17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਯੂਥ ਕਾਂਗਰਸ ਵਲੋਂ ਵਾਰਡ ਨੰ: 5 ਦੇ ਖੁਸ਼ਪ੍ਰੀਤ ਸਿੰਘ ਪ੍ਰਧਾਨ ਨਿਯੁਕਤ

ਅਜੀਤ ਡੈਸਕ 20-10-2025
ਬਰਨਾਲਾ, 19 ਅਕਤੂਬਰ (ਰਾਜ ਪਨੇਸਰ)-ਪੰਜਾਬ ਯੂਥ ਕਾਂਗਰਸ ਦੇ ਸੂਬਾ ਪ੍ਰਧਾਨ ਮੋਹਿਤ ਮਹਿੰਦਰਾ ਵਲੋਂ ਵਾਰਡ ਨੰ: 5 ਦੇ ਪ੍ਰਧਾਨ ਲਾਇਆ ਗਿਆ | ਜਾਣਕਾਰੀ ਦਿੰਦਿਆਂ ਮਹਿਲਾ ਕਾਂਗਰਸ ਦੀ ਸੂਬਾ ਮੀਤ ਪ੍ਰਧਾਨ ਬੀਬੀ ਸੁਖਜੀਤ ਕੌਰ ਸੁੱਖੀ ਨੇ ਦੱਸਿਆ ਕਿ ਕਾਂਗਰਸ ਇਕ ਅਜਿਹੀ ਪਾਰਟੀ ਹੈ ਜਿਸ ਨੇ ਪੰਜਾਬ ਅਤੇ ਦੇਸ਼ 'ਤੇ ਲੰਬਾ ਸਮਾਂ ਰਾਜ ਕੀਤਾ ਜੋ ਹਰੇਕ ਵਰਕਰ ਦੀ ਨਵਜ ਪਛਾਣਦੀ ਹੈ | ਹਰੇਕ ਵਰਕਰ ਨੂੰ ਬਣਦਾ ਮਾਣ ਸਨਮਾਨ ਦਿੰਦੀ ਹੈ | ਪੰਜਾਬ ਯੂਥ ਦੇ ਸੂਬਾ ਪ੍ਰਧਾਨ ਸ੍ਰੀ ਮੋਹਿਤ ਮਹਿੰਦਰਾ ਵਲੋਂ ਖੁਸ਼ਪ੍ਰੀਤ ਸਿੰਘ ਨੂੰ ਵਾਰਡ ਨੰ: 5 ਦਾ ਪ੍ਰਧਾਨ ਲਾਇਆ ਗਿਆ ਹੈ | ਨਿਯੁਕਤੀ ਪੱਤਰ ਲੈਣ ਸਮੇਂ ਖੁਸ਼ਪ੍ਰੀਤ ਸਿੰਘ ਨੇ ਕਿਹਾ ਕਿ ਸਮਾਂ ਯੂਥ ਕਾਂਗਰਸ ਪਾ ਹੈ | ਜੋ ਆਉਣ ਵਾਲੀਆਂ 2027 ਦੀਆਂ ਚੋਣਾਂ ਵਿਚ ਜ਼ਮੀਨ ਅਸਮਾਨ ਇਕ ਕਰ ਦੇਣਗੇ ਅਤੇ ਪੰਜਾਬ ਦੀ ਵਾਂਗਡੋਰ ਇਕ ਵਾਰ ਫਿਰ ਕਾਂਗਰਸ ਪਾਰਟੀ ਦੇ ਹੱਥ ਹੋਵੇਗੀ | ਇਸ ਮੌਕੇ ਯੂਥ ਕਾਂਗਰਸ ਦੇ ਸੂਬਾ ਜਨਰਲ ਸਕੱਤਰ ਅਰੁਣ ਪ੍ਰਤਾਪ ਸਿੰਘ ਢਿੱਲੋਂ, ਪ੍ਰਗਟ ਸਿੰਘ ਵਰਮਾ, ਮਨੀ ਗੋਇਲ, ਜੋਤ ਵੜੈਚ, ਕਰਨਵੀਰ ਸਿੰਘ, ਖੁਸਪ੍ਰੀਤ ਸਿੰਘ ਬਿੱਟੂ, ਅਮਨਦੀਪ ਸ਼ਰਮਾ, ਜਸ਼ਨਦੀਪ ਸਿੰਘ ਰੰਗੀ, ਜਸ਼ਨ ਅਰੋੜਾ, ਸੁਖਦੀਪ ਸਿੰਘ ਪੰਡਤ, ਇੰਦਰਪ੍ਰੀਤ ਸਿੰਘ ਤੋਂ ਇਲਾਵਾ ਭਾਰੀ ਗਿਣਤੀ ਵਿਚ ਯੂਥ ਆਗੂ ਹਾਜ਼ਰ ਸਨ |
ਪਿਛਲੀ ਖ਼ਬਰ ਤਿੰਨ ਰੋਜ਼ਾ ਧਾਰਮਿਕ ਸਮਾਗਮ ਅੱਜ ਤੋਂ ਅਗਲੀ ਖ਼ਬਰ ਮੀਂਹ ਕਾਰਨ ਘਰਾਂ ਅਤੇ ਖੇਤਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਹੋਇਆ ਮਨਜ਼ੂਰ - ਭਗਤਪੁਰਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।