12-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਆਪਣੇ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਿਆ ਜਾਵੇ, ਚੜ੍ਹਦੀਕਲਾ ਹੋਵੇਗੀ-ਜਥੇਦਾਰ ਧਨੌਲਾ

ਅਜੀਤ ਡੈਸਕ 23-10-2025
ਰੂੜੇਕੇ ਕਲਾਂ, 22 ਅਕਤੂਬਰ (ਗੁਰਪ੍ਰੀਤ ਸਿੰਘ ਕਾਹਨੇਕੇ)-ਆਪਣੇ ਪਰਿਵਾਰਾਂ ਅਤੇ ਕੌਮ ਦੀ ਚੜ੍ਹਦੀ ਕਲਾ ਲਈ ਹਰ ਇਕ ਘਰ ਦੇ ਵਿਚ ਸਿੰਘ ਸਜਾਇਆ ਜਾਵੇ ਆਪਣੇ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਿਆ ਜਾਵੇ | ਉਕਤ ਸ਼ਬਦਾਂ ਦਾ ਪ੍ਰਗਟਾਵਾ ਪਿੰਡ ਧੌਲਾ ਵਿਖੇ ਵੱਖ-ਵੱਖ ਪ੍ਰੋਗਰਾਮਾਂ ਵਿਚ ਸ਼ਮੂਲੀਅਤ ਕਰਨ ਉਪਰੰਤ ਬਾਬਾ ਟੇਕ ਸਿੰਘ ਧਨੌਲਾ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਨੇ ਕਰਦਿਆਂ ਕਿਹਾ ਕਿ ਦੁਨੀਆ ਭਰ ਵਿਚ ਸਿੱਖੀ ਦੇ ਪ੍ਰਚਾਰ ਲਈ ਅਤੇ ਅੰਮਿ੍ਤ ਛਕਾਉਣ ਦੀ ਲਹਿਰ ਚੱਲ ਰਹੀ ਹੈ | ਜਿਸ ਕਰ ਕੇ ਵੱਡੀ ਗਿਣਤੀ 'ਚ ਸੰਗਤਾਂ ਰੋਜ਼ਾਨਾ ਅੰਮਿ੍ਤ ਛਕ ਕੇ ਗੁਰੂ ਵਾਲੀਆਂ ਬਣ ਕੇ ਆਪਣਾ ਮਨੁੱਖਾ ਜੀਵਨ ਸਫਲ ਕਰ ਰਹੀਆਂ ਹਨ | ਕੁਰਬਾਨੀਆਂ ਭਰੇ ਮਹਾਨ ਸਿੱਖ ਵਿਰਸੇ ਤੋਂ ਸਾਨੂੰ ਜਾਣੂ ਹੋ ਕੇ ਅੰਮਿ੍ਤ ਛਕ ਕੇ ਸਿੰਘ ਸਜਣਾ ਚਾਹੀਦਾ ਹੈ | ਉਨ੍ਹਾਂ ਸਮੂਹ ਪੰਜਾਬ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਨੂੰ ਆਪਣੇ ਪੁੱਤਰ ਧੀਆਂ ਨੂੰ ਗੁਰਬਾਣੀ ਨਾਲ ਜੋੜਨਾ ਚਾਹੀਦਾ ਹੈ | ਘਰ-ਘਰ ਵਿਚ ਸ੍ਰੀ ਸਹਿਜ ਪਾਠ ਆਰੰਭ ਕੀਤੇ ਜਾਣ | ਜੇਕਰ ਅਸੀ ਗੁਰਬਾਣੀ ਨਾਲ ਜੁੜ ਕੇ ਅੰਮਿ੍ਤ ਛਕ ਕੇ ਸਿੰਘ ਸਜ ਜਾਵਾਂਗੇ ਤਾਂ ਸਮਾਜ ਵਿਰੋਧੀ ਸਾਰੀਆਂ ਲਾਹਨਤਾਂ ਖ਼ਤਮ ਹੋ ਜਾਣਗੀਆਂ | ਇਸ ਮੌਕੇ ਰਣਜੀਤ ਸਿੰਘ ਕੁਲਾਰ ਧੌਲਾ, ਸਵਰਨ ਸਿੰਘ ਸਾਬਕਾ ਪ੍ਰਧਾਨ ਧੌਲਾ, ਜਥੇਦਾਰ ਗੁਰਮੀਤ ਸਿੰਘ, ਗ੍ਰੰਥੀ ਦਰਸ਼ਨ ਸਿੰਘ ਨਿਹੰਗ ਧੌਲਾ, ਗ੍ਰੰਥੀ ਗੁਰਪ੍ਰੀਤ ਸਿੰਘ ਗੁਰਦੁਆਰਾ ਸੋਹੀਆਣਾ ਸਾਹਿਬ, ਭਾਈ ਬਲਜੀਤ ਸਿੰਘ ਧਨੌਲਾ ਤੋਂ ਇਲਾਵਾ ਸੰਗਤਾਂ ਹਾਜ਼ਰ ਸਨ |
ਪਿਛਲੀ ਖ਼ਬਰ ਸਿੱਖ ਸੇਵਾ ਸੁਸਾਇਟੀ ਪੰਜਾਬ ਨੇ ਦੀਵਾਲੀ ਮੌਕੇ ਲੋੜਵੰਦਾਂ ਨੂੰ ਸਾਮਾਨ ਤੇ ਮਠਿਆਈ ਵੰਡੀ ਅਗਲੀ ਖ਼ਬਰ ਬਾਬਾ ਵਿਸ਼ਵਕਰਮਾ ਦਾ ਅਵਤਾਰ ਦਿਹਾੜਾ ਪਿੰਡ ਚੀਮਾ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।