24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਸੂਬਾ ਸਰਕਾਰ ਲੋਕਾਂ ਨਾਲ ਕੀਤੇ ਗਏ ਹਰ ਵਾਅਦੇ ਨੂੰ ਪੂਰਾ ਕਰਨ ਲਈ ਵਚਨਬੱਧ-ਵਿਧਾਇਕ ਉਗੋਕੇ

ਅਜੀਤ ਡੈਸਕ 22-10-2025
ਤਪਾ ਮੰਡੀ, 21 ਅਕਤੂਬਰ (ਪ੍ਰਵੀਨ ਗਰਗ, ਵਿਜੇ ਸ਼ਰਮਾ)-ਸੂਬਾ ਸਰਕਾਰ ਸੂਬਾ ਸਰਕਾਰ ਲੋਕਾਂ ਨਾਲ ਕੀਤੇ ਗਏ ਹਰ ਵਾਅਦੇ ਨੂੰ ਪੂਰਾ ਕਰਨ ਲਈ ਵਚਨਬੱਧ ਹੈ | ਇਸੇ ਲੜੀ ਤਹਿਤ ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉੱਗੋਕੇ ਨੇ ਤਪਾ ਤਹਿਸੀਲ ਵਿਖੇ ਹਲਕੇ ਦੇ 16 ਪਿੰਡਾਂ ਦੇ ਕਿਸਾਨਾਂ ਨੂੰ ਲਗਭਗ 34 ਲੱਖ ਰੁਪਏ ਦੇ ਮੁਆਵਜ਼ੇ ਦੇ ਸਰਟੀਫਿਕੇਟ ਵੰਡੇ | ਉਨ੍ਹਾਂ ਕਿਹਾ ਕਿ ਇਹ ਰਾਸ਼ੀ ਕਿਸਾਨਾਂ ਦੇ ਖਾਤਿਆਂ ਵਿਚ ਜਮ੍ਹਾਂ ਹੋ ਚੁੱਕੀ ਹੈ, ਇਸ ਰਾਸ਼ੀ ਨੂੰ ਉਹ ਜਦੋਂ ਵੀ ਦਿਲ ਚਾਹੇ ਕਢਵਾ ਸਕਦੇ ਹਨ | ਉਨ੍ਹਾਂ ਕਿਹਾ ਕਿ ਇਹ ਮੁਆਵਜ਼ੇ ਦੀ ਰਕਮ ਦਾ ਸਲੈਬ ਕਿਸਾਨਾਂ ਦੀਆਂ ਫ਼ਸਲਾਂ ਦੇ ਵੱਖ-ਵੱਖ ਤਰ੍ਹਾਂ ਦੇ ਹੋਏ ਨੁਕਸਾਨ ਅਨੁਸਾਰ ਬਣਾਇਆ ਗਿਆ ਹੈ | ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਪਹਿਲਾਂ ਲੰਬੇ ਸਮੇਂ ਤੋਂ ਮੁਆਵਜ਼ੇ ਦੀ ਇਹ ਰਕਮ 6800 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਦਿੱਤੀ ਜਾਂਦੀ ਸੀ, ਪਰ ਸਰਕਾਰ ਨੇ ਇਹ ਮੁਆਵਜ਼ਾ ਵਧਾ ਕੇ 20 ਹਜ਼ਾਰ ਰੁਪਏ ਏਕੜ ਦਿੱਤਾ | ਇਹ ਰਕਮ ਸਿਰਫ਼ ਸਬ-ਤਹਿਸੀਲ ਭਦੌੜ ਅਤੇ ਤਹਿਸੀਲ ਤਪਾ ਦੇ ਕਿਸਾਨਾਂ ਵਿਚ ਤਕਸੀਮ ਕੀਤੀ ਗਈ ਹੈ | ਹਲਕੇ ਦੇ ਬਾਕੀ ਪਿੰਡਾਂ ਦੇ ਹੜ੍ਹਾਂ ਤੋਂ ਪ੍ਰਭਾਵਿਤ ਕਿਸਾਨਾਂ ਨੂੰ ਵੀ ਹਫ਼ਤੇ ਦੇ ਅੰਦਰ-ਅੰਦਰ ਅਦਾ ਕਰ ਦਿੱਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਹਲਕੇ ਦੇ ਮਜ਼ਦੂਰਾਂ, ਕਿਸਾਨਾਂ ਅਤੇ ਹੋਰ ਵਰਗ ਦੇ ਲੋਕਾਂ ਜਿਨ੍ਹਾਂ ਦੇ ਮਕਾਨ ਤੇਜ਼ ਵਾਰਿਸਾਂ ਨੇ ਢਹਿ ਢੇਰੀ ਕਰ ਦਿੱਤੇ ਸਨ ਉਨ੍ਹਾਂ ਦੇ ਮਕਾਨਾਂ ਦੀ ਮੁੜ ਉਸਾਰੀ ਲਈ ਕੀਤਾ ਸਰਵੇਖਣ ਮੁਕੰਮਲ ਹੋਣ ਜਾ ਰਿਹਾ ਹੈ, ਉਨ੍ਹਾਂ ਪੀੜਤ ਲੋਕਾਂ ਨੂੰ ਵੀ ਜਲਦੀ ਹੀ ਮੁਆਵਜ਼ਾ ਅਦਾ ਕਰ ਦਿੱਤਾ ਜਾਵੇਗਾ | ਇਸ ਮੌਕੇ ਤਹਿਸੀਲਦਾਰ ਉਂਕਾਰ ਸਿੰਘ, ਨਾਇਬ ਤਹਿਸੀਲਦਾਰ ਭਦੌੜ ਹਰਵਿੰਦਰ ਸਿੰਘ, ਕਾਨੰੂਗੋ ਪ੍ਰਦੀਪ ਕੁਮਾਰ, ਪਟਵਾਰੀ ਹਰਦੀਪ ਕੌਰ ਭੈਣੀ ਫੱਤਾ, ਪਟਵਾਰੀ ਸਤਵੰਤ ਸਿੰਘ, ਪਟਵਾਰੀ ਜਸਦੀਪ ਸਿੰਘ, ਕੌਂਸਲਰ ਰਣਜੀਤ ਸਿੰਘ ਲਾਡੀ, ਡਾ: ਬਾਲ ਚੰਦ ਬਾਂਸਲ, ਅਰਵਿੰਦ ਰੰਗੀ, ਜਗਦੇਵ ਸਿੰਘ ਜੱਗਾ, ਦੀਪਕ ਗੋਇਲ ਗੱਗ, ਅਮਨਦੀਪ ਦਰਾਜ਼, ਹੈਰੀ ਧੂਰਕੋਟ, ਟਰੱਕ ਯੂਨੀਅਨ ਦੇ ਪ੍ਰਧਾਨ ਜਸਵਿੰਦਰ ਸਿੰਘ ਚੱਠਾ ਅਤੇ ਗੁਰਤੇਜ ਸਿੰਘ, ਹੈਰੀ ਧੂਰਕੋਟ, ਨਰਾਇਣ ਸਿੰਘ ਪੰਧੇਰ, ਪੱਪੂ ਅਰੋੜਾ, ਹਰਿੰਦਰ ਪਾਲ ਮਿੱਤਲ, ਕੁਲਵਿੰਦਰ ਚੱਠਾ, ਮੁਨੀਸ਼ ਗਰਗ, ਬਲਜੀਤ ਬਾਸੀ ਆਦਿ ਹਾਜਰ ਸਨ |
ਪਿਛਲੀ ਖ਼ਬਰ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਹਲਕਾ ਮਹਿਲ ਕਲਾਂ ਦੇ 27 ਹੜ੍ਹ ਪੀੜਤਾਂ ਨੂੰ ਮੁਆਵਜ਼ੇ ਦੇ ਚੈੱਕ ਵੰਡੇ ਅਗਲੀ ਖ਼ਬਰ ਲੱਕੀ ਡਰਾਅ ਪਰਾਲੀ-2025 ਤਹਿਤ ਕਿਸਾਨ ਕੇਹਰ ਸਿੰਘ ਪਿੰਡ ਗੰਗੋਹਰ ਦਾ ਨਿਕਲਿਆ ਪਹਿਲਾ ਇਨਾਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।