19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

ਅਗਰਵਾਲ ਪੀਰਖਾਨਾ ਟਰੱਸਟ ਵਲੋਂ ਸਾਲਾਨਾ ਦੀਵਾਨ 19 ਤੋਂ <br/>

ਅਜੀਤ ਡੈਸਕ 17-06-2025
ਧੂਰੀ, 16 ਜੂਨ (ਲਖਵੀਰ ਸਿੰਘ ਧਾਂਦਰਾ) - ਅਗਰਵਾਲ ਪੀਰਖਾਨਾ ਟਰੱਸਟ ਗਰੀਨ ਸਿਟੀ ਧੂਰੀ ਵਲੋਂ 18ਵਾਂ ਸਲਾਨਾ ਦੀਵਾਨ ਧਾਰਮਿਕ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ | ਟਰੱਸਟ ਦੇ ਮੁੱਖ ਸੇਵਾਦਾਰ ਬਾਬਾ ਵਿਜੇ ਗੋਇਲ ਦੀ ਅਗਵਾਈ ਹੇਠ ਇਹ ਸਮਾਗਮ 19 ਜੂਨ ਨੂੰ ਹੋਵੇਗਾ | ਦੀਵਾਨ ਤੋਂ ਇੱਕ ਦਿਨ ਪਹਿਲਾਂ 18 ਜੂਨ ਨੂੰ ਬੁੱਧਵਾਰ ਸ਼ਾਮ 6 ਵਜੇ ਮਹਿੰਦੀ ਦੀ ਰਸਮ ਹੋਵੇਗੀ | ਗੱਦੀ ਨਸ਼ੀਨ ਵਿਜੇ ਬਾਬਾ ਗੋਇਲ ਦੀ ਅਗਵਾਈ ਹੇਠ 19 ਜੂਨ ਵੀਰਵਾਰ ਨੂੰ ਧਾਰਮਿਕ ਰਸਮਾਂ, ਸਤਿਸੰਗ ਤੇ ਸਮਾਜਿਕ ਸੇਵਾ ਦੇ ਕਾਰਜ ਹੋਣਗੇ | ਇਸ ਮੌਕੇ ਬਾਬਾ ਵਿਜੇ ਗੋਇਲ ਨੇ ਦੱਸਿਆ ਕਿ ਇਸ ਪਵਿੱਤਰ ਮੌਕੇ 'ਤੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਤੇ ਜ਼ਰੂਰਤਮੰਦ ਲੜਕੀਆਂ ਨੂੰ ਸਿਲਾਈ ਮਸ਼ੀਨਾਂ ਦਿੱਤੀਆਂ ਜਾਣਗੀਆਂ | ਨਾਲ ਹੀ ਲੋੜਵੰਦ ਵਿਅਕਤੀਆਂ ਲਈ ਟਰਾਈਸਾਇਕਲ ਵੀ ਵੰਡੇ ਜਾਣਗੇ |

ਪਿਛਲੀ ਖ਼ਬਰ ਜ਼ੋਨਲ ਨਿਰੰਕਾਰੀ ਬਾਲ ਸਮਾਗਮ ਧੂਰੀ ਵਿਖੇ ਸ਼ਰਧਾ ਪੂਰਵਕ ਸੰਪੰਨ <br/> ਅਗਲੀ ਖ਼ਬਰ ਲੁਧਿਆਣਾ ਜ਼ਿਮਨੀ ਚੋਣ ਵਿਚ ਆਮ ਆਦਮੀ ਪਾਰਟੀ ਦੀ ਜਿੱਤ ਯਕੀਨੀ-ਆਪ ਆਗੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।