22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2026

ਕੈਨੇਡਾ ਦੇ ਗੁਰਦੁਆਰਾ ਸਾਹਿਬ ਵਿਖੇ ਵਾਪਰੀ ਘਟਨਾ 'ਤੇ ਜਥੇਦਾਰ ਬਾਬਾ ਟੇਕ ਸਿੰਘ ਨੇ ਪ੍ਰਗਟਾਈ ਚਿੰਤਾ

ਤਲਵੰਡੀ ਸਾਬੋ, (ਬਠਿੰਡਾ), 22 ਅਗਸਤ (ਰਣਜੀਤ ਸਿੰਘ ਰਾਜੂ)- ਕੈਨੇਡਾ ਦੇ ਅਲਬਰਟਾ ਸੂਬੇ ਅਧੀਨ ਆਉਂਦੇ ਐਡਮਿੰਟਨ ਸ਼ਹਿਰ ਵਿਖੇ ਸਥਿਤ ਨਾਨਕਸਰ ਗੁਰਦੁਆਰਾ ਸਾਹਿਬ ਅੰਦਰ ਅਣ-ਪਛਾਤੇ ਵਿਅਕਤੀ ਵਲੋਂ ਦਾਖਲ ਹੋ ਕੇ ਸੇਵਾਦਾਰਾਂ 'ਤੇ ਕੀਤੇ ਗਏ ਕਾਇਰਾਨਾ ਹਮਲੇ ਅਤੇ ਮਰਿਆਦਾ ਭੰਗ ਕਰਨ 'ਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਬਾਬਾ ਟੇਕ ਸਿੰਘ ਨੇ ਡੂੰਘੀ ਚਿੰਤਾ ਤੇ ਰੋਸ ਦਾ ਪ੍ਰਗਟਾਵਾ ਕੀਤਾ ਹੈ। ਸਿੰਘ ਸਾਹਿਬ ਨੇ ਇਸ ਘਟਨਾ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ।

ਅਜੀਤ ਡੈਸਕ 22-08-2026

ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਪ੍ਰਾਪਤ ਵੇਰਵਿਆਂ ਦਾ ਹਵਾਲਾ ਦਿੰਦਿਆਂ ਸਿੰਘ ਸਾਹਿਬ ਨੇ ਦੱਸਿਆ ਕਿ ਇਕ ਵਿਅਕਤੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਤਾਬਿਆ ਵੱਲ ਵਧਣ ਦੀ ਕੁਚੇਸ਼ਟਾ ਕੀਤੀ ਸੀ, ਪ੍ਰੰਤੂ ਮੌਕੇ 'ਤੇ ਮੌਜੂਦ ਮੁਸਤੈਦ ਸੰਗਤ ਅਤੇ ਸੇਵਾਦਾਰਾਂ ਨੇ ਅਦੁੱਤੀ ਦਲੇਰੀ ਦਿਖਾਉਂਦਿਆਂ ਉਸ ਨੂੰ ਸਮੇਂ ਸਿਰ ਦਬੋਚ ਲਿਆ।ਸਿੰਘ ਸਾਹਿਬ ਨੇ ਹਮਲੇ ਦੌਰਾਨ ਜ਼ਖ਼ਮੀ ਹੋਏ ਦੋਵੇਂ ਸੇਵਾਦਾਰ ਸਿੰਘਾਂ ਦੀ ਜਲਦ ਸਿਹਤਯਾਬੀ ਦੀ ਕਾਮਨਾ ਵੀ ਕੀਤੀ।

ਪਿਛਲੀ ਖ਼ਬਰ ਜਦੋਂ ਪੰਜਾਬ ਚ ਭਾਜਪਾ ਦੀ ਸਰਕਾਰ ਬਣੇਗੀ, ਪੰਜਾਬ ਛੱਡ ਦੇਣਗੇ ਛੱਡ ਦੇਣਗੇ ਨਸ਼ਾ ਤਸਕਰ - ਨਾਇਬ ਸਿੰਘ ਸੈਣੀ ਅਗਲੀ ਖ਼ਬਰ ਭਾਜਪਾ ਵਲੋਂ ਕਾਂਗਰਸ ਵਰਕਿੰਗ ਕਮੇਟੀ ਦੇ 19 ਅਗਸਤ ਦੇ ਫ਼ੈਸਲੇ ਦੀ ਨਿੰਦਾ ਕਰਦੇ ਹੋਏ ਮਤਾ ਪਾਸ