19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

ਮਹਿਲਾ ਕਾਂਗਰਸੀ ਆਗੂ ਮਲਕੀਤ ਕੌਰ ਸਹੋਤਾ ਨੇ ਲੁਧਿਆਣਾ ਵਿਖੇ ਆਸ਼ੂ ਦੇ ਹੱਕ 'ਚ ਕੀਤਾ ਚੋਣ ਪ੍ਰਚਾਰ <br/>

ਅਜੀਤ ਡੈਸਕ 17-06-2025
ਸ਼ਹਿਣਾ, 16 ਜੂਨ (ਸੁਰੇਸ਼ ਗੋਗੀ)-ਮਹਿਲਾ ਕਾਂਗਰਸ ਪਾਰਟੀ ਦੀ ਸੂਬਾ ਵਾਈਸ ਪ੍ਰਧਾਨ ਮਲਕੀਤ ਕੌਰ ਸਹੋਤਾ ਨੇ ਲੁਧਿਆਣਾ ਵੈਸਟ ਜ਼ਿਮਨੀ ਚੋਣ ਲਈ ਕਾਂਗਰਸ ਦੇ ਉਮੀਦਵਾਰ ਭਾਰਤ ਭੂਸ਼ਨ ਆਸ਼ੂ ਦੇ ਹੱਕ ਵਿਚ ਸਾਥੀ ਔਰਤਾਂ ਸਮੇਤ ਚੋਣ ਪ੍ਰਚਾਰ ਕੀਤਾ | ਬੀਬੀ ਮਲਕੀਤ ਕੌਰ ਸਹੋਤਾ ਨੇ ਕਿਹਾ ਕਿ ਭਾਰਤ ਭੂਸ਼ਨ ਆਸ਼ੂ ਨੇ ਕੈਬਨਿਟ ਮੰਤਰੀ ਹੰੁਦਿਆਂ ਵਿਕਾਸ ਕਾਰਜ ਕੀਤੇ ਪਰ ਤਿੰਨ ਸਾਲਾਂ ਤੋਂ ਸੂਬੇ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਇਸ ਇਲਾਕੇ ਵਿਚ ਕੋਈ ਕੰਮ ਨਹੀਂ ਕਰਵਾ ਸਕੀ | ਜਿਸ ਕਾਰਨ ਕਾਂਗਰਸੀ ਉਮੀਦਵਾਰ ਭਾਰਤ ਭੂਸ਼ਨ ਆਸ਼ੂ ਦਾ ਨਾਂਅ ਇਸ ਵਿਧਾਨ ਸਭਾ ਹਲਕੇ ਵਿਚ ਧਰੂ ਤਾਰੇ ਵਾਗ ਚਮਕ ਰਿਹਾ ਹੈ | ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਨਾਲ ਘਰ ਘਰ ਜਾ ਕੇ ਰਾਬਤਾ ਕੀਤਾ, ਉਨ੍ਹਾਂ ਲੋਕਾਂ ਦਾ ਇਕੋ ਹੀ ਨਾਅਰਾ ਦੇਖਣ ਨੂੰ ਮਿਲਿਆ, ਕਿ ਇਸ ਵਾਰ ਭਾਰਤ ਭੂਸ਼ਨ ਦੀ ਹੀ ਜਿੱਤ ਯਕੀਨੀ ਹੋਵੇਗੀ | ਉਨ੍ਹਾਂ ਕਿਹਾ ਕਿ ਬਰਨਾਲਾ ਜ਼ਿਮਨੀ ਚੋਣ ਦੀ ਸੀਟ ਕਾਂਗਰਸ ਦੇ ਹੱਕ ਵਿਚ ਕੁਲਦੀਪ ਸਿੰਘ ਕਾਲਾ ਢਿੱਲੋਂ ਉਪਰੰਤ ਲੁਧਿਆਣਾ ਦੀ ਇਹ ਸੀਟ ਵੀ ਭਾਰਤ ਭੂਸ਼ਨ ਜਿੱਤ ਕੇ ਕਾਂਗਰਸ ਦੀ ਝੋਲੀ ਪਾਉਣਗੇ | ਜਿਸ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਲੋਕ ਵਿਰੋਧੀ ਚਿਹਰਾ ਨੰਗਾ ਹੋਵੇਗਾ |

ਪਿਛਲੀ ਖ਼ਬਰ ਬਰਨਾਲਾ ਅਨਾਜ ਮੰਡੀ ਵਿਚ ਮੂੰਗੀ ਅਤੇ ਮੱਕੀ ਦੀ ਖ਼ਰੀਦ ਜਾਰੀ-ਪ੍ਰਧਾਨ ਦਰਸ਼ਨ ਸਿੰਘ ਸੰਘੇੜਾ <br/> ਅਗਲੀ ਖ਼ਬਰ ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਦੇ ਅਕਾਸ਼ਦੀਪ ਸਿੰਘ ਦੀ ਪ੍ਰੀ-ਟੀ.ਐਸ.ਸੀ. ਫਰਾਇੰਗ ਕੈਂਪ ਲਈ ਚੋਣ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।