19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਦੇ ਅਕਾਸ਼ਦੀਪ ਸਿੰਘ ਦੀ ਪ੍ਰੀ-ਟੀ.ਐਸ.ਸੀ. ਫਰਾਇੰਗ ਕੈਂਪ ਲਈ ਚੋਣ <br/>

ਅਜੀਤ ਡੈਸਕ 17-06-2025
ਬਰਨਾਲਾ, 16 ਜੂਨ (ਅਸ਼ੋਕ ਭਾਰਤੀ)-ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਅਕਾਸ਼ਦੀਪ ਸਿੰਘ ਦੀ ਪ੍ਰੀ-ਟੀ.ਐਸ.ਸੀ. ਫਰਾਇੰਗ ਕੈਂਪ ਲਈ ਚੋਣ ਹੋਈ ਹੈ | ਇਹ ਜਾਣਕਾਰੀ ਪਿ੍ੰਸੀਪਲ ਡਾ: ਸਰਬਜੀਤ ਸਿੰਘ ਕੁਲਾਰ ਅਤੇ ਐਨ.ਸੀ.ਸੀ. ਦੇ ਇੰਚਾਰਜ ਡਾ: ਭੁਪਿੰਦਰ ਸਿੰਘ ਨੇ ਦਿੱਤੀ ਤੇ ਦੱਸਿਆ ਕਿ ਐਨ.ਸੀ.ਸੀ ਸਾਰਜੇਂਟ ਅਕਾਸ਼ਦੀਪ ਸਿੰਘ ਨੂੰ 20 ਪੰਜਾਬ ਬਟਾਲੀਅਨ ਐਨ.ਸੀ.ਸੀ ਬਠਿੰਡਾ ਵਲੋਂ ਪ੍ਰੀ-ਟੀ.ਐਸ.ਸੀ. ਫਰਾਇੰਗ ਕੈਂਪ ਦੇ ਲਈ ਚੋਣ ਕੀਤੀ ਗਈ ਹੈ | ਇਸ ਕੈਂਪ ਦੀ ਚੋਣ ਲਈ ਬਰਨਾਲਾ, ਮਾਨਸਾ ਅਤੇ ਬਠਿੰਡਾ ਜ਼ਿਲਿ੍ਹਆਂ ਦੇ ਵੱਖ-ਵੱਖ ਕਾਲਜਾਂ ਦੇ ਲੜਕੇ- ਲੜਕੀਆਂ ਨੇ ਹਿੱਸਾ ਲਿਆ | ਸਾਰਜੇਂਟ ਅਕਾਸ਼ਦੀਪ ਸਿੰਘ 24 ਜੂਨ 2025 ਤੱਕ ਐਨ.ਸੀ.ਸੀ ਅਕੈਡਮੀ ਰੋਪੜ ਵਿਖੇ ਪ੍ਰੀ-ਟੀ.ਐਸ.ਸੀ. ਫਰਾਇੰਗ ਕੈਂਪ ਲਗਾਏਗਾ | ਇਸ ਕੈਂਪ ਦੇ ਦੌਰਾਨ ਸਾਰਜੈਂਟ ਆਕਾਸਦੀਪ ਸਿੰਘ ਫਾਇਰਿੰਗ ਦੇ ਬਰੀਕੀ ਨੁਕਤਿਆਂ ਨੂੰ ਸਿੱਖੇਗਾ ਅਤੇ ਇਹ ਕੈਂਪ ਵਿਦਿਆਰਥੀ ਦੀ ਸ਼ਖ਼ਸੀਅਤ ਵਿਚ ਹੋਰ ਵੀ ਨਿਖਾਰ ਲਿਆਏਗਾ | ਵਿਦਿਆਰਥੀ ਅਕਾਸ਼ਦੀਪ ਸਿੰਘ ਐਨ.ਸੀ.ਸੀ ਅਕੈਡਮੀ ਰੋਪੜ ਵਿਖੇ ਲੱਗ ਰਹੇ ਇਸ ਕੈਂਪ ਵਿਚ ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ (ਬਰਨਾਲਾ) ਅਤੇ 20 ਪੰਜਾਬ ਬਟਾਲੀਅਨ ਐਨ.ਸੀ.ਸੀ ਬਠਿੰਡਾ ਦੀ ਨੁਮਾਇੰਦਗੀ ਕਰੇਗਾ | ਇਸ ਸ਼ਾਨਦਾਰ ਪ੍ਰਾਪਤੀ 'ਤੇ ਸੰਸਥਾ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ: ਭੋਲਾ ਸਿੰਘ ਵਿਰਕ, ਪਿ੍ੰਸੀਪਲ ਡਾ: ਸਰਬਜੀਤ ਸਿੰਘ ਕੁਲਾਰ ਅਤੇ ਸਮੂਹ ਸਟਾਫ਼ ਵਲੋਂ ਵਿਦਿਆਰਥੀ ਅਕਾਸ਼ਦੀਪ ਸਿੰਘ ਨੂੰ ਵਧਾਈ ਦਿੱਤੀ |

ਪਿਛਲੀ ਖ਼ਬਰ ਮਹਿਲਾ ਕਾਂਗਰਸੀ ਆਗੂ ਮਲਕੀਤ ਕੌਰ ਸਹੋਤਾ ਨੇ ਲੁਧਿਆਣਾ ਵਿਖੇ ਆਸ਼ੂ ਦੇ ਹੱਕ 'ਚ ਕੀਤਾ ਚੋਣ ਪ੍ਰਚਾਰ <br/> ਅਗਲੀ ਖ਼ਬਰ ਜ਼ੋਨਲ ਨਿਰੰਕਾਰੀ ਬਾਲ ਸਮਾਗਮ ਧੂਰੀ ਵਿਖੇ ਸ਼ਰਧਾ ਪੂਰਵਕ ਸੰਪੰਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।