18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਭਾਰੀ ਮੀਂਹ ਕਾਰਨ ਵਾਰਡ ਨੰ: 10 ਵਿਚ ਚੁਬਾਰੇ ਦੀ ਛੱਤ ਡਿੱਗੀ

ਅਜੀਤ ਡੈਸਕ 04-09-2025
ਬਰਨਾਲਾ, 3 ਸਤੰਬਰ (ਰਾਜ ਪਨੇਸਰ)-ਸਥਾਨਕ ਵਾਰਡ ਨੰ: 10 ਵਿਚ ਇੱਕ ਘਰ ਦੇ ਚੁਬਾਰੇ ਦੀ ਛੱਤ ਮੀਂਹ ਕਾਰਨ ਡਿੱਗਣ ਕਾਰਨ ਕਾਫ਼ੀ ਨੁਕਸਾਨ ਹੋ ਗਿਆ | ਜਾਣਕਾਰੀ ਦਿੰਦਿਆਂ ਵਾਰਡ ਨੰ: 10 ਦੇ ਕੌਂਸਲਰ ਧਰਮ ਸਿੰਘ ਫ਼ੌਜੀ ਨੇ ਦੱਸਿਆ ਕਿ ਸ਼ਹਿਰ ਬਰਨਾਲਾ ਅੰਦਰ ਵੀ ਅਨੇਕਾਂ ਹੀ ਕੱਚੇ ਪੱਕੇ ਘਰਾਂ ਨੂੰ ਭਾਰੀ ਨੁਕਸਾਨ ਹੋਇਆ ਹੈ | ਵਾਰਡ ਨੰ: 10 ਵਿਚ ਅਮਰਜੀਤ ਸਿੰਘ ਦੇ ਘਰ ਦੇ ਚੁਬਾਰੇ ਦੀ ਛੱਤ ਡਿੱਗਣ ਕਾਰਨ ਸਾਰਾ ਫ਼ਰਨੀਚਰ, ਏ.ਸੀ., ਪੱਖੇ, ਅਲਮਾਰੀ ਤੇ ਹੋਰ ਕੀਮਤੀ ਸਮਾਨ ਪੂਰੀ ਤਰ੍ਹਾਂ ਨੁਕਸਾਨਿਆ ਗਿਆ ਹੈ | ਇਸ ਤੋਂ ਇਲਾਵਾ ਤਕਰੀਬਨ 8-9 ਘਰਾਂ ਨੂੰ ਵੀ ਭਾਰੀ ਨੁਕਸਾਨ ਹੋਇਆ ਹੈ | ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਇਨ੍ਹਾਂ ਗ਼ਰੀਬਾਂ, ਲੋੜਵੰਦਾਂ ਦੇ ਘਰਾਂ ਦੀਆਂ ਛੱਤਾਂ ਨੂੰ ਦੁਬਾਰੇ ਬਣਾਇਆ ਜਾਵੇ ਕਿਉਂਕਿ ਇਹ ਵਿਅਕਤੀ ਆਰਥਿਕ ਤੌਰ 'ਤੇ ਬਹੁਤ ਗ਼ਰੀਬ ਹਨ |
ਪਿਛਲੀ ਖ਼ਬਰ ਪੇਂਡੂ ਮਜ਼ਦੂਰ ਯੂਨੀਅਨ ਦੀ ਮੀਟਿੰਗ ਅਗਲੀ ਖ਼ਬਰ ਵਜੀਦਕੇ ਖ਼ੁਰਦ ਦੇ ਮਜ਼ਦੂਰ ਪਰਿਵਾਰਾਂ ਲਈ ਸਹਾਰਾ ਬਣੇ ਕਾਰੋਬਾਰੀ ਹਰਵਿੰਦਰ ਕੁਮਾਰ ਜਿੰਦਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।