10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਪੰਜਾਬ ਸਰਕਾਰ ਹੜ੍ਹ ਪੀੜਤਾਂ ਨੂੰ ਜਲਦੀ ਹੀ ਰਾਸ਼ੀ ਮੁਹੱਈਆ ਕਰਵਾਏਗੀ-ਲਾਭ ਸਿੰਘ ਉਗੋਕੇ

ਅਜੀਤ ਡੈਸਕ 23-09-2025

ਸ਼ਹਿਣਾ, 22 ਸਤੰਬਰ (ਸੁਰੇਸ਼ ਗੋਗੀ)-ਪੰਜਾਬ ਵਿਚ ਹੜ੍ਹਾਂ ਦੌਰਾਨ ਹੋਈ ਭਿਆਨਕ ਤਬਾਹੀ ਦਾ ਖ਼ਮਿਆਜ਼ਾ ਜ਼ਿਆਦਾਤਰ ਮੱਧਵਰਗੀ ਤੇ ਗ਼ਰੀਬ ਲੋਕਾਂ ਨੂੰ ਭੁਗਤਣਾ ਪਿਆ | ਇਹ ਸ਼ਬਦ ਹਲਕਾ ਵਿਧਾਇਕ ਲਾਭ ਸਿੰਘ ਉਗੋਕੇ ਨੇ ਗੱਲਬਾਤ ਕਰਦਿਆਂ ਆਖੇ | ਉਨ੍ਹਾਂ ਕਿਹਾ ਕਿ ਜਿਨ੍ਹਾਂ ਪਰਿਵਾਰਾਂ ਦੇ ਜੀਅ ਨੁਕਸਾਨੇ ਗਏ, ਉਨ੍ਹਾਂ ਨੂੰ ਤੁਰੰਤ ਮੁਆਵਜ਼ੇ ਦੀ ਰਾਸ਼ੀ ਦਿੱਤੀ ਗਈ ਹੈ ਅਤੇ ਜਿਨ੍ਹਾਂ ਦੇ ਘਰ ਡਿਗ ਪਏ, ਉਨ੍ਹਾਂ ਦੀ ਸ਼ਨਾਖ਼ਤ ਲਈ ਪਿੰਡਾਂ ਵਿਚ ਟੀਮਾਂ ਕ੍ਰਮਵਾਰ ਲਿਸਟਾਂ ਬਣਾ ਰਹੀਆਂ ਹਨ | ਉਨ੍ਹਾਂ ਕਿਹਾ ਕਿ ਲਿਸਟਾਂ ਮੁਤਾਬਿਕ ਹੋਏ ਨੁਕਸਾਨ ਦਾ ਅੰਦਾਜ਼ਾ ਲਾ ਕੇ ਸਰਕਾਰ ਬਣਦੀ ਰਾਸ਼ੀ ਮੁਆਵਜ਼ੇ ਦੇ ਤੌਰ 'ਤੇ ਜਾਰੀ ਕਰੇਗੀ | ਹਲਕਾ ਵਿਧਾਇਕ ਨੇ ਇਹ ਵੀ ਕਿਹਾ ਕਿ ਜੋ ਪੰਜਾਬੀਆਂ ਨੇ ਹੜ੍ਹ ਪੀੜਤ ਇਲਾਕਿਆਂ ਵਿਚ ਜਾ ਕੇ ਰਾਸ਼ਨ ਸਮਗਰੀ ਤੇ ਹੋਰ ਸਹਾਇਤਾ ਕੀਤੀ, ਉਸ ਨਾਲ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਕਾਫ਼ੀ ਰਾਹਤ ਮਿਲੀ | ਇਸ ਮੌਕੇ ਸਰਪੰਚ ਨਾਜਮ ਸਿੰਘ ਸ਼ਹਿਣਾ, ਪੰਚ ਮਨਪ੍ਰੀਤ ਸਿੰਘ ਪੀਤਾ, ਰੂਪਾ ਸਿੰਘ, ਮਲਕੀਤ ਸਿੰਘ ਜਟਾਣਾ ਆਦਿ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਮਹਾਰਾਜਾ ਅਗਰਸੈਨ ਜੈਅੰਤੀ ਅਤੇ ਨਵਰਾਤਰਿਆਂ ਦੇ ਸ਼ੁੱਭ ਮੌਕੇ 'ਤੇ ਧਵਜਾ ਯਾਤਰਾ ਕੱਢੀ ਅਗਲੀ ਖ਼ਬਰ ਜਗਦੀਪ ਭਾਰਦਵਾਜ ਜੈ ਮਲਾਪ ਲੈਬਾਰਟਰੀ ਐਸੋਸੀਏਸ਼ਨ ਪੰਜਾਬ ਦੇ ਲਗਾਤਾਰ ਪੰਜਵੀਂ ਵਾਰ ਪ੍ਰਧਾਨ ਬਣੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।