12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਸ੍ਰੀ ਦਸਮੇਸ਼ ਪਬਲਿਕ ਸਕੂਲ ਵਿਖੇ ਗ੍ਰੀਟਿੰਗ ਕਾਰਡ ਤੇ ਦੀਵੇ ਸਜਾਉਣ ਦੇ ਮੁਕਾਬਲੇ ਕਰਵਾਏ

ਅਜੀਤ ਡੈਸਕ 18-10-2025
ਧਨੌਲਾ, 17 ਅਕਤੂਬਰ (ਜਤਿੰਦਰ ਸਿੰਘ ਧਨੌਲਾ)-ਸ੍ਰੀ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕੱਟੂ ਵਿਖੇ ਦੀਵਾਲੀ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਤੀਜੀ ਤੋਂ ਬਾਰ੍ਹਵੀਂ ਕਲਾਸ ਤੱਕ ਦੇ ਵਿਦਿਆਰਥੀਆਂ ਦੇ ਗ੍ਰੀਟਿੰਗ ਕਾਰਡ ਅਤੇ ਦੀਵੇ ਸਜਾਉਣ ਦੇ ਮੁਕਾਬਲੇ ਕਰਵਾਏ ਗਏ | ਇਸ ਮੌਕੇ ਵਿਦਿਆਰਥੀਆਂ ਵਲੋਂ ਰੰਗ-ਬਰੰਗੇ ਕਾਗ਼ਜ਼ਾਂ, ਗਲਿਟਰਾਂ, ਰਿਬਨਾਂ ਅਤੇ ਹੋਰ ਸਮੱਗਰੀ ਦੀ ਵਰਤੋਂ ਕਰ ਕੇ ਸੁੰਦਰ ਗ੍ਰੀਟਿੰਗ ਕਾਰਡ ਤਿਆਰ ਕੀਤੇ ਗਏ | ਇਸ ਦੇ ਨਾਲ ਹੀ, ਉਨ੍ਹਾਂ ਨੇ ਮਿੱਟੀ ਦੇ ਦੀਵਿਆਂ ਨੂੰ ਰੰਗਦਾਰ ਡਿਜਾਇਨਾਂ ਅਤੇ ਮੋਤੀਆਂ ਨਾਲ ਸਜਾ ਕੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ | ਸੰਸਥਾ ਦੇ ਡਾਇਰੈਕਟਰ ਮੈਡਮ ਰਾਵਿੰਦਰ ਕੌਰ ਚੰਬਲ, ਡਾਇਰੈਕਟਰ ਭਗਵੰਤ ਸਿੰਘ ਧਾਲੀਵਾਲ ਅਤੇ ਪਿ੍ੰਸੀਪਲ ਸ੍ਰੀਮਤੀ ਅਰਚਨਾ ਦੱਤ ਨੇ ਦੀਵਾਲੀ ਦੇ ਪਵਿੱਤਰ ਤਿਉਹਾਰ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਇਨ੍ਹਾਂ ਮੁਕਾਬਲਿਆਂ ਰਾਹੀਂ ਬੱਚਿਆਂ ਨੇ ਸਿਰਫ਼ ਆਪਣੀ ਕਲਾ ਹੀ ਨਹੀਂ ਦਿਖਾਈ, ਸਗੋਂ ਦੀਵਾਲੀ ਦੇ ਸੁਨੇਹੇ-ਰੋਸ਼ਨੀ, ਸੱਚਾਈ ਅਤੇ ਖ਼ੁਸ਼ੀ ਨੂੰ ਵੀ ਫੈਲਾਇਆ ਹੈ | ਇਸ ਤਰ੍ਹਾਂ ਦੇ ਕਾਰਜਕ੍ਰਮ ਬੱਚਿਆਂ ਵਿਚ ਸੰਸਕਿ੍ਤਿਕ ਜਾਗਰੂਕਤਾ ਤੇ ਰਚਨਾਤਮਿਕ ਸੋਚ ਨੂੰ ਵਧਾਉਂਦੇ ਹਨ |
ਪਿਛਲੀ ਖ਼ਬਰ ਯੁੱਧ ਨਸ਼ਿਆਂ ਵਿਰੁੱਧ ਪੋਸਟਰ ਮੁਕਾਬਲੇ 'ਚ ਸਰਕਾਰੀ ਹਾਈ ਸਕੂਲ ਨੰਗਲ ਦੀ ਵਿਦਿਆਰਥਣ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਅਗਲੀ ਖ਼ਬਰ ਖ਼ਿਆਲੀ ਸਕੂਲ ਦੇ ਖਿਡਾਰੀ ਸਾਵਰਪ੍ਰੀਤ ਸਿੰਘ ਨੇ ਬਲਾਕ ਪੱਧਰੀ ਖੇਡਾਂ ਦੌਰਾਨ ਕੁਸ਼ਤੀ 'ਚ ਗੋਲਡ ਮੈਡਲ ਜਿੱਤਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।