19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

ਬਰਨਾਲਾ ਅਨਾਜ ਮੰਡੀ ਵਿਚ ਮੂੰਗੀ ਅਤੇ ਮੱਕੀ ਦੀ ਖ਼ਰੀਦ ਜਾਰੀ-ਪ੍ਰਧਾਨ ਦਰਸ਼ਨ ਸਿੰਘ ਸੰਘੇੜਾ <br/>

ਅਜੀਤ ਡੈਸਕ 17-06-2025
ਬਰਨਾਲਾ, 16 ਜੂਨ (ਗੁਰਪ੍ਰੀਤ ਸਿੰਘ ਲਾਡੀ)-ਆੜ੍ਹਤੀਆ ਐਸੋਸੀਏਸ਼ਨ ਬਰਨਾਲਾ ਦੇ ਜ਼ਿਲ੍ਹਾ ਪ੍ਰਧਾਨ ਅਤੇ ਮੰਡੀ ਪ੍ਰਧਾਨ ਦਰਸ਼ਨ ਸਿੰਘ ਸੰਘੇੜਾ ਨੇ ਮੂੰਗੀ ਅਤੇ ਮੱਕੀ ਦੀ ਬੋਲੀ ਸ਼ੁਰੂ ਕਰਵਾਉਂਦੇ ਹੋਏ ਜਾਣਕਾਰੀ ਦਿੱਤੀ ਕਿ ਬਰਨਾਲਾ ਅਨਾਜ ਮੰਡੀ ਵਿਚ ਮੰੂਗੀ ਅਤੇ ਮੱਕੀ ਦੀ ਫ਼ਸਲ ਦੀ ਆਮਦ ਲਗਾਤਾਰ ਜਾਰੀ ਹੈ | ਉਨ੍ਹਾਂ ਦੱਸਿਆ ਕਿ ਮੰਡੀ ਵਿਚ ਰੂਪ ਚੰਦ ਜਗਦੀਸ਼ ਕੁਮਾਰ ਕਲਾਲ ਮਾਜਰਾ ਆੜ੍ਹਤੀਆ ਦੀ ਦੁਕਾਨ 'ਤੇ ਆਈ ਮੂੰਗੀ ਦੀ ਖ਼ਰੀਦ ਵਪਾਰੀਆਂ ਵਲੋਂ 7020 ਰੁਪਏ ਪ੍ਰਤੀ ਕੁਇੰਟਲ ਅਤੇ ਸੁੱਕੀ ਮੱਕੀ 2200 ਰੁਪਏ ਦੀ ਦਰ ਨਾਲ ਕੀਤੀ ਗਈ ਜੋ ਕਿ ਹੋਰ ਮੰਡੀਆਂ ਨਾਲੋਂ ਬਹੁਤ ਹੀ ਵਧੀਆ ਰੇਟ 'ਤੇ ਖ਼ਰੀਦ ਕੀਤੀ ਗਈ | ਪ੍ਰਧਾਨ ਦਰਸ਼ਨ ਸਿੰਘ ਸੰਘੇੜਾ ਨੇ ਕਿਸਾਨ ਭਰਾਵਾਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਉਹ ਆਪਣੀ ਮੂੰਗੀ ਦੀ ਫ਼ਸਲ ਅਤੇ ਮੱਕੀ ਦੀ ਫ਼ਸਲ ਬਰਨਾਲਾ ਅਨਾਜ ਮੰਡੀ ਵਿਚ ਲੈ ਕੇ ਆਉਣ ਤਾਂ ਜੋ ਉਨ੍ਹਾਂ ਨੂੰ ਫ਼ਸਲ ਦਾ ਵੱਧ ਤੋਂ ਵੱਧ ਰੇਟ ਮਿਲ ਸਕੇ | ਇਸ ਮੌਕੇ ਸਕੱਤਰ ਵਿਵੇਕ ਸਿੰਗਲਾ, ਜਗਦੀਸ਼ ਰਾਏ ਅਤੇ ਹੋਰ ਆੜ੍ਹਤੀਏ ਵੀ ਮੌਜੂਦ ਸਨ |

ਪਿਛਲੀ ਖ਼ਬਰ ਇੰਸਪੈਕਟਰ ਜਗਜੀਤ ਸਿੰਘ ਨੇ ਥਾਣਾ ਧਨੌਲਾ ਦੇ ਐੱਸ. ਐੱਚ. ਓ. ਵਜੋਂ ਚਾਰਜ ਸੰਭਾਲਿਆ <br/> ਅਗਲੀ ਖ਼ਬਰ ਮਹਿਲਾ ਕਾਂਗਰਸੀ ਆਗੂ ਮਲਕੀਤ ਕੌਰ ਸਹੋਤਾ ਨੇ ਲੁਧਿਆਣਾ ਵਿਖੇ ਆਸ਼ੂ ਦੇ ਹੱਕ 'ਚ ਕੀਤਾ ਚੋਣ ਪ੍ਰਚਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।