22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਡੇਰਾ ਬਾਬਾ ਧੁਨੀ ਦਾਸ ਬਜਰੰਗਪੁਰ ਵਿਖੇ ਦੋ ਰੋਜ਼ਾ ਧਾਰਮਿਕ ਸਮਾਗਮ ਕਰਵਾਇਆ

ਅਜੀਤ ਡੈਸਕ 02-09-2025
ਤਪਾ ਮੰਡੀ, 1 ਸਤੰਬਰ (ਪ੍ਰਵੀਨ ਗਰਗ)-ਤਪਾ-ਢਿਲਵਾਂ ਰੋਡ 'ਤੇ ਸਥਿਤ ਡੇਰਾ ਬਾਬਾ ਧੁਨੀ ਦਾਸ ਬਜਰੰਗਪੁਰ ਵਿਖੇ ਡੇਰਾ ਸੰਚਾਲਕ ਬਾਬਾ ਵਿਵੇਕ ਮੁਨੀ ਦੀ ਦੇਖ-ਰੇਖ ਹੇਠ ਉਦਾਸੀਨ ਸੰਪਰਦਾਇ ਆਚਾਰੀਆ ਭਗਵਾਨ ਸ੍ਰੀ ਚੰਦ ਦੇ 531ਵੇਂ ਜਨਮ ਦਿਹਾੜੇ ਨੂੰ ਸਮਰਪਿਤ ਦੋ ਰੋਜ਼ਾ ਧਾਰਮਿਕ ਸਮਾਗਮ ਕਰਵਾਇਆ ਗਿਆ | ਇਸ ਮੌਕੇ ਪਾਠ ਦੇ ਭੋਗ ਪਾਏ ਗਏ ਉਪਰੰਤ ਪੰਡਤ ਅਨਿਲ ਸ਼ਰਮਾ ਨੇ ਰਸਭਿੰਨਾ ਕੀਰਤਨ ਕਰ ਕੇ ਸੰਗਤ ਨੂੰ ਨਿਹਾਲ ਕੀਤਾ | ਇਸ ਮੌਕੇ ਸੰਤ ਬਾਬਾ ਵਿਵੇਕ ਮੁਨੀ ਅਤੇ ਸੰਤ ਬਾਬਾ ਜੈ ਮੁਨੀ ਨੇ ਸਮੁੱਚੀ ਸੰਗਤ ਨੂੰ ਬਾਬਾ ਸ੍ਰੀ ਚੰਦ ਵਲੋਂ ਦਿਖਾਏ ਗਏ ਰਸਤੇ 'ਤੇ ਚੱਲਣ ਦੀ ਪ੍ਰੇਰਨਾ ਦਿੱਤੀ | ਇਸ ਧਾਰਮਿਕ ਸਮਾਗਮ ਮੌਕੇ ਸਮੂਹ ਸ਼ਹਿਰ ਵਾਸੀਆਂ ਨੇ ਵੱਡੀ ਗਿਣਤੀ 'ਚ ਸ਼ਿਰਕਤ ਕੀਤੀ | ਭੋਗ ਉਪਰੰਤ ਲੰਗਰ ਅਤੁੱਟ ਵਰਤਿਆ | ਇਸ ਮੌਕੇ ਪੰਡਿਤ ਪ੍ਰਹਿਲਾਦ ਸ਼ਰਮਾ, ਜਤਿੰਦਰ ਘੁੰਨਸ, ਟੇਕ ਚੰਦ ਕਾਲਾ, ਮਾਹਿਤ ਗਰਗ, ਰਤਿਸ਼ ਗਰਗ, ਨਨਦੀਪ ਗਰਗ, ਨੀਰਜ ਘੁੰਨਸ, ਕਾਲਾ ਰਾਮ, ਵਿਨੋਦ ਬਦਰਾ, ਨਵਿਸ਼ ਗਰਗ, ਜੁਪੇਸ਼ ਘੁੰਨਸ ਆਦਿ ਵੱਡੀ ਗਿਣਤੀ 'ਚ ਸ਼ਰਧਾਲੂ ਮੌਜੂਦ ਸਨ |
ਪਿਛਲੀ ਖ਼ਬਰ ਸ਼ਹਿਣਾ ਪੰਚਾਇਤ ਨੇ 4 ਲੱਖ ਦੀ ਲਾਗਤ ਨਾਲ ਤਰਪਾਲਾਂ ਲੋੜਵੰਦ ਲੋਕਾਂ ਨੂੰ ਵੰਡੀਆਂ ਅਗਲੀ ਖ਼ਬਰ ਆਦਿ ਸ਼ਕਤੀ ਮੰਦਰ ਵਿਖੇ ਸ੍ਰੀ ਰਾਧਾ ਅਸ਼ਟਮੀ ਮਹਾਂਉਤਸਵ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।