ਤਪਾ ਮੰਡੀ, 22 ਜੂਨ (ਪ੍ਰਵੀਨ ਗਰਗ)-ਪ੍ਰਮਾਤਮਾ ਨਿਰਾਕਾਰ ਹੈ, ਇਸ ਦਾ ਕੋਈ ਆਕਾਰ, ਰੰਗ, ਰੂਪ ਨਹੀਂ ਹੈ, ਇਹ ਹਰ ਥਾਂ 'ਤੇ ਮੌਜੂਦ ਹੈ | ਇਸ ਲਈ ਸਾਨੂੰ ਸਾਰਿਆਂ ਨੂੰ ਹਮੇਸ਼ਾ ਪ੍ਰਭੂ ਨਾਮ ਦਾ ਸਿਮਰਨ ਕਰਨਾ ਚਾਹੀਦਾ ਹੈ | ਇਹ ਪ੍ਰਵਚਨ ਸਤਿਗੁਰੂ ਮਾਤਾ ਸੁਦਿਕਸ਼ਾ ਜੀ ਮਹਾਰਾਜ ਦੀ ਰਹਿਮਤ ਸਦਕਾ ਸੰਤ ਨਿਰੰਕਾਰੀ ਸਤਿਸੰਗ ਭਵਨ ਤਪਾ ਵਿਖੇ ਕਰਵਾਏ ਗਏ ਭਗਤੀ ਸੰਗੀਤ ਉਪਰੰਤ ਸਮੁੱਚੀ ਸੰਗਤ ਨੂੰ ਸੰਯੋਜਕ ਰਾਕੇਸ਼ ਕੁਮਾਰ (ਲੱਕੀ) ਮੋਗਾ ਨੇ ਕੀਤੇ | ਉਨ੍ਹਾਂ ਕਿਹਾ ਕਿ ਅਸੀਂ ਸਾਰੇ ਹੀ ਪ੍ਰਮਾਤਮਾ ਵਿਚ ਰਹਿੰਦੇ ਹਾਂ, ਉੱਠਦੇ, ਬੈਠਦੇ, ਚੱਲਦੇ, ਫਿਰਦੇ ਅਸੀਂ ਰੱਬ ਦੇ ਵਿਚ ਬੈਠੇ ਹਾਂ ਤੇ ਰੱਬ ਸਾਨੂੰ ਦੇਖ ਰਿਹਾ ਹੈ | ਅਸੀਂ ਮੰਨਦੇ ਹਾਂ ਅਸੀਂ ਵੀ ਰੱਬ ਨੂੰ ਵੇਖ ਸਕਦੇ ਹਾਂ, ਪ੍ਰੰਤੂ ਇਹ ਕਿ੍ਪਾ ਸਿਰਫ਼ ਸਤਿਗੁਰ ਦੀ ਹੋ ਸਕਦੀ ਹੈ, ਕਿਉਂਕਿ ਪ੍ਰਮਾਤਮਾ ਕੋਲ ਜੋ ਗਿਆਨ ਹੈ, ਉਹ ਸਤਿਗੁਰ ਕੋਲੋਂ ਮਿਲਣਾ ਹੈ | ਇਸ ਲਈ ਇਹ ਗਿਆਨ ਪਾਉਣ ਲਈ ਸਾਨੂੰ ਸਾਰਿਆਂ ਨੂੰ ਸਤਿਗੁਰ ਨੂੰ ਸਮਰਪਿਤ ਹੋਣਾ ਪਵੇਗਾ | ਇਸ ਧਾਰਮਿਕ ਸਮਾਗਮ ਮੌਕੇ ਬਾਹਰਲੇ ਰਾਜਾਂ ਤੋਂ ਮੰਡਲ ਦੇ ਮਹਾਨ ਕਵੀ ਅਤੇ ਗੀਤਕਾਰ ਮਹਾਤਮਾਂ ਨੇ ਭਗਤੀ ਰਸ ਦਾ ਸੰਗੀਤ ਸੁਣਾ ਕੇ ਸੰਗਤ ਨੂੰ ਨਿਹਾਲ ਕੀਤਾ | ਸਮਾਗਮ ਦੇ ਅੰਤ 'ਚ ਪ੍ਰਬੰਧਕਾਂ ਨੇ ਬਾਹਰੋਂ ਆਏ ਪਤਵੰਤਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ | ਇਸ ਮੌਕੇ ਸੰਤ ਨਿਰੰਕਾਰੀ ਸਤਿਸੰਗ ਸੰਗਤ ਭਵਨ ਦੇ ਮੁਖੀ ਵਿਜੇ ਗੋਇਲ, ਸੰਚਾਲਕ ਮੁਨੀਸ਼ ਗਰਗ, ਪਵਨ ਅਰੋੜਾ, ਸੰਜੀਵ ਮੌੜ, ਗੋਰਾ ਜੋਗਾ, ਆਰ.ਕੇ. ਗਰਗ, ਅਸ਼ਵਨੀ ਬਹਾਵਲਪੁਰੀਆ, ਤਰਲੋਚਨ ਬਾਂਸਲ, ਸੰਦੀਪ ਭੈਣੀ, ਜਗਦੀਸ਼ ਰਾਏ ਘੁੰਨਸ, ਕਿ੍ਸ਼ਨ ਸਿੰਗਲਾ, ਮਾਸਟਰ ਪ੍ਰੇਮ ਨਾਥ, ਲਾਲੀ ਧੂਰਕੋਟੀਆ, ਬਿੱਟੂ ਧੂਰਕੋਟੀਆ, ਰਵੀ ਮੌੜ, ਭੁਪਿੰਦਰ ਪਾਲ ਫੰਬੂ, ਮੰਗੂ ਮੌੜ, ਰਵਿੰਦਰ ਨਿਉਲ਼ਾ, ਰਵਿੰਦਰ ਤਾਜੋ, ਜਤਿੰਦਰ ਬਾਂਸਲ, ਐਡਵੋਕੇਟ ਜਨਕ ਰਾਜ ਗਾਰਗੀ, ਡਾ: ਯਸ਼ਪਾਲ ਗਰਗ, ਪ੍ਰਵੇਸ਼ ਕੁਮਾਰ, ਦੀਪਕ ਕੁਮਾਰ ਆਦਿ ਵੱਡੀ ਗਿਣਤੀ 'ਚ ਸੰਗਤ ਹਾਜ਼ਰ ਸੀ |