19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

ਜ਼ੋਨਲ ਨਿਰੰਕਾਰੀ ਬਾਲ ਸਮਾਗਮ ਧੂਰੀ ਵਿਖੇ ਸ਼ਰਧਾ ਪੂਰਵਕ ਸੰਪੰਨ <br/>

ਅਜੀਤ ਡੈਸਕ 17-06-2025
ਧੂਰੀ, 16 ਜੂਨ (ਸੰਜੇ ਲਹਿਰੀ) - ਸੰਤ ਨਿਰੰਕਾਰੀ ਮਿਸ਼ਨ ਵਲੋਂ ਜੋਨ ਸੰਗਰੂਰ ਦਾ ਜ਼ੋਨਲ ਨਿਰੰਕਾਰੀ ਬਾਲ ਸਮਾਗਮ ਸੰਤ ਨਿਰੰਕਾਰੀ ਸਤਸੰਗ ਭਵਨ ਧੂਰੀ ਵਿਖੇ ਜ਼ੋਨਲ ਇੰਚਾਰਜ ਡਾਕਟਰ ਵੀ. ਸੀ. ਲੂਥਰਾ ਦੀ ਅਗਵਾਈ ਹੇਠ ਸਫਲਤਾ ਪੂਰਵਕ ਸੰਪੰਨ ਹੋਇਆ | ਇਸ ਬਾਲ ਸਮਾਗਮ ਵਿਚ ਸੰਗਰੂਰ ਜੋਨ ਦੀਆਂ 33 ਬਰਾਂਚਾਂ ਤੋਂ ਪਹੁੰਚੇ ਹੋਏ ਛੋਟੇ-ਛੋਟੇ ਬੱਚਿਆਂ ਨੇ ਬਹੁਤ ਹੀ ਸੁੰਦਰ ਤਰੀਕੇ ਨਾਲ ਗੀਤਾਂ, ਸਕਿੱਟਾਂ, ਕਵਿਤਾਵਾਂ, ਕੋਰੀਓਗਰਾਫੀਆਂ, ਵਿਚਾਰਾਂ ਆਦਿ ਦੇ ਮਾਧਿਅਮ ਨਾਲ ਸੱਚ ਦਾ ਸੰਦੇਸ਼ ਦਿੱਤਾ | ਇਸ ਮੌਕੇ ਬੱਚਿਆਂ ਵਲੋਂ ਇੱਕ ਬਾਲ ਪ੍ਰਦਰਸ਼ਨੀ ਵੀ ਲਗਾਈ ਗਈ ਜਿਸ ਵਿਚ ਬੱਚਿਆਂ ਨੇ ਅਧਿਆਤਮਿਕਤਾ ਨਾਲ ਸਬੰਧਿਤ ਮਾਡਲ, ਚਾਰਟ, ਬੈਨਰ, ਪੋਸਟਰ ਆਦਿ ਤਿਆਰ ਕਰ ਕੇ ਸੁੰਦਰ ਪੇਸ਼ਕਾਰੀ ਕੀਤੀ | ਇਸ ਸਮਾਗਮ ਦੀ ਪ੍ਰਧਾਨਗੀ ਕਰਦੇ ਹੋਏ ਅੰਮਿ੍ਤਸਰ ਤੋਂ ਪਹੁੰਚੇ ਮੁੱਖ ਮਹਿਮਾਨ ਪਰਮਜੀਤ ਸਿੰਘ ਮੋਮਨ ਨੇ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦਾ ਸੰਦੇਸ਼ ਦਿੰਦੇ ਹੋਏ ਫ਼ਰਮਾਇਆ ਕਿ ਬੱਚਿਆਂ ਦੀ ਜ਼ੁਬਾਨ ਤੋਤਲੀ ਹੋ ਸਕਦੀ ਹੈ ਪਰ ਸੰਦੇਸ਼ ਤੋਤਲਾ ਨਹੀਂ ਹੁੰਦਾ | ਸਤਿਸੰਗ ਦੀ ਮਹੱਤਤਾ ਬਾਰੇ ਸਮਝਾਉਂਦਿਆਂ ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਸਤਿਸੰਗ ਤੇ ਜ਼ਰੂਰ ਲੈ ਕੇ ਆਉਣਾ ਚਾਹੀਦਾ ਹੈ ਅਗਰ ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚੇ ਮੋਬਾਈਲ ਅਤੇ ਟੀਵੀ ਘੱਟ ਦੇਖਣ ਤਾਂ ਪਹਿਲਾਂ ਸਾਨੂੰ ਖ਼ੁਦ ਉਨ੍ਹਾਂ ਦੇ ਸਾਹਮਣੇ ਮੋਬਾਈਲ ਅਤੇ ਟੀਵੀ ਦੇਖਣਾ ਘੱਟ ਕਰਨਾ ਪਵੇਗਾ ਕਿਉਂਕਿ ਬੱਚੇ ਜੋ ਦੇਖਦੇ ਹਨ ਉਹੀ ਕਰਦੇ ਹਨ | ਇਨਸਾਨੀ ਸਰੀਰ ਪੰਜ ਤੱਤਾਂ ਤੋਂ ਬਣਿਆ ਹੈ | ਉਨ੍ਹਾਂ ਨੇ ਬੱਚਿਆਂ ਨੂੰ ਸਮਝਾਇਆ ਕਿ ਅਸੀਂ ਪੱਕਿਆਂ ਦਾ ਸੰਗ ਕਰਦੇ ਰਹਿਣਾ ਹੈ ਭਾਵ ਹਮੇਸ਼ਾ ਚੰਗੀ ਸੰਗਤ ਵਿਚ ਬੈਠਣਾ ਹੈ ਬੁਰੀ ਸੰਗਤ ਤੋਂ ਬਚ ਕੇ ਰਹਿਣਾ ਹੈ | ਨਸ਼ਿਆਂ ਤੋਂ ਬਚ ਕੇ ਰਹਿਣਾ ਹੈ | ਵੱਡਿਆਂ ਦਾ ਤੇ ਆਪਣੇ ਮਾਤਾ ਪਿਤਾ ਆਦਿ ਦਾ ਦਿਲੋਂ ਸਤਿਕਾਰ ਕਰਨਾ ਹੈ | ਹਰ ਪਲ ਸਤਿਗੁਰੂ ਦਾ ਸ਼ੁਕਰਾਨਾ ਕਰਦੇ ਰਹਿਣਾ ਹੈ | ਇਸ ਮੌਕੇ ਜ਼ੋਨਲ ਇੰਚਾਰਜ ਡਾਕਟਰ ਵੀ. ਸੀ. ਲੂਥਰਾ ਅਤੇ ਧੂਰੀ ਬਰਾਂਚ ਦੇ ਸੰਯੋਜਕ ਬਾਬੂ ਵਿਨੋਦ ਕੁਮਾਰ ਨੇ ਆਈਆਂ ਹੋਈਆਂ ਸਮੂਹ ਸੰਗਤਾਂ ਅਤੇ ਮਹਿਮਾਨਾਂ ਨੂੰ ਜੀ ਆਇਆਂ ਵੀ ਕਿਹਾ |

ਪਿਛਲੀ ਖ਼ਬਰ ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਦੇ ਅਕਾਸ਼ਦੀਪ ਸਿੰਘ ਦੀ ਪ੍ਰੀ-ਟੀ.ਐਸ.ਸੀ. ਫਰਾਇੰਗ ਕੈਂਪ ਲਈ ਚੋਣ <br/> ਅਗਲੀ ਖ਼ਬਰ ਅਗਰਵਾਲ ਪੀਰਖਾਨਾ ਟਰੱਸਟ ਵਲੋਂ ਸਾਲਾਨਾ ਦੀਵਾਨ 19 ਤੋਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।