ਬਰਨਾਲਾ, 22 ਜੂਨ (ਗੁਰਪ੍ਰੀਤ ਸਿੰਘ ਲਾਡੀ)-ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸਭਾ ਬਰਨਾਲਾ ਵਲੋਂ ਖ਼ੂਨਦਾਨੀਆਂ ਦੇ ਸਹਿਯੋਗ ਨਾਲ ਸਿਵਲ ਹਸਪਤਾਲ ਬਰਨਾਲਾ ਵਿਖੇ ਖ਼ੂਨਦਾਨ ਕੈਂਪ ਲਗਾਇਆ ਗਿਆ | ਜਿਸ ਵਿਚ 29 ਯੂਨਿਟ ਖ਼ੂਨ ਇਕੱਤਰ ਕੀਤਾ ਗਿਆ ਹੈ | ਇਸ ਖ਼ੂਨਦਾਨ ਕੈਂਪ ਦਾ ਉਦਘਾਟਨ ਡਾਕਟਰ ਆਯੂਸ਼ ਬੀ.ਟੀ.ਓ. ਬਰਨਾਲਾ ਨੇ ਕੀਤਾ | ਸਭਾ ਦੇ ਮੁੱਖ ਸੇਵਾਦਾਰ ਜਗਵਿੰਦਰ ਸਿੰਘ ਭੰਡਾਰੀ ਨੇ ਦੱਸਿਆ ਕਿ ਸਭਾ ਵਲੋਂ ਹਰ ਮਹੀਨੇ ਖ਼ੂਨਦਾਨੀ ਵੀਰਾਂ ਅਤੇ ਭੈਣਾਂ ਦੇ ਸਹਿਯੋਗ ਨਾਲ ਖ਼ੂਨਦਾਨ ਕੈਂਪ ਲਗਾਇਆ ਜਾਂਦਾ ਹੈ | ਇਸ ਕੈਂਪ ਵਿਚ ਰਮਨਦੀਪ ਕੌਰ, ਹਰਵਿੰਦਰ ਸਿੰਘ, ਆਸ਼ੂ ਦਾਨੀਆ, ਰਮਜ਼ਾਨ ਖ਼ਾਨ, ਪ੍ਰਭਦੀਪ ਸਿੰਘ, ਬਸੰਤ ਸਿੰਘ ਫ਼ਤਿਹਗੜ੍ਹ ਛੰਨਾਂ ਆਦਿ ਖ਼ੂਨਦਾਨੀ ਸੱਜਣਾਂ ਤੋਂ ਇਲਾਵਾ ਸਰਕਾਰੀ ਹਸਪਤਾਲ ਬਰਨਾਲਾ ਦੀ ਟੀਮ ਕੰਵਲਦੀਪ, ਮਨਦੀਪ ਕੌਰ, ਖੁਸ਼ਵੰਤ ਪ੍ਰਭਾਕਰ, ਹਰਭਜਨ ਸਿੰਘ, ਭੁਪਿੰਦਰ ਕੁਮਾਰ, ਤਲਵਿੰਦਰ ਸਿੰਘ ਨੇ ਸਹਿਯੋਗ ਦਿੱਤਾ ਹੈ | ਸਭਾ ਦੇ ਮੈਂਬਰ ਧਿਆਨ ਸਿੰਘ ਜੋਗਾ, ਅਵਤਾਰ ਸਿੰਘ ਤਾਰੀ ਸਭਾ ਵਲੋਂ ਇਹ ਖ਼ੂਨਦਾਨ ਕੈਂਪ ਲਗਾਉਂਦੇ ਲਗਾਤਾਰ 5 ਸਾਲ ਪੂਰੇ ਹੋ ਚੁੱਕੇ ਹਨ | ਉਨ੍ਹਾਂ ਨੌਜਵਾਨ ਵੀਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਥੈਲਾਸੀਮਕ ਰੋਗ ਦੇ ਬੱਚਿਆਂ ਲਈ, ਕੈਂਸਰ ਪੀੜਤ, ਐਕਸੀਡੈਂਟ ਕੇਸ, ਗਰਭਪਤੀ ਅÏਰਤਾਂ ਲਈ ਖ਼ੂਨਦਾਨ ਕਰਨ ਵਾਸਤੇ ਸਭਾ ਦਾ ਸਹਿਯੋਗ ਕਰਨ |