06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਪਿੰਡ ਚੰਨਣਵਾਲ ਤੋਂ ਹਠੂਰ ਤੱਕ ਸੜਕ ਪਿਛਲੇ ਲੰਬੇ ਸਮੇਂ ਤੋਂ ਨਾ ਬਣਨ ਕਾਰਨ ਲੋਕ ਹੋ ਰਹੇ ਹਨ ਖੱਜਲ ਖ਼ੁਆਰ

ਅਜੀਤ ਡੈਸਕ 20-06-2025
•ਪਿਛਲੇ ਸਾਲਾਂ ਤੋਂ ਹਲਕੇ ਦੇ ਆਗੂਆਂ ਅਤੇ ਮਾਰਕੀਟ ਕਮੇਟੀ ਅਧਿਕਾਰੀਆਂ ਵਲੋਂ ਲਾਏ ਜਾ ਰਹੇ ਹਨ ਲਾਰੇ
ਟੱਲੇਵਾਲ, 19 ਜੂਨ (ਸੋਨੀ ਚੀਮਾ)-ਵਿਧਾਨ ਸਭਾ ਹਲਕਾ ਮਹਿਲ ਕਲਾਂ ਅਤੇ ਮਾਰਕੀਟ ਕਮੇਟੀ ਮਹਿਲ ਕਲਾਂ ਅਧੀਨ ਆਉਂਦੀ ਸਿਰਫ਼ 13 ਕਿੱਲੋਮੀਟਰ ਸੜਕ ਪਿਛਲੇ ਤਿੰਨ ਸਾਲਾਂ ਤੋਂ ਟੱੁਟ ਕੇ ਵੱਡੇ-ਵੱਡੇ ਟੋਇਆ ਦਾ ਰੂਪ ਧਾਰਨ ਕਰ ਚੱੁਕੀ ਹੈ, ਪਰ ਪਿਛਲੇ ਲੰਬੇ ਸਮੇਂ ਤੋਂ ਸੱਤਾਧਾਰੀ ਪਾਰਟੀ ਨਾਲ ਸਬੰਧਿਤ ਹਲਕੇ ਦੇ ਲੀਡਰ ਅਤੇ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਵਲੋਂ ਫ਼ੰਡ ਨਾ ਹੋਣ ਦੇ ਲਾਰੇ ਲਾ ਕੇ ਤਿੰਨ ਸਾਲ ਲੰਘਾ ਦਿੱਤੇ ਗਏ ਹਨ | ਜ਼ਿਕਰਯੋਗ ਹੈ ਕਿ ਮਾਰਕੀਟ ਕਮੇਟੀ ਬਰਨਾਲਾ ਅਧੀਨ ਆਉਂਦੇ ਪਿੰਡਾਂ ਵਿਚ ਇਹ ਸੜਕ ਬਰਨਾਲਾ ਤੋਂ ਲੈ ਕੇ ਪਿੰਡ ਚੰਨਣਵਾਲ ਦੇ ਬੱਸ ਅੱਡੇ ਤੱਕ ਬਣਾਈ ਜਾ ਚੱੁਕੀ ਹੈ, ਪਰ ਮਾਰਕੀਟ ਕਮੇਟੀ ਮਹਿਲ ਕਲਾਂ ਅਧੀਨ ਆਉਂਦੇ ਇਤਿਹਾਸਕ ਪਿੰਡ ਗਹਿਲ, ਨਰੈਣਗੜ੍ਹ ਸੋਹੀਆ, ਦੀਵਾਨਾ ਅਤੇ ਹਠੂਰ ਤੱਕ ਜਾਂਦੀ ਇਹ ਸੜਕ ਨਾ ਬਣਾਏ ਕਾਰਨ ਅੱਧੀ ਦਰਜਨ ਤੋਂ ਵੱਧ ਪਿੰਡਾਂ ਦੇ ਲੋਕ ਖੱਜਲ ਖ਼ੁਆਰ ਹੋ ਰਹੇ ਹਨ | ਜ਼ਿਕਰਯੋਗ ਹੈ ਕਿ ਉਕਤ 18 ਫੱੁਟੀ ਸੜਕ ਦੀ ਮਿਆਦ 2022 ਵਿਚ ਖ਼ਤਮ ਹੋ ਚੱੁਕੀ ਹੈ ਅਤੇ ਪਿਛਲੇ ਲੰਬੇ ਸਮੇਂ ਤੋਂ ਪਿੰਡਾਂ ਦੇ ਲੋਕਾਂ ਬਰਨਾਲਾ ਸ਼ਹਿਰ ਨੂੰ ਜਾਣ ਲਈ ਵੱਡੇ-ਵੱਡੇ ਟੋਇਆ ਵਾਲੀ ਸੜਕ ਵਿਚਕਾਰ ਆਪਣੇ ਵਹੀਕਲ ਲੰਘਾਉਣੇ ਪੈ ਰਹੇ ਹਨ | ਸੜਕ ਵਿਚ ਪਏ ਵੱਡੇ-ਵੱਡੇ ਟੋਇਆ ਕਾਰਨ ਵਹੀਕਲਾਂ ਦਾ ਨੁਕਸਾਨ ਹੋ ਰਿਹਾ ਹੈ ਅਤੇ ਵਹੀਕਲ ਸਵਾਰ ਪਿੱਠ ਦਰਦ ਅਤੇ ਹੋਰ ਹੱਡੀਆਂ ਦੇ ਹੋਰ ਦਰਦਾਂ ਕਾਰਨ ਲੋਕ ਰੋਗੀ ਹੋ ਰਹੇ ਹਨ | ਸਾਰਾ ਦਿਨ ਮਿੱਟੀ ਘੱਟਾ ਉੱਡਦਾ ਰਹਿੰਦਾ ਹੈ | ਇਸੇ ਸੜਕ 'ਤੇ ਪਿੰਡ ਦੀ ਦਾਣਾ ਮੰਡੀ, ਮਾਤਾ ਸਾਹਿਬ ਕੋਰ ਗਰਲਜ਼ ਕਾਲਜ ਤੋਂ ਇਲਾਵਾ ਗਊਸ਼ਾਲਾ ਅਤੇ ਹੋਰ ਸਨਅਤੀ ਅਦਾਰੇ ਹਨ, ਪਰ ਪ੍ਰਸ਼ਾਸਨ ਵਲੋਂ ਇਸ ਸੜਕ ਨੂੰ ਲੰਬੇ ਸਮੇਂ ਤੋਂ ਅੱਖੋਂ ਪਰੋਖੇ ਕੀਤਾ ਜਾ ਰਿਹਾ ਹੈ | ਜਿਸ ਕਾਰਨ ਇਹ ਸੜਕ ਬੁਰੀ ਤਰ੍ਹਾਂ ਟੱੁਟ ਚੱੁਕੀ ਹੈ | ਜ਼ਿਕਰਯੋਗ ਹੈ ਕਿ ਉਕਤ ਸੜਕ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਨੇ ਉਸ ਸਮੇਂ ਮਾਈਨਿੰਗ ਬੰਦ ਹੋਣ ਦੇ ਚੱਲਦਿਆਂ ਕੰਮ ਨਾ ਸ਼ੁਰੂ ਹੋਣ ਦਾ ਬਹਾਨਾ ਲਾਇਆ ਸੀ, ਪਰ ਦੋ ਸਾਲ ਹੋਰ ਬੀਤਣ ਦੇ ਬਾਵਜੂਦ ਵੀ ਉਕਤ ਸੜਕ ਜੋ ਪੰਜਾਬ ਸਰਕਾਰ ਦੀ ਸਪੈਸ਼ਲ ਪੇਅਰ ਤਹਿਤ ਬਣਾਈ ਜਾਣੀ ਸੀ, ਦਾ ਕਾਰਜ ਸ਼ੁਰੂ ਨਾ ਹੋ ਸਕਿਆ | ਜਿਸ ਦੇ ਚੱਲਦਿਆਂ ਅੱਧੀ ਦਰਜਨ ਪਿੰਡਾਂ ਦੇ ਲੋਕ ਖ਼ਫ਼ਾ ਹਨ | ਇਸ ਸਬੰਧੀ ਜਦ ਮੰਡੀਕਰਨ ਬੋਰਡ ਦੇ ਐਕਸੀਅਨ ਕੁਲਦੀਪ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਉਕਤ ਸੜਕ ਦੇ ਟੈਂਡਰ ਹੋ ਚੱੁਕੇ ਹਨ ਅਤੇ ਹਫ਼ਤੇ ਦੋ ਹਫ਼ਤਿਆਂ ਤੱਕ ਇਸ ਸੜਕ ਦਾ ਕਾਰਜ ਸ਼ੁਰੂ ਕਰ ਦਿੱਤਾ ਜਾਵੇਗਾ |
ਪਿਛਲੀ ਖ਼ਬਰ ਡਿਪਟੀ ਕਮਿਸ਼ਨਰ ਨੇ ਯੂ.ਜੀ. ਨੀਟ ਸੂਬੇ 'ਚੋਂ ਅੱਵਲ ਆਉਣ ਵਾਲੇ ਕੇਸ਼ਵ ਮਿੱਤਲ ਦਾ ਕੀਤਾ ਸਨਮਾਨ ਅਗਲੀ ਖ਼ਬਰ ਵਾਰਡ ਨੰ: 5 ਵਿਚ ਟਿਊਬਵੈੱਲ ਲਗਾਉਣ ਲਈ ਜਗ੍ਹਾ ਵਾਸਤੇ ਗੁ: ਬਾਬਾ ਕਾਲਾ ਮਹਿਰ ਪ੍ਰਬੰਧਕ ਕਮੇਟੀ ਨੇ ਕੀਤੀ 2 ਲੱਖ 80 ਹਜ਼ਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।