ਸੰਗਰੂਰ, 25 ਨਵੰਬਰ (ਅਮਨਦੀਪ ਸਿੰਘ ਬਿੱਟਾ)-ਗੌਰਮਿੰਟ ਕਾਲਜ ਲੈਬ ਅਟੈਂਡੈਂਟਸ ਦੀ ਸਰਬਸੰਮਤੀ ਨਾਲ ਚੋਣ ਬਨਾਸਰ ਬਾਗ ਸੰਗਰੂਰ ਵਿਖੇ ਕਰਵਾਈ ਗਈ | ਇਸ ਚੋਣ ਵਿਚ ਸੁਰਜੀਤ ਸਿੰਘ ਸਰਕਾਰੀ ਰਣਬੀਰ ਕਾਲਜ ਸੰਗਰੂਰ ਨੰੂ ਪ੍ਰਧਾਨ ਚੁਣਿਆ ਗਿਆ | ਹੋਰ ਅਹੁਦੇਦਾਰਾਂ ਵਿਚ ਮਨਿੰਦਰ ਸਿੰਘ ਨੰੂ ਸਰਕਾਰੀ ਕਾਲਜ ਰਾੜਾ ਸਾਹਿਬ ਨੰੂ ਮੀਤ ਪ੍ਰਧਾਨ, ਸਕੱਤਰ ਅੰਗਰੇਜ਼ ਸਿੰਘ ਸਰਕਾਰੀ ਰਣਬੀਰ ਕਾਲਜ, ਸਹਾਇਕ ਕੈਸ਼ੀਅਰ ਨਵਜੋਤ ਕੋਰ ਅੰਮਿ੍ਤਸਰ, ਮੁਕੇਸ਼ ਕੁਮਾਰ ਸਹਾਇਕ ਸਕੱਤਰ, ਹਰਦਿਆਲ ਸਿੰਘ ਮੁੱਖ ਸਲਾਹਕਾਰ ਹੁਸ਼ਿਆਰਪੁਰ, ਰਜਨੀ ਸਹਾਇਕ ਸਲਾਹਕਾਰ ਜਗਰਾਵਾਂ, ਨਰੇਸ਼ ਕੁਮਾਰ ਪ੍ਰੈੱਸ ਸਕੱਤਰ, ਸੰਦੀਪ ਕੁਮਾਰ ਸਹਾਇਕ ਪ੍ਰੈੱਸ ਸਕੱਤਰ ਫ਼ਰੀਦਕੋਟ ਦੇ ਨਾਮ ਸ਼ਾਮਲ ਹਨ | ਸੁਰਜੀਤ ਸਿੰਘ ਹਾਜ਼ਰ ਅਹੁਦੇਦਾਰਾਂ, ਮੈਂਬਰਾਂ ਨੰੂ ਭਰੋਸਾ ਦਿਵਾਇਆ ਕਿ ਉਹ ਯੂਨੀਅਨ ਦੀ ਮੰਗਾਂ ਦੇ ਹੱਲ ਲਈ ਹਰ ਸੰਭਵ ਯਤਨ ਕਰਨਗੇ | ਇਸ ਮੌਕੇ ਰਘਵੀਰ ਸਿੰਘ ਸੁਨਾਮ, ਸੁਖਵਿੰਦਰ ਸਿੰਘ, ਰਣਜੀਤ ਸਿੰਘ ਸੁਨਾਮ, ਜੀਤਪਾਲ ਹੁਸ਼ਿਆਰਪੁਰ, ਚਮਕੌਰ ਸਿੰਘ, ਜਗਰਾਵਾ, ਫ਼ਕੀਰ ਚੰਦ ਲੁਧਿਆਣਾ, ਲਖਵਿੰਦਰ ਸਿੰਘ, ਰਮਨ ਕੁਮਾਰ ਅੰਮਿ੍ਤਸਰ, ਮਨਦੀਪ ਕੁਮਾਰ, ਕਰਮਜੀਤ ਸਿੰਘ, ਕੇਸਰ ਸਿੰਘ, ਹਰਜੀਤ ਕੌਰ, ਪਰਵਿੰਦਰ ਸਿੰਘ, ਮਦਨ ਲਾਲ, ਗਿਆਨ ਸਿੰਘ, ਸੁਖਵੀਰ ਸਿੰਘ, ਸੰਜੀਵ ਕਪੂਰ ਆਦਿ ਹਾਜ਼ਰ ਸਨ |