਅਕਤੀਆਂ ਵਿਰੁੱਧ ਪਰਚਾ ਦਰਜ <br/>

ਅਜੀਤ ਡੈਸਕ 17-06-2025

ਤਪਾ ਮੰਡੀ, 16 ਜੂਨ (ਪ੍ਰਵੀਨ ਗਰਗ)-ਬੀਤੇ ਕੁੱਝ ਦਿਨ ਪਹਿਲਾਂ ਨਜ਼ਦੀਕੀ ਪਿੰਡ ਤਾਜੋਕੇ ਦੇ ਪੀਰਖਾਨਾ ਵਿਖੇ ਹੋਈ ਚੋਰੀ ਦੇ ਸਬੰਧ 'ਚ ਤਪਾ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਵਿਰੁੱਧ ਮੁਕੱਦਮਾ ਦਰਜ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਸ਼ਰੀਫ ਖ਼ਾਨ ਨੇ ਦੱਸਿਆ ਕਿ ਪੁਲਿਸ ਪਾਸ ਜਗਸੀਰ ਸਿੰਘ ਵਾਸੀ ਤਾਜੋਕੇ ਨੇ ਸੂਚਨਾ ਦਿੱਤੀ ਕਿ ਅਣਪਛਾਤੇ ਵਿਅਕਤੀਆਂ ਵਲੋਂ ਪੀਰਖਾਨੇ ਵਿਚੋਂ 2 ਗੈਸ ਸਿਲੰਡਰ, 3 ਗੈਸ ਵਾਲੀਆਂ ਭੱਠੀਆਂ, ਖਾਣਾ ਪਕਾਉਣ ਵਾਲਾ ਵੱਡਾ ਇਕ ਦੇਗਾ, 3 ਗੱਟੇ ਕਣਕ, ਇਕ ਐਲ.ਸੀ.ਡੀ. 32 ਇੰਚ ਅਤੇ 15 ਹਜ਼ਾਰ ਰੁਪਏ ਦੇ ਕਰੀਬ ਨਕਦੀ ਚੋਰੀ ਕੀਤੀ ਗਈ ਹੈ | ਜਿਸ ਪਰ ਹੌਲਦਾਰ ਗੁਰਮੀਤ ਸਿੰਘ ਵਲੋਂ ਕਾਰਵਾਈ ਕਰਦੇ ਹੋਏ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ | ਪੁਲਿਸ ਨੇ ਸਪਸ਼ਟ ਕੀਤਾ ਕਿ ਦੋਸ਼ੀਆਨ ਨੂੰ ਫੜਨ ਲਈ ਟੈਕਨੀਕਲ ਤੌਰ 'ਤੇ ਪੁਲਿਸ ਪਾਰਟੀਆਂ ਬਣਾ ਕੇ ਵੱਖ-ਵੱਖ ਥਾਵਾਂ 'ਤੇ ਰੇਡਾਂ ਕੀਤੀਆਂ ਜਾ ਰਹੀਆਂ ਹਨ, ਦੋਸ਼ੀਆਨ ਨੂੰ ਜਲਦ ਕਾਬੂ ਕਰ ਕੇ ਅਗਲੇਰੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ |

ਪਿਛਲੀ ਖ਼ਬਰ ਜ਼ਮੀਨੀ ਝਗੜੇ ਦੌਰਾਨ ਦੂਜੀ ਧਿਰ ਦੇ ਚਾਰ ਵਿਅਕਤੀਆਂ 'ਤੇ ਵੀ ਇਰਾਦਾ ਕਤਲ ਦਾ ਪਰਚਾ ਦਰਜ ਅਗਲੀ ਖ਼ਬਰ ਮੋਟਰਸਾਈਕਲ ਸਵਾਰ ਲੁਟੇਰੇ ਲੜਕੀ ਤੋਂ ਮੋਬਾਈਲ ਖੋਹ ਕੇ ਫ਼ਰਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।