ਸ਼ਹਿਣਾ, 16 ਜੂਨ (ਸੁਰੇਸ਼ ਗੋਗੀ)-ਪਿੰਡ ਨਾਨਕਪੁਰਾ ਦੇ ਬੱਸ ਅੱਡੇ ਨੇੜੇ ਗ਼ਲਤ ਬਣੀ ਹੋਈ ਪੁਲੀ ਕਾਰਨ ਤੇਜ਼ ਰਫ਼ਤਾਰ ਕਾਰ ਪਲਟ ਗਈ ਪ੍ਰੰਤੂ ਉਸ ਵਿਚ ਬੈਠੇ ਪਰਿਵਾਰ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ | ਜ਼ਿਕਰਯੋਗ ਹੈ ਕਿ ਨਾਨਕਪੁਰਾ ਪਿੰਡ ਵਾਸੀਆਂ ਵਲੋਂ ਪਿੰਡ ਦੇ ਗੰਦੇ ਪਾਣੀ ਦਾ ਨਿਕਾਸ ਡਰੇਨ ਵਿਚ ਕੀਤੇ ਜਾਣ ਲਈ ਸੜਕ ਵਿਚਕਾਰ ਦੀ ਪੁਲੀਆਂ ਦੱਬੀਆਂ ਗਈਆਂ ਸਨ, ਉਪਰੋਕਤ ਥਾਂ ਤੋਂ ਟਰਾਲੇ ਲੰਘਣ ਕਾਰਨ ਸੜਕ ਦਬ ਗਈ ਅਤੇ ਸੜਕ ਵਿਚਕਾਰ ਖੱਡੇ ਬਣ ਚੱੁਕੇ ਹਨ | ਜਿਸ ਕਾਰਨ ਤੇਜ਼ ਰਫ਼ਤਾਰ ਵਹੀਕਲ ਉਕਤ ਪੁਲੀ 'ਤੇ ਸੰਤੁਲਨ ਖੋਹ ਲੈਂਦੇ ਹਨ | ਇਸੇ ਤਰ੍ਹਾਂ ਹੀ ਸ਼ਹਿਣਾ ਨਿਵਾਸੀ ਉਕਤ ਵਿਅਕਤੀ ਦੀ ਕਾਰ ਪੁਲੀ ਵਿਚ ਪਏ ਖੱਡਿਆਂ ਕਾਰਨ ਬੁੜ੍ਹਕ ਕੇ ਕਈ ਵਾਰ ਪਲਟ ਗਈ, ਮੌਕੇ 'ਤੇ ਇਕੱਤਰ ਹੋਏ ਲੋਕਾਂ ਨੇ ਔਰਤਾਂ ਤੇ ਬੱਚਿਆਂ ਨੂੰ ਬਾਹਰ ਕੱਢਿਆ | ਲੋਕਾਂ ਨੇ ਮੰਗ ਕੀਤੀ ਕਿ ਇਸ ਗੰਦੇ ਪਾਣੀ ਦੇ ਨਿਕਾਸ ਵਾਲੀ ਪੁਲੀ ਨੂੰ ਸਹੀ ਢੰਗ ਨਾਲ ਬਣਾਇਆ ਜਾਵੇ |