18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਵਜੀਦਕੇ ਖ਼ੁਰਦ ਦੇ ਮਜ਼ਦੂਰ ਪਰਿਵਾਰਾਂ ਲਈ ਸਹਾਰਾ ਬਣੇ ਕਾਰੋਬਾਰੀ ਹਰਵਿੰਦਰ ਕੁਮਾਰ ਜਿੰਦਲ

ਅਜੀਤ ਡੈਸਕ 04-09-2025
ਮਹਿਲ ਕਲਾਂ, 3 ਸਤੰਬਰ (ਅਵਤਾਰ ਸਿੰਘ ਅਣਖੀ)-ਲਗਾਤਾਰ ਪੈ ਰਹੇ ਮੀਂਹ ਕਾਰਨ ਪਿੰਡਾਂ ਵਿਚ ਗ਼ਰੀਬ ਮਜ਼ਦੂਰ ਪਰਿਵਾਰਾਂ ਦੇ ਘਰਾਂ ਦੀ ਹਾਲਤ ਬਹੁਤ ਨਾਜ਼ੁਕ ਹੋ ਚੁੱਕੀ ਹੈ | ਕੰਮਕਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ, ਜਿਸ ਕਰ ਕੇ ਕਈ ਪਰਿਵਾਰ ਸ਼ਰਨਾਰਥੀਆਂ ਵਾਂਗ ਧਰਮਸ਼ਾਲਾ ਵਿਚ ਰਹਿਣ ਲਈ ਮਜਬੂਰ ਹਨ | ਇਸ ਮੁਸ਼ਕਿਲ ਵੇਲੇ ਮਹਿਲ ਕਲਾਂ ਦੇ ਉੱਘੇ ਕਾਰੋਬਾਰੀ ਹਰਵਿੰਦਰ ਕੁਮਾਰ ਜਿੰਦਲ ਨੇ ਆਪਣੇ ਜੱਦੀ ਪਿੰਡ ਵਜੀਦਕੇ ਖ਼ੁਰਦ ਦੇ ਵਾਸੀਆਂ ਦਾ ਸਹਾਰਾ ਬਣਦਿਆਂ ਸਾਬਕਾ ਸਰਪੰਚ ਬਾਬੂ ਵਜੀਰ ਚੰਦ ਵਜੀਦਕੇ ਦੀ ਯਾਦ ਵਿਚ 15 ਪਰਿਵਾਰਾਂ ਨੂੰ ਇੱਕ ਮਹੀਨੇ ਲਈ ਜ਼ਰੂਰੀ ਰਾਸ਼ਨ ਅਤੇ 40 ਦੇ ਕਰੀਬ ਘਰਾਂ ਦੀਆਂ ਛੱਤਾਂ ਉੱਤੇ ਪਾਉਣ ਲਈ ਤਰਪਾਲਾਂ ਵੰਡੀਆਂ ਹਨ | ਇਸ ਮੌਕੇ ਗੱਲਬਾਤ ਕਰਦਿਆਂ ਜਿੰਦਲ ਨੇ ਕਿਹਾ ਕਿ ਪਿੰਡ ਦੇ ਲੋਕ ਮੇਰੇ ਪਰਿਵਾਰ ਦਾ ਹਿੱਸਾ ਹਨ | ਇਹਨਾਂ ਦੇ ਦੁੱਖ-ਸੁੱਖ ਵਿਚ ਸਾਥ ਦੇਣਾ ਮੇਰੇ ਲਈ ਮਾਣ ਵਾਲੀ ਗੱਲ ਹੈ | ਇਸ ਕੁਦਰਤੀ ਮੁਸੀਬਤ ਵਿਚ ਮੈਂ ਆਪਣੇ ਭਰਾਵਾਂ ਦਾ ਪੂਰਾ ਸਾਥ ਦੇਵਾਂਗਾ ਅਤੇ ਅੱਗੇ ਵੀ ਜੋ ਵੀ ਲੋੜ ਹੋਵੇਗੀ, ਪੂਰੀ ਕੀਤੀ ਜਾਵੇਗੀ | ਇਸ ਮੌਕੇ ਕੁਲਵਿੰਦਰ ਸਿੰਘ ਸੋਨੂੰ, ਪੱਪੂ ਗਿੱਲ, ਜਸਵੀਰ ਸਿੰਘ ਵਜੀਦਕੇ ਕਾਬਿਲ ਸਿੰਘ ਘੁੰਮਣ, ਅਮਨਦੀਪ ਸਿੰਘ ਗੋਲਡੀ, ਪੰਚ ਅਮਨਜੋਤ ਸਿੰਘ, ਦੀਪੀ ਸਰਾਂ, ਪਾਲੀ ਵਜੀਦਕੇ ਨੇ ਜਿੰਦਲ ਪਰਿਵਾਰ ਦੇ ਇਸ ਉਪਰਾਲੇ ਦੀ ਭਰਪੂਰ ਪ੍ਰਸ਼ੰਸਾ ਕੀਤੀ | ਇਸ ਮੌਕੇ ਪਰਮਪ੍ਰੀਤ ਸਿੰਘ ਸਿੱਧੂ, ਪ੍ਰੀਤਮ ਸਿੰਘ ਮਿੱਠੂ, ਤਰਸੇਮ ਸਿੰਘ, ਗੁਰਪਾਲ ਸਿੰਘ ਬਿੱਲਾ, ਤਰਸੇਮ ਸਿੰਘ ਹਾਜ਼ਰ ਸਨ |
ਪਿਛਲੀ ਖ਼ਬਰ ਭਾਰੀ ਮੀਂਹ ਕਾਰਨ ਵਾਰਡ ਨੰ: 10 ਵਿਚ ਚੁਬਾਰੇ ਦੀ ਛੱਤ ਡਿੱਗੀ ਅਗਲੀ ਖ਼ਬਰ ਕਾਂਗਰਸੀ ਆਗੂ ਗੁਰਮੇਲ ਸਿੰਘ ਮੌੜ ਨੇ ਨੁਕਸਾਨੇ ਗਏ ਘਰਾਂ ਦੇ ਪੀੜਤ ਪਰਿਵਾਰਾਂ ਦੀ ਲਈ ਸਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।