ਬਰਨਾਲਾ, 19 ਜੂਨ (ਨਰਿੰਦਰ ਅਰੋੜਾ)-ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਜ਼ਿਲ੍ਹਾ ਬਰਨਾਲਾ ਦੀ ਐਸੋਸੀਏਸ਼ਨ ਦੇ ਸਥਾਪਨਾ ਦੀ 29ਵੀਂ ਵਰੇ੍ਹਗੰਢ ਨੂੰ ਸਮਰਪਿਤ ਵਿਸ਼ੇਸ਼ ਮੀਟਿੰਗ ਅਤੇ ਜ਼ਿਲ੍ਹਾ ਇਜਲਾਸ ਜ਼ਿਲ੍ਹਾ ਪ੍ਰਧਾਨ ਡਾ: ਜੱਗਾ ਸਿੰਘ ਮੌੜ ਦੀ ਪ੍ਰਧਾਨਗੀ ਹੇਠ ਤਰਕਸ਼ੀਲ ਭਵਨ ਬਰਨਾਲਾ ਵਿਖੇ ਸੰਪੰਨ ਹੋਇਆ | ਜਿਸ ਵਿਚ ਸੂਬਾ ਪ੍ਰਧਾਨ ਵੈਦ ਧੰਨਾ ਮੱਲ ਗੋਇਲ, ਸੂਬਾ ਸਕੱਤਰ ਡਾ: ਗੁਰਮੇਲ ਸਿੰਘ ਮਾਛੀਕੇ, ਸੂਬਾ ਜੁਆਇੰਟ ਸਕੱਤਰ ਡਾ: ਰਣਜੀਤ ਸਿੰਘ ਸੋਹੀ, ਸੂਬਾ ਮੀਤ ਪ੍ਰਧਾਨ ਡਾ: ਗੁਲਜੀਤ ਸਿੰਘ ਰਾਏਕੋਟ, ਭਰਾਤਰੀ ਜਥੇਬੰਦੀਆਂ ਦੇ ਆਗੂ ਇਨਕਲਾਬੀ ਕੇਂਦਰ ਦੇ ਸੂਬਾ ਪ੍ਰਧਾਨ ਨਰੈਣ ਦੱਤ, ਅÏਰਤ ਮੁਕਤੀ ਮੋਰਚਾ ਦੇ ਇਕਬਾਲ ਕੌਰ ਉਦਾਸੀ, ਬੀ.ਕੇ.ਯੂ ਡਕੌਂਦਾ ਬੁਰਜ ਗਿੱਲ ਦੇ ਦਰਸ਼ਨ ਸਿੰਘ, ਬੀ.ਕੇ.ਯੂ ਡਕੌਂਦਾ ਧਨੇਰ ਦੇ ਨਾਨਕ ਸਿੰਘ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਪਵਿੱਤਰ ਸਿੰਘ ਲਾਲੀ, ਬੇਰੁਜ਼ਗਾਰ ਅਧਿਆਪਕ ਮੋਰਚੇ ਦੇ ਸੁਖਵਿੰਦਰ ਸਿੰਘ, ਬਾਰ ਐਸੋਸੀਏਸ਼ਨ ਦੇ ਐਡਵੋਕੇਟ ਕੁਲਵੀਰ ਸਿੰਘ ਮਾਨ, ਇਨਕਲਾਬੀ ਕੇਂਦਰ ਦੇ ਰਜਿੰਦਰ ਸਿੰਘ, ਇਨਕਲਾਬੀ ਲੋਕ ਗਾਇਕ ਅਜਮੇਰ ਸਿੰਘ ਅਕਲੀਆ ਵਲੋਂ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਜਥੇਬੰਦੀ ਦੇ ਇਤਿਹਾਸ ਸਬੰਧੀ ਸਥਾਪਨਾ ਦੀ 29ਵੀਂ ਵਰੇ੍ਹਗੰਢ ਦੇ ਸ਼ਾਨਾਮੱਤਾ ਸਫ਼ਰ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਮਾਰਚ 1996 ਵਿਚ ਬਲਾਕ ਅਤੇ ਜ਼ਿਲ੍ਹਾ ਪੱਧਰੀ ਜਥੇਬੰਦੀਆਂ ਨੂੰ ਮਿਲਾ ਕੇ ਸੂਬਾ ਪੱਧਰੀ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੀ ਸਥਾਪਨਾ ਅਤੇ ਮਈ 1997 ਵਿਚ ਰਜਿਸਟ੍ਰੇਸ਼ਨ ਕਰਵਾਈ ਗਈ | ਅਣਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰਾਂ ਦੀਆਂ ਮੰਗਾਂ ਸਬੰਧੀ ਪਹਿਲੇ ਸੰਘਰਸ਼ ਦੀ ਸ਼ੁਰੂਆਤ ਆਯੁਰਵੈਦਿਕ ਦਫ਼ਤਰ ਚੰਡੀਗੜ੍ਹ ਤੋਂ ਕੀਤੀ ਗਈ | ਜੋ ਕਾਫ਼ੀ ਸਮੱਸਿਆਵਾਂ ਦੇ ਬਾਵਜੂਦ ਵੀ ਨਿਰੰਤਰ ਜਾਰੀ ਹੈ | ਇਜਲਾਸ ਦੀ ਮਹੱਤਤਾ ਸਬੰਧੀ ਜਾਣਕਾਰੀ ਦਿੱਤੀ ਗਈ ਅਤੇ ਡਾ: ਰਣਜੀਤ ਸਿੰਘ ਸੋਹੀ ਵਲੋਂ ਸਕੱਤਰ ਰਿਪੋਰਟ ਪੜ੍ਹੀ ਗਈ ਅਤੇ ਨਿਗਰਾਨ ਕਮੇਟੀ ਦੀ ਨਿਗਰਾਨੀ ਹੇਠ 150 ਡੈਲੀਗੇਟਾਂ ਵਲੋਂ ਸਰਬਸੰਮਤੀ ਨਾਲ ਕੀਤੀ ਚੋਣ ਵਿਚ ਜ਼ਿਲ੍ਹਾ ਪ੍ਰਧਾਨ ਡਾ: ਜੱਗਾ ਸਿੰਘ ਮੌੜ ਮੁੜ ਪ੍ਰਧਾਨ, ਸਕੱਤਰ ਅਮਰਜੀਤ ਸਿੰਘ ਕਾਲਸਾਂ, ਕੈਸ਼ੀਅਰ ਡਾ: ਜਗਰੂਪ ਸਿੰਘ, ਚੇਅਰਮੈਨ ਡਾ: ਗੁਰਮੇਲ ਸਿੰਘ ਸਮੇਤ ਜ਼ਿਲ੍ਹਾ ਕਮੇਟੀ ਦੀ ਚੋਣ ਕੀਤੀ ਗਈ ਅਤੇ ਪਿਛਲੇ ਸਮੇਂ ਦੇ ਜਥੇਬੰਦਕ ਕਾਰਜਾਂ ਦੀ ਦੇਖ ਰੇਖ ਲਈ ਕਮੇਟੀ ਦਾ ਗਠਨ ਕੀਤਾ ਗਿਆ ਅਤੇ ਬੇਨਿਯਮੀਆਂ ਅਤੇ ਜਥੇਬੰਦਕ ਜ਼ਾਬਤੇ ਦੀ ਉਲੰਘਣਾ ਕਰਨ ਵਾਲੇ ਚਾਰ ਆਗੂਆਂ ਦੀ ਮੈਂਬਰਸ਼ਿਪ ਖ਼ਾਰਜ ਕੀਤੀ ਗਈ | ਇਸ ਸਮੇਂ ਸੂਬਾ ਸਹਾਇਕ ਸਕੱਤਰ ਡਾ: ਰਣਜੀਤ ਸਿੰਘ ਸੋਹੀ, ਡਾ: ਦਰਸ਼ਨ ਸਿੰਘ ਢਿਲਵਾਂ, ਬਲਾਕ ਬਰਨਾਲਾ ਦੇ ਪ੍ਰਧਾਨ ਡਾ: ਮੋਹਣ ਲਾਲ, ਬਲਾਕ ਮਹਿਲ ਕਲਾਂ ਦੇ ਪ੍ਰਧਾਨ ਡਾ: ਦਲਬਾਰ ਸਿੰਘ, ਬਲਾਕ ਸ਼ਹਿਣਾ ਦੇ ਪ੍ਰਧਾਨ ਡਾ: ਬਿੱਕਰ ਸਿੰਘ ਅਤੇ ਬਲਾਕ ਧਨੌਲਾ ਦੇ ਸਾਥੀ ਡਾ: ਕੇਵਲ ਕਿ੍ਸ਼ਨ ਸ਼ਰਮਾ, ਡਾ: ਨਿਰਭੈ ਸਿੰਘ, ਡਾ: ਗੁਰਮੀਤ ਦੀਵਾਨਾ, ਡਾ: ਜਗਰੂਪ ਸਿੰਘ, ਡਾ: ਜਗਸੀਰ ਸਿੰਘ ਜੱਗੀ ਸੰਘੇੜਾ, ਸੁਖਚੈਨ ਸਿੰਘ ਬਰਨਾਲਾ, ਦਵਿੰਦਰ ਕੁਮਾਰ ਬਰਨਾਲਾ, ਜਸਵੀਰ ਸਿੰਘ ਹੰਡਿਆਇਆ, ਦਵਿੰਦਰ ਸਿੰਘ ਨਾਈਵਾਲ, ਅਮਰਜੀਤ ਸਿੰਘ ਜਲੂਰ, ਵਾਸਦੇਵ ਸ਼ਰਮਾ, ਵਰਿੰਦਰ ਕੁਮਾਰ ਜੇਠੀ, ਜਸਵੰਤ ਸਿੰਘ, ਬਚਿੱਤਰ ਸਿੰਘ, ਅਮਰਜੀਤ ਸਿੰਘ ਐਮ.ਕੇ, ਬਾਰੂ ਮੁਹੰਮਦ, ਬੇਅੰਤ ਸਿੰਘ, ਹਰੀ ਸਿੰਘ ਮੂਮ, ਮੇਜਰ ਸਿੰਘ ਛਾਪਾ, ਕੇਵਲ ਸਿੰਘ, ਗੁਰਮੇਲ ਸਿੰਘ ਢਿੱਲਵਾਂ, ਤਜਿੰਦਰ ਸਿੰਘ ਰਾਏਕੋਟ ਬਲਾਕ ਅਤੇ ਪਰਮਿੰਦਰ ਸਿੰਘ ਹਾਜ਼ਰ ਸਨ |