28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2025

ਪੰਚਮੁਖੀ ਹਨੂੰਮਾਨ ਅਤੇ ਸ਼ਨੀਦੇਵ ਮੰਦਰ ਕਮੇਟੀ ਵਲੋਂ ਸਮਾਜ ਸੇਵੀ ਪਰਿਵਾਰ ਸਨਮਾਨਿਤ <br/>

ਅਜੀਤ ਡੈਸਕ 23-06-2025
ਤਪਾ ਮੰਡੀ, 22 ਜੂਨ (ਪ੍ਰਵੀਨ ਗਰਗ, ਵਿਜੇ ਸ਼ਰਮਾ)-ਪੰਚਮੁਖੀ ਹਨੂੰਮਾਨ ਅਤੇ ਸ਼ਨੀਦੇਵ ਮੰਦਰ ਵਿਖੇ ਹਰ ਸ਼ਨੀਵਾਰ ਚੱਲ ਰਹੇ ਲੰਗਰਾਂ ਦੀ ਲੜੀ ਤਹਿਤ ਸਮਾਜ ਸੇਵੀ ਵੀਨਾ ਰਾਣੀ ਵਲੋਂ ਆਪਣੇ ਪਤੀ ਸਵ: ਮਦਨ ਲਾਲ ਸਟੇਸ਼ਨ ਮਾਸਟਰ ਦੀ ਯਾਦ 'ਚ ਲੰਗਰ ਲਾਇਆ | ਇਸ ਮੌਕੇ ਉਨ੍ਹਾਂ ਦੀ ਬੇਟੀ ਮੇਨਕਾ ਰਾਣੀ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਰਹੀ | ਲੰਗਰ ਦੀ ਸ਼ੁਰੂਆਤ ਤੋਂ ਪਹਿਲਾਂ ਮੰਦਰ ਵਿਖੇ ਭਗਵਾਨ ਹਨੂਮਾਨ ਅਤੇ ਸ਼ਨੀਦੇਵ ਦਾ ਕੀਰਤਨ ਕੀਤਾ ਗਿਆ ਤੇ ਆਰਤੀ ਤੋਂ ਬਾਅਦ ਲੰਗਰ ਚਲਾਇਆ ਗਿਆ | ਪ੍ਰਬੰਧਕ ਕਮੇਟੀ ਦੇ ਸਮੂਹ ਮੈਂਬਰਾਂ ਵਲੋਂ ਸਮਾਜ ਸੇਵੀ ਪਰਿਵਾਰ ਨੂੰ ਧਾਰਮਿਕ ਤਸਵੀਰ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਹਰੀਸ਼ ਮਿੱਤਲ ਗੋਸ਼ਾ, ਸਰੇਸ਼ ਮਿੱਤਲ, ਭਾਰਤ ਭੂਸ਼ਨ ਬਾਂਸਲ, ਕੀਰਤੀ ਦੇਵ ਬਿੰਨੀ, ਸ਼ੁਭਮ ਮਿੱਤਲ, ਰਾਜੀਵ ਇੰਸ਼ੋਰੈਂਸ ਵਾਲੇ, ਵਿਵੇਕ ਕੌਸ਼ਲ ਆਦਿ ਮੌਜੂਦ ਸਨ |

ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਵਲੋਂ ਪਿੰਡ ਕਰਮਗੜ੍ਹ ਵਿਖੇ ਗਤਕਾ ਮੁਕਾਬਲੇ ਕਰਵਾਏ <br/> ਅਗਲੀ ਖ਼ਬਰ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਫਲਾਪ ਸ਼ੋਅ ਸਾਬਤ ਹੋਈ-ਐਡਵੋਕੇਟ ਰਾਹੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।