26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਸ਼ਹਿਣਾ ਵਿਖੇ ਪ੍ਰਵਾਸੀ ਮਜ਼ਦੂਰਾਂ ਖ਼ਿਲਾਫ਼ ਕੀਤੀ ਗਈ ਨਾਅਰੇਬਾਜ਼ੀ <br/>

ਅਜੀਤ ਡੈਸਕ 22-09-2025
ਸ਼ਹਿਣਾ, 21 ਸਤੰਬਰ (ਸੁਰੇਸ਼ ਗੋਗੀ)-ਪੰਜਾਬ ਵਿਚ ਪ੍ਰਵਾਸੀ ਮਜ਼ਦੂਰਾਂ ਖ਼ਿਲਾਫ਼ ਚੱਲ ਰਹੇ ਰੋਸ ਪ੍ਰਦਰਸ਼ਨਾਂ ਦੀ ਕੜੀ ਤਹਿਤ ਸ਼ਹਿਣਾ ਦੇ ਨਹਿਰੀ ਬੱਸ ਅੱਡੇ ਨੇੜੇ ਕੁੱਝ ਵਿਅਕਤੀਆਂ ਅਤੇ ਔਰਤਾਂ ਨੇ ਪ੍ਰਵਾਸੀ ਮਜ਼ਦੂਰਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ | ਇਸ ਮੌਕੇ ਗੁਰੀ ਸਿੰਘ, ਅਰਸ਼ਦੀਪ ਸਿੰਘ, ਪ੍ਰੇਮ ਕੁਮਾਰ, ਬਿੰਦਰੀ ਸਿੰਘ, ਮਹਿੰਦਰ ਕੌਰ, ਦਰਸ਼ਨ ਸਿੰਘ, ਮਹਿੰਦਰ ਸਿੰਘ ਆਦਿ ਨੇ ਕਿਹਾ ਕਿ ਸ਼ਹਿਣਾ ਵਿਖੇ ਕਾਫ਼ੀ ਗਿਣਤੀ ਵਿਚ ਪ੍ਰਵਾਸੀ ਵਿਅਕਤੀ ਖਾਣ-ਪੀਣ ਦੀਆਂ ਰੇਹੜੀਆਂ ਲਾਉਂਦੇ ਹਨ ਅਤੇ ਕਈ ਕਿਸਾਨਾਂ ਦੇ ਵੀ ਨੌਕਰ ਰੱਖੇ ਹੋਏ ਹਨ, ਪਰ ਕਿਸੇ ਵੀ ਮਜ਼ਦੂਰ ਕੋਲ ਆਧਾਰ ਕਾਰਡ ਤੋਂ ਬਿਨਾਂ ਹੋਰ ਕੋਈ ਪਰੂਫ਼ ਨਹੀਂ | ਉਨ੍ਹਾਂ ਕਿਹਾ ਕਿ ਪੰਜਾਬ ਵਿਚ ਅਣਗਿਣਤ ਘਟਨਾਵਾਂ ਨੂੰ ਪ੍ਰਵਾਸੀ ਮਜ਼ਦੂਰਾਂ ਨੇ ਅੰਜਾਮ ਦਿੱਤਾ, ਇੱਥੋਂ ਤੱਕ ਕਿ ਇਨ੍ਹਾਂ ਆਪਣੇ ਨਾਲ ਆਏ ਮਜ਼ਦੂਰਾਂ ਨੂੰ ਵੀ ਕਈ ਥਾਵਾਂ 'ਤੇ ਲਾਲਚ ਵੱਸ ਮੌਤ ਦੇ ਘਾਟ ਉਤਾਰਿਆ | ਉਨ੍ਹਾਂ ਕਿਹਾ ਕਿ ਜਦ ਦੂਜੇ ਸੂਬਿਆਂ ਵਿਚ ਸ਼ਨਾਖ਼ਤ ਲਈ ਕਈ ਅਹਿਮ ਕਾਰਵਾਈਆਂ ਜ਼ਰੂਰੀ ਹਨ, ਇਸੇ ਤਰ੍ਹਾਂ ਪਿੰਡਾਂ ਵਿਚ ਬੈਠੇ ਪ੍ਰਵਾਸੀ ਮਜ਼ਦੂਰਾਂ ਦੀ ਸ਼ਨਾਖ਼ਤ ਅਤੇ ਇਨ੍ਹਾਂ ਦੀ ਜ਼ੰੁਮੇਵਾਰੀ ਲੈਣ ਦੀ ਲੋਕਲ ਵਿਅਕਤੀ ਜਾਂ ਪ੍ਰਸ਼ਾਸਨ ਕਰੇ, ਤਾਂ ਜੋ ਕਿਸੇ ਅਣਸੁਖਾਂਵੀ ਘਟਨਾ ਹੋਣ 'ਤੇ ਇਨ੍ਹਾਂ ਦੇ ਫ਼ਰਾਰ ਹੋਣ ਦਾ ਤੌਖਲਾ ਨਾ ਰਹੇ | ਰੋਸ ਕਰਤਾ ਨੇ ਕਿਹਾ ਕਿ ਇਕ ਹਫ਼ਤੇ ਤੱਕ ਜੇ ਪ੍ਰਕਿਰਿਆ ਪੂਰੀ ਨਹੀਂ ਹੋਈ ਤਾਂ ਪਿੰਡ ਵਿਚ ਬੈਠੇ ਪ੍ਰਵਾਸੀ ਮਜ਼ਦੂਰਾਂ ਦਾ ਸਮਾਨ ਬਾਹਰ ਸੁੱਟਿਆ ਜਾਵੇਗਾ |

ਪਿਛਲੀ ਖ਼ਬਰ ਮੀਰੀ ਪੀਰੀ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਭਦੌੜ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰੀ ਖੇਡਾਂ ਵਿਚ ਮਾਰੀਆਂ ਮੱਲਾਂ... ਅਗਲੀ ਖ਼ਬਰ ਸ਼ਹਿਣਾ ਪੰਚਾਇਤ ਨੇ ਫੌਗਿੰਗ ਮਸ਼ੀਨ ਨਾਲ ਕੀਤਾ ਛਿੜਕਾਅ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।