29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2025

ਡੇਰਾ ਬਾਬਾ ਧੂਣੀ ਦਾਸ ਵਿਖੇ ਸਾਲਾਨਾ ਸਮਾਗਮ 28 ਨੂੰ <br/>

ਤਪਾ ਦੇ ਡੇਰਾ ਬਾਬਾ ਧੂਣੀ ਦਾਸ ਵਿਖੇ ਸਾਲਾਨਾ ਸਮਾਗਮ ਸੰਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਬੰਧਕ | ਤਸਵੀਰ : ਵਿਜੇ ਸ਼ਰਮਾ <br/> 26-11-2025
ਤਪਾ ਮੰਡੀ, 25 ਨਵੰਬਰ (ਵਿਜੇ ਸ਼ਰਮਾ)-ਇੱਥੋਂ ਥੋੜ੍ਹੀ ਦੂਰੀ 'ਤੇ ਡੇਰਾ ਬਾਬਾ ਧੂਣੀ ਦਾਸ ਸੰਕਟ ਮੋਚਨ ਹਨੂਮਾਨ ਮੰਦਰ ਤੇ ਬਜਰੰਗਪੁਰ (ਨੇੜੇ ਸ਼ਿਵਾਲਿਕ ਸਕੂਲ) ਵਿਖੇ ਸ੍ਰੀ ਚੰਦਰ ਸਿਧਾਂਤ ਸਾਗਰ ਜੀ ਦੇ ਪਾਠ 26 ਨਵੰਬਰ ਤੋਂ ਡੇਰੇ ਦੇ ਮੁੱਖ ਸੰਚਾਲਕ ਮਹੰਤ ਵਿਵੇਕ ਮੁਨੀ ਅਤੇ ਨਗਰ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਹਨ | ਇਸ ਮੌਕੇ ਮਹੰਤ ਜੈ ਮੁਨੀ ਨੇ ਦੱਸਿਆ ਕਿ ਡੇਰੇ ਦੇ ਮਹੰਤ ਵਿਵੇਕ ਮੁਨੀ ਦੀ ਅਗਵਾਈ ਹੇਠ ਹਰ ਸਾਲ ਡੇਰਾ ਬਾਬਾ ਧੂਣੀ ਦਾਸ ਸੰਕਟ ਮੋਚਨ ਹਨੂਮਾਨ ਮੰਦਰ ਤੇ ਬਜਰੰਗਪੁਰ ਤਪਾ ਵਿਖੇ 26 ਨਵੰਬਰ ਨੂੰ ਸ੍ਰੀ ਚੰਦਰ ਸਿਧਾਂਤ ਸਾਗਰ ਦੇ ਪਾਠ ਪ੍ਰਕਾਸ਼ ਕਰਵਾਏ ਜਾ ਰਹੇ ਹਨ ਜਿਨ੍ਹਾਂ ਦੇ ਪਾਠ ਦੇ ਭੋਗ 28 ਨਵੰਬਰ ਨੂੰ ਹਵਨ ਯੱਗ ਤੋਂ ਬਾਅਦ ਕਰਵਾਏ ਜਾਣਗੇ ਅਤੇ ਸਮਾਗਮ ਦੇ ਅੰਤ ਵਿਚ ਅਤੁੱਟ ਭੰਡਾਰਾ ਵਰਤਾਇਆ ਜਾਵੇਗਾ | ਉਨ੍ਹਾਂ ਦੱਸਿਆ ਕਿ ਸਮਾਗਮ ਵਿਚ ਇਲਾਕੇ ਦੇ ਸੰਤ ਮਹਾਂਪੁਰਸ਼ਾਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਸ਼ਮੂਲੀਅਤ ਕਰਨਗੀਆਂ | ਇਸ ਮੌਕੇ ਮਨਪ੍ਰੀਤ ਸਿੰਘ ਮਨੀ ਧਾਲੀਵਾਲ, ਨਿਰਮਲ ਸਿੰਘ, ਜਗਜੀਤ ਸਿੰਘ, ਜਗਸੀਰ ਸਿੰਘ, ਕੁਲਦੀਪ ਸਿੰਘ ਕੀਪਾ ਅਤੇ ਪਾਵਨ ਕੁਮਾਰ ਬਤਾਰਾ ਹਾਜਰ ਸਨ |

ਪਿਛਲੀ ਖ਼ਬਰ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਾਇਆ ਅਗਲੀ ਖ਼ਬਰ ਪਾਵਰਕਾਮ ਪੈਨਸ਼ਨਰਜ਼ ਐਸੋਸੀਏਸ਼ਨ ਜ਼ਿਲ੍ਹਾ ਬਰਨਾਲਾ ਦੀ ਹੋਈ ਮੀਟਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।