ਬਰਨਾਲਾ, 19 ਜੂਨ (ਅਸ਼ੋਕ ਭਾਰਤ)-ਟੰਡਨ ਇੰਟਰਨੈਸ਼ਨਲ ਸਕੂਲ ਬਰਨਾਲਾ ਦਾ ਆਪਣਾ ਪਹਿਲਾ ਨਿਊਜ਼ ਲੈਟਰ ਡਿਪਟੀ ਕਮਿਸ਼ਨਰ ਟੀ ਬੈਨਿਥ ਵਲੋਂ ਜਾਰੀ ਕੀਤਾ ਗਿਆ | ਇਸ ਮੌਕੇ ਸੰਸਥਾ ਦੇ ਐਮ.ਡੀ ਐਡਵੋਕੇਟ ਸ਼ਿਵ ਸਿੰਗਲਾ ਨੇ ਸਕੂਲ ਦੇ ਸਫ਼ਰ ਬਾਰੇ ਟੀ ਬੈਨਿਥ ਨੂੰ ਦੱਸਿਆ ਕਿ ਸਕੂਲ ਨੇ ਥੋੜੇ੍ਹ ਸਮੇਂ ਵਿਚ ਬੱਚਿਆਂ ਲਈ ਬਹੁਤ ਉਪਰਾਲੇ ਕੀਤੇ ਹਨ | ਜਿਸ ਦਾ ਵਿਦਿਆਰਥੀਆਂ ਨੇ ਪੂਰਾ ਲਾਭ ਲਿਆ | ਅੱਜ ਟੰਡਨ ਸਕੂਲ ਬਰਨਾਲਾ ਸ਼ਹਿਰ ਵਿਚ ਇਕ ਵੱਖਰੇ ਮੁਕਾਮ ਉੱਪਰ ਪਹੁੰਚ ਗਿਆ ਹੈ | ਸੰਸਥਾ ਦਾ ਇਹ ਮਈ ਮਹੀਨੇ ਤੋਂ ਕਰੋਨਿਕ ਨਿਊਜ਼ ਲੈੱਟਰ ਦੀ ਸ਼ੁਰੂਆਤ ਹੋ ਗਈ ਹੈ | ਜਿਸ ਨਾਲ ਬੱਚਿਆਂ ਦੀਆਂ ਉਪਲਬਧੀਆਂ, ਬੱਚਿਆਂ ਦੇ ਵਿਚਾਰ ਅਤੇ ਸਕੂਲ ਵਲੋਂ ਬੱਚਿਆਂ ਲਈ ਨਵੇਂ ਉਪਰਾਲੇ ਆਦਿ ਹਰ ਮਹੀਨੇ ਛਾਪਿਆ ਜਾਵੇਗਾ | ਡਿਪਟੀ ਕਮਿਸ਼ਨਰ ਸ੍ਰੀ ਟੀ ਬੈਨਿਥ ਨੇ ਸਕੂਲ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਵਧਾਈ ਦਿੱਤੀ ਅਤੇ ਸਕੂਲ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕੀਤੀ | ਇਸ ਮੌਕੇ ਐਸ.ਐਸ.ਡੀ ਕਾਲਜ ਪਿ੍ੰਸੀਪਲ ਰਾਕੇਸ਼ ਜਿੰਦਲ, ਵਾਈਸ ਪਿੰ੍ਰਸੀਪਲ ਮੈਡਮ ਸ਼ਾਲਿਨੀ ਕੌਸ਼ਲ, ਸਕੂਲ ਦੇ ਅਧਿਆਪਕ ਅਤੇ ਸਕੂਲ ਦੇ ਹੈਡ ਲੜਕਾ, ਹੈਡ ਲੜਕੀ ਹਾਜ਼ਰ ਸਨ |