26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਪੁਲਿਸ ਨੇ 20 ਗੱਟੇ ਪਟਾਕੇ ਕੀਤੇ ਬਰਾਮਦ, ਨਾਮਾਲੂਮ ਵਿਅਕਤੀ ਖ਼ਿਲਾਫ਼ ਮਾਮਲਾ ਦਰਜ

ਅਜੀਤ ਡੈਸਕ 22-10-2025
ਬਰਨਾਲਾ, 21 ਅਕਤੂਬਰ (ਰਾਜ ਪਨੇਸਰ)-ਪੁਲਿਸ ਵਲੋਂ ਨੇੜੇ ਪਿੰਡ ਫਰਵਾਹੀ ਨਜ਼ਦੀਕ ਇਕ ਗੋਦਾਮ 'ਚ ਛਾਪੇਮਾਰੀ ਕਰ ਕੇ 20 ਗੱਟੇ ਪਟਾਕੇ ਬਰਾਮਦ ਕੀਤੇ ਗਏ ਹਨ | ਜਾਣਕਾਰੀ ਦਿੰਦਿਆਂ ਹੌਲਦਾਰ ਕੁਲਦੀਪ ਸਿੰਘ ਨੇ ਦੱਸਿਆ ਕਿ ਮੁਖ਼ਬਰੀ ਦੇ ਆਧਾਰ 'ਤੇ ਸੂਚਨਾ ਮਿਲੀ ਕਿ ਪਿੰਡ ਫਰਵਾਹੀ ਨਜ਼ਦੀਕ ਇਕ ਗੋਦਾਮ 'ਚ ਭਾਰੀ ਗਿਣਤੀ 'ਚ ਦੀਵਾਲੀ ਦੇ ਤਿਉਹਾਰ ਮੌਕੇ ਇਕ ਵਿਅਕਤੀ ਨੇ ਪਟਾਕੇ ਜਮ੍ਹਾਂ ਕੀਤੇ ਹੋਏ ਹਨ | ਪੁਲਿਸ ਵਲੋਂ ਛਾਪੇਮਾਰੀ ਕਰਦਿਆਂ 20 ਗੱਟੇ ਪਟਾਕੇ ਬਰਾਮਦ ਕਰ ਕੇ ਨਾਮਾਲੂਮ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਉੱਧਰ ਕਈ ਸ਼ਹਿਰ ਵਾਸੀਆਂ ਦਾ ਕਹਿਣਾ ਸੀ ਕਿ ਇਸ ਵਾਰ ਪ੍ਰਸ਼ਾਸਨ ਵਲੋਂ 3-4 ਵਿਅਕਤੀਆਂ ਨੂੰ ਡਰਾਅ ਸਿਸਟਮ ਜਰੀਏ ਪਟਾਕੇ ਵੇਚਣ ਦੀ ਮਨਜ਼ੂਰੀ ਮਿਲੀ ਸੀ ਪਰ ਸੈਂਕੜਿਆਂ ਦੀ ਗਿਣਤੀ 'ਚ ਸ਼ਹਿਰ 'ਚ ਅਤੇ ਆਸੇ ਪਾਸੇ ਪਟਾਕੇ ਵੇਚਣ ਦੇ ਅੱਡੇ ਲੱਗੇ ਹੋਏ ਸਨ ਜੋ ਪ੍ਰਸ਼ਾਸਨ ਦੀ ਨੱਕ ਹੇਠ ਸ਼ਰ੍ਹੇਆਮ ਸਰਕਾਰੀ ਹੁਕਮਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਖੱੁਲ੍ਹੇ ਆਸਮਾਨ ਥੱਲੇ ਪਟਾਕੇ ਵੇਚ ਰਹੇ ਸਨ |
ਪਿਛਲੀ ਖ਼ਬਰ ਹੰਡਿਆਇਆ ਇਲਾਕੇ 'ਚ ਬੰਦੀ ਛੋੜ ਦਿਵਸ ਮਨਾਇਆ ਅਗਲੀ ਖ਼ਬਰ ਦੀਵਾਲੀ ਦੇ ਮੱਦੇਨਜ਼ਰ ਸ਼ਹਿਰ ਵਿਚ ਫਾਇਰ ਬਿ੍ਗੇਡ ਗੱਡੀ ਦੀ ਜ਼ਰੂਰਤ - ਤਰਸੇਮ ਗਰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।