28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2025

ਇਲਾਕੇ ਅੰਦਰ ਝੋਨੇ ਦੀ ਲਵਾਈ ਦਾ ਕੰਮ ਸਿਖ਼ਰਾਂ 'ਤੇ <br/>

ਅਜੀਤ ਡੈਸਕ 23-06-2025
ਤਪਾ ਮੰਡੀ, 22 ਜੂਨ (ਪ੍ਰਵੀਨ ਗਰਗ)-ਜਿੱਥੇ ਸਮੁੱਚੇ ਪੰਜਾਬ ਅੰਦਰ ਝੋਨੇ ਦੀ ਲਵਾਈ ਦਾ ਕੰਮ ਸਿਖਰ 'ਤੇ ਹੈ | ਉੱਥੇ ਇਲਾਕੇ ਅਤੇ ਆਸ ਪਾਸ ਦੂਰ-ਦੂਰ ਤੱਕ ਖੇਤਾਂ 'ਚ ਭਰਿਆ ਪਾਣੀ ਅਤੇ ਝੋਨਾ ਲਗਾ ਰਹੇ ਮਜ਼ਦੂਰ ਹੀ ਵਿਖਾਈ ਦੇ ਰਹੇ ਹਨ | ਇਸ ਸਾਲ ਖੇਤਾਂ ਨੂੰ ਮਿਲ ਰਹੇ ਨਹਿਰੀ ਪਾਣੀ ਦੀ ਸਪਲਾਈ ਤੋਂ ਕਿਸਾਨ ਕਾਫੀ ਹੱਦ ਤੱਕ ਸੰਤੁਸ਼ਟ ਨਜ਼ਰ ਆ ਰਹੇ ਹਨ | ਗੱਲਬਾਤ ਦੌਰਾਨ ਕਿਸਾਨ ਗੁਰਮੀਤ ਸਿੰਘ ਰੋੜ ਨੇ ਦੱਸਿਆ ਕਿ ਪਿਛਲੇ ਦੋ ਤਿੰਨ ਦਿਨ ਪਹਿਲਾਂ ਹੋਈ ਬਰਸਾਤ ਕਾਰਨ ਜਿੱਥੇ ਕਿਸਾਨਾਂ ਨੂੰ ਅੱਤ ਦੀ ਪੈ ਰਹੀ ਗਰਮੀ ਤੋਂ ਵੱਡੀ ਰਾਹਤ ਮਿਲੀ ਉੱਥੇ ਦੂਜੇ ਪਾਸੇ ਇਕਦਮ ਝੋਨੇ ਨੇ ਜ਼ੋਰ ਫੜ ਲਿਆ, ਜਿਸ ਕਾਰਨ ਮਜ਼ਦੂਰਾਂ ਦੀ ਵੱਡੀ ਘਾਟ ਨਜ਼ਰ ਆਈ, ਜਿਸ ਕਾਰਨ ਕਿਸਾਨਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਿਆ | ਝੋਨੇ ਦੀ ਲਵਾਈ ਦਾ ਸੀਜ਼ਨ ਜੋਬਨ 'ਤੇ ਹੋਣ ਕਾਰਨ ਫ਼ਸਲ ਦੀ ਕਿਸਮ, ਮਜ਼ਦੂਰਾਂ ਦੀ ਘਾਟ ਅਤੇ ਮਜ਼ਦੂਰੀ ਦੇ ਰੇਟ ਨੂੰ ਲੈ ਕੇ ਕਈ ਤਰ੍ਹਾਂ ਦੇ ਚਰਚੇ ਸੁਣਨ ਨੂੰ ਮਿਲ ਰਹੇ ਹਨ | ਝੋਨਾ ਲਗਾਉਣ ਦਾ ਸੀਜ਼ਨ ਆਮ ਤੌਰ 'ਤੇ 20 ਕੁ ਦਿਨ ਦਾ ਹੁੰਦਾ ਹੈ ਤੇ ਦਿਨੋ-ਦਿਨ ਧਰਤੀ ਹੇਠਲੇ ਪਾਣੀ ਦੇ ਘਟਣ ਨੂੰ ਧਿਆਨ 'ਚ ਰੱਖਦੇ ਹੋਏ ਹੁਣ ਸਰਕਾਰ ਵਲੋਂ ਝੋਨਾ ਲਗਾਉਣ ਦੀ ਮਿਤੀ 1 ਜੂਨ ਨਿਸ਼ਚਿਤ ਕਰਨ ਨਾਲ ਇਹ ਸੀਜ਼ਨ 20 ਕੁ ਦਿਨ ਹੀ ਚੱਲਣ ਦੀ ਉਮੀਦ ਹੈ |

ਪਿਛਲੀ ਖ਼ਬਰ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਫਲਾਪ ਸ਼ੋਅ ਸਾਬਤ ਹੋਈ-ਐਡਵੋਕੇਟ ਰਾਹੀ <br/> ਅਗਲੀ ਖ਼ਬਰ ਬੱਚਿਆਂ ਨੂੰ ਗੁਰਸਿੱਖੀ 'ਚ ਪਰਪੱਕ ਬਣਾਉਣਾ ਸਮੇਂ ਦੀ ਮੁੱਖ ਲੋੜ-ਭਾਈ ਜਗਸੀਰ ਸਿੰਘ ਖ਼ਾਲਸਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।