19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

ਮੋਟਰਸਾਈਕਲ ਸਵਾਰ ਲੁਟੇਰੇ ਲੜਕੀ ਤੋਂ ਮੋਬਾਈਲ ਖੋਹ ਕੇ ਫ਼ਰਾਰ <br/>

ਅਜੀਤ ਡੈਸਕ 17-06-2025

ਬਰਨਾਲਾ, 16 ਜੂਨ (ਨਰਿੰਦਰ ਅਰੋੜਾ)-ਸਥਾਨਕ ਦਾਣਾ ਮੰਡੀ ਰੋਡ ਗਲੀ ਨੰ: 7 ਨੇੜੇ ਟਿਊਸ਼ਨ ਪੜ੍ਹਨ ਜਾ ਰਹੀ ਲੜਕੀ ਤੋਂ ਦੋ ਮੋਟਰਸਾਈਕਲ ਸਵਾਰ ਲੁਟੇਰੇ ਮੋਬਾਈਲ ਖੋਹ ਕੇ ਫ਼ਰਾਰ ਹੋ ਗਏ | ਜਾਣਕਾਰੀ ਦਿੰਦਿਆਂ ਪ੍ਰਭਜੋਤ ਪੱੁਤਰੀ ਕੁਲਵੰਤ ਸਿੰਘ ਵਾਸੀ ਬਰਨਾਲਾ ਨੇ ਦੱਸਿਆ ਕਿ ਉਹ ਆਪਣੇ ਘਰ ਤੋਂ ਟਿਊਸ਼ਨ ਪੜ੍ਹਨ ਲਈ ਗਲੀ ਨੰਬਰ 7 ਦਾਣਾ ਮੰਡੀ ਰੋਡ ਵਿਖੇ ਜਾ ਰਹੀ ਸੀ | ਜਦੋਂ ਉਹ 7 ਨੰਬਰ ਗਲੀ ਦੇ ਮੌੜ 'ਤੇ ਪਹੁੰਚੀ ਤਾਂ ਅਣਪਛਾਤੇ ਲੁਟੇਰੇ ਜੋ ਕਿ ਕਾਲੇ ਰੰਗ ਦੇ ਮੋਟਰਸਾਈਕਲ 'ਤੇ ਸਵਾਰ ਸਨ, ਨੇ ਉਸ ਦੇ ਹੱਥ ਵਿਚ ਫੜਿਆ ਵੀਵੋ ਕੰਪਨੀ ਦਾ ਕਾਲੇ ਰੰਗ ਦਾ ਫ਼ੋਨ ਖੋਹ ਕੇ ਫ਼ਰਾਰ ਹੋ ਗਏ | ਉਸ ਨੇ ਇਸ ਸਬੰਧੀ ਤੁਰੰਤ 112 ਐਮਰਜੈਂਸੀ 'ਤੇ ਕਾਲ ਕੀਤੀ | ਮੌਕੇ 'ਤੇ ਪੁਲਿਸ ਵਲੋਂ ਜਗਸੀਰ ਸਿੰਘ ਪੁਲਿਸ ਪਾਰਟੀ ਸਮੇਤ ਪਹੁੰਚੇ ਜਿਨ੍ਹਾਂ ਵਲੋਂ ਮੌਕੇ ਦਾ ਜਾਇਜ਼ਾ ਲਿਆ ਤੇ ਕੈਮਰੇ ਵੀ ਚੈਕ ਕੀਤੇ ਗਏ ਅਤੇ ਸਬੰਧਿਤ ਥਾਣੇ ਵਿਚ ਸ਼ਿਕਾਇਤ ਲਿਖ ਕੇ ਦੇਣ ਨੂੰ ਕਿਹਾ ਤਾਂ ਜੋ ਅਗਲੀ ਕਾਰਵਾਈ ਕੀਤੀ ਜਾ ਸਕੇ |

ਪਿਛਲੀ ਖ਼ਬਰ ਪੀਰਖਾਨੇ 'ਚ ਹੋਈ ਚੋਰੀ ਦੇ ਮਾਮਲੇ 'ਚ ਅਣਪਛਾਤੇ ਵਿਅਕਤੀਆਂ ਵਿਰੁੱਧ ਪਰਚਾ ਦਰਜ <br/> ਅਗਲੀ ਖ਼ਬਰ ਗ਼ਲਤ ਪੁਲੀ ਕਾਰਨ ਨਾਨਕਪੁਰਾ ਨੇੜੇ ਕਾਰ ਪਲਟੀ, ਜਾਨੀ ਨੁਕਸਾਨ ਤੋਂ ਬਚਾਅ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।