20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਲੋਕ ਨਿਰਮਾਣ ਵਿਭਾਗ ਦੀ ਵੱਡੀ ਅਣਗਹਿਲੀ ਦਾ ਖ਼ਮਿਆਜ਼ਾ ਭੁਗਤਣ ਲਈ ਮਜਬੂਰ ਹਨ ਤਪਾ ਨਿਵਾਸੀ

ਅਜੀਤ ਡੈਸਕ 18-06-2025
ਤਪਾ ਮੰਡੀ, 17 ਜੂਨ (ਪ੍ਰਵੀਨ ਗਰਗ)-ਜਿੱਥੇ ਬੀਤੀ ਰਾਤ ਪਈ ਬਰਸਾਤ ਕਾਰਨ ਲੋਕਾਂ ਨੂੰ ਅੱਤ ਦੀ ਪੈ ਰਹੀ ਗਰਮੀ ਤੋਂ ਵੱਡੀ ਰਾਹਤ ਮਿਲੀ, ਉੱਥੇ ਦੂਜੇ ਪਾਸੇ ਤਪਾ ਨਿਵਾਸੀ ਲੋਕ ਨਿਰਮਾਣ ਵਿਭਾਗ ਦੀ ਵੱਡੀ ਅਣਗਹਿਲੀ ਦਾ ਖ਼ਮਿਆਜ਼ਾ ਭੋਗਣ ਲਈ ਮਜਬੂਰ ਹੋ ਰਹੇ ਹਨ | ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਤਪਾ ਨਿਵਾਸੀਆਂ ਤੇ ਰਾਹਗੀਰਾਂ ਨੇ ਦੱਸਿਆ ਕਿ ਇਲਾਕੇ ਦੇ ਅੰਦਰਲੇ ਅੱਡੇ ਤੋਂ ਲੈ ਕੇ ਬਾਹਰਲੇ ਬੱਸ ਸਟੈਂਡ ਤੱਕ ਜਦੋਂ ਵਿਭਾਗ ਵਲੋਂ ਇਹ ਸੜਕ ਬਣਾਈ ਗਈ ਸੀ ਤਾਂ ਸਬੰਧਿਤ ਠੇਕੇਦਾਰ ਨੇ ਬਿਨਾਂ ਇਸ ਦਾ ਲੈਵਲ ਕੀਤਿਆਂ ਇਸ ਸੜਕ ਉੱਪਰ ਪ੍ਰੀਮਿਕਸ ਪਾ ਦਿੱਤਾ, ਜਿਸ ਦਾ ਖ਼ਮਿਆਜ਼ਾ ਅੱਜ ਤੱਕ ਬਰਸਾਤ ਪੈਣ ਉਪਰੰਤ ਰਾਹਗੀਰਾਂ ਨੂੰ ਭੋਗਣਾ ਪੈ ਰਿਹਾ ਹੈ ਕਿਉਂਕਿ ਇਹ ਸੜਕ ਅੰਦਰਲੇ ਬੱਸ ਸਟੈਂਡ ਤੋਂ ਜ਼ਿਆਦਾ ਉੱਚੀ ਹੋਣ ਕਰਕੇ ਗਊਸ਼ਾਲਾ ਨਜ਼ਦੀਕ ਬਿਲਕੁਲ ਨੀਵੀਂ ਹੋ ਜਾਂਦੀ ਹੈ, ਇਸ ਤੋਂ ਬਾਅਦ ਫਿਰ ਜ਼ਿਆਦਾ ਉੱਚੀ ਅਤੇ ਸ਼ਾਂਤੀ ਹਾਲ ਨਜ਼ਦੀਕ ਆਉਂਦੇ ਹੀ ਫਿਰ ਨੀਵੀਂ ਹੋ ਜਾਂਦੀ ਹੈ | ਜਿਸ ਕਾਰਨ ਥੋੜ੍ਹੀ ਜਿਹੀ ਬਰਸਾਤ ਪੈਣ ਤੇ ਹੀ ਨੀਵੀਂ ਜਗ੍ਹਾ 'ਤੇ ਪਾਣੀ ਇਸ ਕਦਰ ਭਰ ਜਾਂਦਾ ਹੈ ਕਿ ਲੋਕਾਂ ਨੂੰ ਖ਼ਾਸ ਕਰ ਦੋ ਪਹੀਆ ਵਾਹਨ ਚਾਲਕਾਂ ਅਤੇ ਪੈਦਲ ਜਾਣ ਵਾਲਿਆਂ ਨੂੰ ਲੰਘਣ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਰਾਹਗੀਰਾਂ ਨੇ ਦੱਸਿਆ ਕਿ ਕਰੋੜਾਂ ਰੁਪਏ ਦੀ ਲਾਗਤ ਨਾਲ ਬਣੀ ਇਸ ਸੜਕ ਨੂੰ ਬਣਾਉਣ ਸਮੇਂ ਸਬੰਧਿਤ ਠੇਕੇਦਾਰ ਅਤੇ ਅਧਿਕਾਰੀਆਂ ਨੇ ਇਸ ਦਾ ਲੇਬਲ ਕਰਨਾ ਮੁਨਾਸਬ ਹੀ ਨਹੀਂ ਸਮਝਿਆ ਅਤੇ ਅੱਖਾਂ ਬੰਦ ਕਰਕੇ ਇਸ ਦਾ ਨਿਰਮਾਣ ਕਰ ਦਿੱਤਾ | ਇਸ ਤੋਂ ਇਲਾਵਾ ਵਿਭਾਗ ਵਲੋਂ ਸੜਕ ਦੀਆਂ ਸਾਈਡਾਂ 'ਤੇ ਬਣਾਏ ਗਏ ਨਾਲੇ ਸੜਕ ਤੋਂ ਉੱਚੇ ਬਣਾ ਦਿੱਤੇ ਅਤੇ ਇਹ ਮਿੱਟੀ ਕੂੜਾ ਕਰਕਟ ਨਾਲ ਭਰੇ ਰਹਿੰਦੇ ਹਨ, ਜਿਸ ਕਰਕੇ ਪਾਣੀ ਦੀ ਨਿਕਾਸੀ ਨਹੀਂ ਹੁੰਦੀ ਅਤੇ ਪਾਣੀ ਸੜਕ 'ਤੇ ਹੀ ਖੜ੍ਹਾ ਰਹਿੰਦਾ ਹੈ, ਜੋ ਕਈ ਕਈ ਘੰਟੇ ਨਿਕਲਦਾ ਹੀ ਨਹੀਂ | ਉਨ੍ਹਾਂ ਕਿਹਾ ਕਿ ਇਸ ਸੜਕ ਦੀ ਵਿਜੀਲੈਂਸ ਜਾਂਚ ਕਰਵਾਈ ਜਾਵੇ ਅਤੇ ਸੜਕ ਦਾ ਲੇਬਲ ਇੱਕ ਸਾਰ ਕਰਵਾਇਆ ਜਾਵੇ ਤਾਂ ਜੋ ਸਮੱਸਿਆਵਾਂ ਦਾ ਸਾਹਮਣਾ ਨਾ ਕਰਨਾ ਪਵੇ | ਜਦ ਇਸ ਸਬੰਧੀ ਐਸ.ਡੀ.ਐਮ. ਤਪਾ ਸਿਮਰਪ੍ਰੀਤ ਕੌਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਇਸ ਸਬੰਧੀ ਸਬੰਧਿਤ ਵਿਭਾਗ ਨਾਲ ਗੱਲ ਕਰਕੇ ਹਰ ਸੰਭਵ ਹੱਲ ਕਰਵਾਉਣਗੇ |

ਪਿਛਲੀ ਖ਼ਬਰ ਮਾਮਲਾ ਤਨਖ਼ਾਹਾਂ ਨਾ ਦੇਣ ਦਾ-ਪੀ.ਆਰ.ਟੀ.ਸੀ. ਦੇ ਕੱਚੇ ਮੁਲਾਜ਼ਮਾਂ ਵਲੋਂ 2 ਘੰਟਿਆਂ ਲਈ 'ਮੁੱਖ ਬੱਸ ਅੱਡਾ' ਬੰਦ ਰੱਖ ਕੇ ਰ... ਅਗਲੀ ਖ਼ਬਰ -ਮਾਮਲਾ ਸਮੇਂ ਸਿਰ ਤਨਖ਼ਾਹਾਂ ਨਾ ਮਿਲਣ ਦਾ- ਬਰਨਾਲਾ 'ਚ ਪੀ.ਆਰ.ਟੀ.ਸੀ./ਪਨਬੱਸ ਮੁਲਾਜ਼ਮਾਂ ਵਲੋਂ 2 ਘੰਟੇ ਸਰਕਾਰ ਵਿਰੁ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।