03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਮੰਨਵੀ ਸਕੂਲ ਦੇ ਖਿਡਾਰੀਆਂ ਨੇ ਚਾਂਦੀ ਤੇ ਕਾਂਸੀ ਦਾ ਤਗਮਾ ਜਿੱਤਿਆ <br/>

ਜੇਤੂ ਖਿਡਾਰੀਆਂ ਦਾ ਸਨਮਾਨ ਕਰਦੇ ਹੋਏ ਸਰਪੰਚ ਵੀਰਇੰਦਰ ਸਿੰਘ, ਪਿ੍ੰਸੀਪਲ ਮੈਡਮ ਪਰਵਿੰਦਰ ਕੌਰ, ਸਕੂਲ ਸਟਾਫ਼ ਤੇ ਹੋਰ ਪਤਵੰਤੇ | ਤਸਵੀਰ: ਜਤਿੰਦਰ ਮੰਨਵੀ <br/> 04-11-2025
ਅਮਰਗੜ੍ਹ, 3 ਨਵੰਬਰ (ਜਤਿੰਦਰ ਮੰਨਵੀ)-ਪੰਜਾਬ ਸਰਕਾਰ ਵਲੋਂ ਕਰਵਾਈਆਂ ਜਾ ਰਹੀਆਂ 69ਵੀਆਂ ਅੰਤਰ-ਜ਼ਿਲ੍ਹਾ ਖੇਡਾਂ 'ਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮੰਨਵੀ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ, ਖੇਤਰ ਅਤੇ ਮਾਪਿਆਂ ਦਾ ਨਾਮ ਚਮਕਾਇਆ | ਅੰਡਰ-17 ਅਥਲੈਟਿਕਸ ਪੋਲ ਵਾਲਟ 'ਚ ਰਣਵੀਰ ਸਿੰਘ ਨੇ ਲਾਜਵਾਬ ਪ੍ਰਦਰਸ਼ਨ ਕਰਦੇ ਹੋਏ ਚਾਂਦੀ ਦਾ ਤਗਮਾ ਪ੍ਰਾਪਤ ਕੀਤਾ ਅਤੇ ਆਪਣੇ ਅਟੱਲ ਹੌਸਲੇ ਦੀ ਬਦੌਲਤ ਨੈਸ਼ਨਲ ਪੱਧਰ ਦੀ ਟੀਮ ਲਈ ਚੋਣ ਹਾਸਲ ਕੀਤੀ | ਉੱਧਰ ਅੰਡਰ-19 ਸ਼੍ਰੇਣੀ ਦੇ ਸਿੱਖਰ ਖਿਡਾਰੀ ਹਰਜੀਤ ਸਿੰਘ ਨੇ ਵੀ ਆਪਣੇ ਹੁਨਰ ਦੀ ਕਮਾਲ ਦਿਖਾਉਂਦਿਆਂ ਕਾਂਸੀ ਦਾ ਤਗਮਾ ਜਿੱਤ ਕੇ ਇਤਿਹਾਸ ਰਚਿਆ | ਸਕੂਲ ਦੇ 14 ਹੋਣਹਾਰ ਖਿਡਾਰੀਆਂ ਨੇ ਜ਼ਿਲ੍ਹਾ ਪੱਧਰ ਤੇ ਖੇਡਾਂ ਦਾ ਵਧੀਆ ਪ੍ਰਦਰਸ਼ਨ ਕਰਦੇ ਹੋਏ ਸਟੇਟ ਪੱਧਰੀ ਖੇਡਾਂ ਲਈ ਕਾਬਲੀਅਤ ਸਾਬਤ ਕੀਤੀ | ਅੰਡਰ-14 ਸ਼੍ਰੇਣੀ 'ਚ ਸਾਹਿਲ ਬਾਵਾ ਅਤੇ ਦਲਬੀਰ ਸਿੰਘ ਨੇ ਵੀ ਵਧੀਆ ਪ੍ਰਦਰਸ਼ਨ ਕਰਦਿਆਂ ਮਾਪਿਆਂ ਤੇ ਸਕੂਲ ਦੀ ਇੱਜ਼ਤ ਵਧਾਈ | ਸਟੇਟ 'ਚੋਂ ਵਾਪਸੀ 'ਤੇ ਪੂਰੇ ਸਕੂਲ ਵਲੋਂ ਜੇਤੂ ਖਿਡਾਰੀਆਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ | ਐੱਸ.ਐਮ.ਸੀ ਕਮੇਟੀ, ਸਕੂਲ ਸਟਾਫ਼ ਅਤੇ ਪਿੰਡ ਦੀ ਪੰਚਾਇਤ ਵੱਲੋਂ ਖਿਡਾਰੀਆਂ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕਰ ਕੇ ਉਨ੍ਹਾਂ ਦੀ ਹੌਸਲਾ ਅਫਜ਼ਾਈ ਕੀਤੀ ਗਈ | ਸਕੂਲ ਪਿ੍ੰਸੀਪਲ ਮੈਡਮ ਪਰਵਿੰਦਰ ਕੌਰ ਨੇ ਖਿਡਾਰੀਆਂ ਨੂੰ ਹੋਰ ਉਚਾਈਆਂ ਛੂਹਣ ਲਈ ਪ੍ਰੇਰਿਤ ਕੀਤਾ ਅਤੇ ਫਿਜ਼ੀਕਲ ਐਜੂਕੇਸ਼ਨ ਲੈਕਚਰਾਰ ਪ੍ਰਗਟ ਸਿੰਘ ਦੀ ਮਿਹਨਤ ਨੂੰ ਖੁੱਲ੍ਹੇ ਦਿਲ ਨਾਲ ਸਿਰਾਹਿਆ | ਉਧਰ ਪਿੰਡ ਦੇ ਸਰਪੰਚ ਵੀਰਇੰਦਰ ਸਿੰਘ ਨੇ ਵੀ ਖਿਡਾਰੀਆਂ ਨੂੰ ਭਵਿੱਖ 'ਚ ਹੋਰ ਸਖ਼ਤ ਮਿਹਨਤ ਅਤੇ ਅਨੁਸ਼ਾਸਨ ਨਾਲ ਅੱਗੇ ਵਧਣ ਲਈ ਹੌਸਲਾ ਦਿੱਤਾ | ਇਸ ਮੌਕੇ ਮੈਡਮ ਪਰਵਿੰਦਰ ਕੌਰ, ਪ੍ਰਗਟ ਸਿੰਘ, ਸੋਹਣ ਸਿੰਘ, ਰਵੀ ਇੰਦਰ ਸਿੰਘ ਮੰਡੇਰ, ਗੁਰਦੀਪ ਸਿੰਘ, ਸਤਨਾਮ ਸਿੰਘ, ਹਰੀ ਕਿ੍ਸ਼ਨ, ਰੁਪਿੰਦਰ ਕੌਰ, ਪਰਮਿੰਦਰ ਸਿੰਘ, ਬਲਜੀਤ ਸਿੰਘ, ਹਰਜੀਤ ਸਿੰਘ, ਗੁਰਤੇਜ ਸਿੰਘ, ਮੁਹੰਮਦ ਆਮਿਰ, ਅਕਬਰੀ ਬਾਨੋ, ਡਿੰਪਲ ਗੋਇਲ, ਗੁਰਪ੍ਰੀਤ ਕੌਰ, ਰੀਚਾ ਮਿੱਤਲ, ਮਨਪ੍ਰੀਤ ਕੌਰ, ਕਮਲਵੀਰ ਕੌਰ, ਹਰਪ੍ਰੀਤ ਸਿੰਘ ਤੇ ਰਵਿੰਦਰਪਾਲ ਸਿੰਘ ਆਦਿ ਨੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ |

ਪਿਛਲੀ ਖ਼ਬਰ ਖਾਦਾਂ ਦੇ ਨਾਲ ਬੇਲੋੜੀਆਂ ਵਸਤੂਆਂ ਧੱਕੇ ਨਾਲ ਦੇਣੀਆਂ ਬੰਦ ਕੀਤੀਆਂ ਜਾਣ-ਯੂਨੀਅਨ <br/> ਅਗਲੀ ਖ਼ਬਰ ਮਿਹਨਤ ਨਾਲ ਹੀ ਮੰਜ਼ਿਲਾਂ ਸਰ ਹੁੰਦੀਆਂ ਨੇ-ਐੱਸ.ਐੱਸ.ਪੀ. ਸਰਤਾਜ ਸਿੰਘ ਚਾਹਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।