24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਚੀਮਾ-ਜੋਧਪੁਰ ਸਕੂਲ ਵਿਖੇ ਤਿੰਨ ਦਿਨਾਂ ਆਰਟ ਵਰਕਸ਼ਾਪ ਕਰਵਾਈ

ਅਜੀਤ ਡੈਸਕ 22-10-2025
ਟੱਲੇਵਾਲ, 21 ਅਕਤੂਬਰ (ਸੋਨੀ ਚੀਮਾ)-ਪੀ.ਐਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੀਮਾ-ਜੋਧਪੁਰ ਵਿਖੇ ਤਿੰਨ ਦਿਨਾਂ ਆਰਟ ਵਰਕਸ਼ਾਪ ਕਰਵਾਈ ਗਈ | ਇਸ ਮੌਕੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ: ਬਰਜਿੰਦਰਪਾਲ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਇਸ ਮੌਕੇ ਅਮਤ ਪਰਮਿੰਦਰ ਕੌਰ ਨੇ ਸਕੂਲ ਦੇ 70 ਆਰਟ ਵਿਦਿਆਰਥੀਆਂ ਨੂੰ ਕੈਲੀਗ੍ਰਾਫੀ, ਪੇਪਰ ਕਟਿੰਗ ਅਤੇ ਫਰੀਹੈਂਡ ਡਰਾਇੰਗ ਦੇ ਵੱਖ-ਵੱਖ ਪੱਖਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ | ਡਾ: ਬਰਜਿੰਦਰਪਾਲ ਸਿੰਘ ਨੇ ਕਿਹਾ ਕਿ ਵਿਦਿਆਰਥੀਆਂ ਦੀ ਰੁਚੀ ਅਤੇ ਹੁਨਰ ਨੂੰ ਉਭਾਰਨ ਲਈ ਇਹ ਵਰਕਸ਼ਾਪ ਦਾ ਆਯੋਜਨ ਕੀਤਾ | ਉਨ੍ਹਾਂ ਕਿਹਾ ਕਿ ਨਵੀਂ ਸਿੱਖਿਆ ਨੀਤੀ ਤਹਿਤ ਵਿਦਿਆਰਥੀਆਂ ਨੂੰ ਆਪਣੇ ਮਨਪਸੰਦ ਵਿਸ਼ਿਆਂ ਵਿਚ ਵਿਸ਼ੇਸ਼ਤਾ ਪ੍ਰਾਪਤ ਕਰਨ ਲਈ ਸਰਕਾਰ ਵਲੋਂ ਸੁਵਿਧਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ | ਵਰਕਸ਼ਾਪ ਦੇ ਅੰਤ ਵਿਚ ਵਿਦਿਆਰਥੀਆਂ ਨੇ ਆਪਣੇ ਹੱਥਾਂ ਨਾਲ ਬਣਾਈਆਂ ਕਲਾਕਾਰੀਆਂ ਨਾਲ ਵਰਕਸ਼ਾਪ ਰੂਮ ਦੀ ਦੀਵਾਲੀ ਸਜਾਵਟ ਕੀਤੀ | ਇਸ ਮੌਕੇ ਪਿ੍ੰਸੀਪਲ ਅਨਿਲ ਕੁਮਾਰ ਮੋਦੀ, ਡਾ: ਜਤਿੰਦਰ ਜੋਸ਼ੀ, ਨਵਦੀਪ, ਗੁਰਮੀਤ ਕੌਰ, ਮੀਨਾਕਸ਼ੀ ਰਾਣੀ, ਅਮਨਦੀਪ ਕੌਰ ਅਤੇ ਕੁਲਦੀਪ ਕੌਰ, ਰਮਨਦੀਪ ਕੌਰ ਪਾਇਲ ਗਰਗ, ਰਿਸ਼ੂ ਲਲਿਤਾ ਮਿੱਤਲ, ਵੀਰਪਾਲ ਕੌਰ, ਰਤਨਦੀਪ ਸਿੰਘ, ਬਲਵੀਰ ਸਿੰਘ, ਰਾਜੇਸ਼ ਕੁਮਾਰ, ਮਨਪ੍ਰੀਤ ਕੌਰ ਤੇ ਹੋਰ ਸਟਾਫ਼ ਮੈਂਬਰ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਡਾ. ਅਮਨਦੀਪ ਸਿੰਘ ਟੱਲੇਵਾਲੀਆ ਦੇ ਗੀਤ 'ਜਾਗੋ ਵਿਚੋਂ ਸੈੱਲ ਮੁੱਕ ਗਏ' ਦਾ ਪੋਸਟਰ ਕੀਤਾ ਲੋਕ-ਅਰਪਣ ਅਗਲੀ ਖ਼ਬਰ ਲੌਂਗਪੁਰੀ ਸਕੂਲ ਪੱਖੋ ਕਲਾਂ ਵਿਖੇ ਦੀਵਾਲੀ ਤੇ ਬੰਦੀ ਛੋੜ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।