07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਡਿਪਟੀ ਕਮਿਸ਼ਨਰ ਨੇ ਯੂ.ਜੀ. ਨੀਟ ਸੂਬੇ 'ਚੋਂ ਅੱਵਲ ਆਉਣ ਵਾਲੇ ਕੇਸ਼ਵ ਮਿੱਤਲ ਦਾ ਕੀਤਾ ਸਨਮਾਨ

ਅਜੀਤ ਡੈਸਕ 20-06-2025
ਬਰਨਾਲਾ, 19 ਜੂਨ (ਗੁਰਪ੍ਰੀਤ ਸਿੰਘ ਲਾਡੀ)-ਯੂ.ਜੀ. (ਅੰਡਰ ਗਰੈਜੂਏਟ) ਨੀਟ ਇਮਤਿਹਾਨ 'ਚੋਂ ਸੂਬੇ ਵਿਚੋਂ ਅੱਵਲ ਆਉਣ ਵਾਲੇ ਤਪਾ ਦੇ ਕੇਸ਼ਵ ਮਿੱਤਲ ਦਾ ਡਿਪਟੀ ਕਮਿਸ਼ਨਰ ਸ੍ਰੀ ਟੀ ਬੈਨਿਥ ਵਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਸਨਮਾਨ ਕੀਤਾ ਗਿਆ | ਡਿਪਟੀ ਕਮਿਸ਼ਨਰ ਨੇ ਕੇਸ਼ਵ ਮਿੱਤਲ ਦੀ ਸ਼ਲਾਘਾ ਕਰਦੇ ਹੋਏ ਪੂਰੇ ਪਰਿਵਾਰ ਨੂੰ ਮੁਬਾਰਕਬਾਦ ਦਿੱਤੀ ਅਤੇ ਕਿਹਾ ਕਿ ਵਿਦਿਆਰਥੀਆਂ ਨੂੰ ਪੜ੍ਹਾਈ ਪ੍ਰਤੀ ਕੇਂਦਿ੍ਤ ਦਿ੍ਸ਼ਟੀਕੋਣ ਅਪਣਾਉਣਾ ਚਾਹੀਦਾ ਹੈ ਅਤੇ ਅਕਾਦਮਿਕ ਧਾਰਾ ਦੀ ਚੋਣ ਕਰਦੇ ਸਮੇਂ ਕੈਰੀਅਰ ਦੀਆਂ ਸੰਭਾਵਨਾਵਾਂ ਦਾ ਅਨੁਮਾਨ ਲਗਾਉਣਾ ਚਾਹੀਦਾ ਹੈ | ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਸਕੂਲ ਪੱਧਰ ਦੇ ਨਾਲ-ਨਾਲ ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਰਾਹੀਂ ਵਿਦਿਆਰਥੀਆਂ ਦੀ ਕੈਰੀਅਰ ਕਾਊਾਸਲਿੰਗ ਕਰਦੀ ਹੈ ਤਾਂ ਜੋ ਵਿਦਿਆਰਥੀ ਆਪਣੇ ਕੈਰੀਅਰ ਬਾਰੇ ਬਿਹਤਰ ਫ਼ੈਸਲੇ ਲੈ ਸਕਣ | ਕੇਸ਼ਵ ਮਿੱਤਲ ਨੇ ਦੱਸਿਆ ਕਿ ਉਹ ਨਿਯਮਿਤ ਤੌਰ 'ਤੇ ਵੱਖ-ਵੱਖ ਵਿਸ਼ਿਆਂ ਵਿਚ ਆਪਣੀ ਮੁਹਾਰਤ ਦੀ ਪਰਖ ਕਰਨ ਲਈ ਵੱਖ-ਵੱਖ ਪੱਧਰਾਂ ਦੇ ਮੌਕ ਟੈਸਟਾਂ ਦੇ ਨਾਲ-ਨਾਲ ਹੋਰ ਰਾਸ਼ਟਰੀ ਪੱਧਰ ਦੇ ਓਲੰਪੀਆਡ ਵੀ ਦੇ ਰਿਹਾ ਹੈ | ਉਸ ਨੇ ਕਿਹਾ ਕਿ ਉਸ ਦੇ ਅਧਿਆਪਕਾਂ ਨੇ ਉਸ ਨੂੰ ਵਿਸ਼ਿਆਂ ਦੀ ਚੋਣ ਵਿਚ ਸਲਾਹ ਦਿੱਤੀ ਅਤੇ ਡਾਕਟਰ ਬਣਨ ਦੇ ਉਸ ਦੇ ਸੁਪਨੇ ਨੂੰ ਪੂਰਾ ਕਰਨ ਲਈ ਮਾਰਗਦਰਸ਼ਨ ਕੀਤਾ | ਇਸ ਮੌਕੇ ਐਸ.ਡੀ.ਐਮ. ਤਪਾ ਸਿਮਰਪ੍ਰੀਤ ਕੌਰ, ਕੇਸ਼ਵ ਦੇ ਪਿਤਾ ਡਾ. ਪ੍ਰਬੋਧ ਮਿੱਤਲ, ਮਾਤਾ ਸੁਨੀਤਾ ਮਿੱਤਲ, ਦਾਦਾ ਸ੍ਰੀ ਕੇਵਲ ਕਿ੍ਸ਼ਨ ਮਿੱਤਲ ਵੀ ਮੌਜੂਦ ਸਨ |
ਪਿਛਲੀ ਖ਼ਬਰ 225 ਸਿਗਨੋਰ ਕੈਪਸੂਲਾਂ ਸਮੇਤ ਇਕ ਵਿਅਕਤੀ ਕਾਬੂ ਅਗਲੀ ਖ਼ਬਰ ਪਿੰਡ ਚੰਨਣਵਾਲ ਤੋਂ ਹਠੂਰ ਤੱਕ ਸੜਕ ਪਿਛਲੇ ਲੰਬੇ ਸਮੇਂ ਤੋਂ ਨਾ ਬਣਨ ਕਾਰਨ ਲੋਕ ਹੋ ਰਹੇ ਹਨ ਖੱਜਲ ਖ਼ੁਆਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।