29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2025

ਸੁਸ਼ੀਲ ਕੁਮਾਰ ਬਾਂਸਲ ਆਲ ਇੰਡੀਆ ਫਾਰਮੇਸੀ ਕੌਂਸਲ ਦੇ ਐਗਜ਼ੈਕਟਿਵ ਮੈਂਬਰ ਚੁਣੇ <br/>

ਐਗਜ਼ੈਕਟਿਵ ਮੈਂਬਰ ਚੁਣੇ ਜਾਣ ਮੌਕੇ ਪ੍ਰਧਾਨ ਬਾਂਸਲ ਦਾ ਸਨਮਾਨ ਕਰਦੇ ਹੋਏ ਆਗੂ | ਤਸਵੀਰ : ਤਰਸੇਮ ਸਿੰਘ ਗਹਿਲ <br/> 26-11-2025
ਮਹਿਲ ਕਲਾਂ, 25 ਨਵੰਬਰ (ਤਰਸੇਮ ਸਿੰਘ ਗਹਿਲ)-ਸਥਾਨਕ ਸ਼ਹੀਦ ਭਗਤ ਸਿੰਘ ਫਾਰਮੇਸੀ ਗਰੁੱਪ ਆਫ਼ ਕਾਲਜ ਮਹਿਲ ਕਲਾਂ ਦੇ ਐਮ.ਡੀ. ਅਤੇ ਪੰਜਾਬ ਸਟੇਟ ਫਾਰਮੇਸੀ ਕੌਂਸਲ ਪੰਜਾਬ ਸਰਕਾਰ ਦੇ ਚੇਅਰਮੈਨ ਸੁਸ਼ੀਲ ਕੁਮਾਰ ਬਾਂਸਲ ਆਲ ਇੰਡੀਆ ਫਾਰਮੇਸੀ ਕੌਂਸਲ ਦੇ ਐਗਜ਼ੈਕਟਿਵ ਮੈਂਬਰ ਚੁਣੇ ਗਏ ਹਨ | ਜ਼ਿਕਰਯੋਗ ਹੈ ਕਿ ਸੁਸ਼ੀਲ ਕੁਮਾਰ ਬਾਂਸਲ ਫਾਰਮੇਸੀ ਕੌਂਸਲ ਆਫ਼ ਇੰਡੀਆ ਦੇ ਪਹਿਲਾਂ ਹੀ ਚੁਣੇ ਹੋਏ ਮੈਂਬਰ ਸਨ | ਚੇਅਰਮੈਨ ਸੁਸ਼ੀਲ ਕੁਮਾਰ ਬਾਂਸਲ ਦੀ ਇਸ ਨਿਯੁਕਤੀ 'ਤੇ ਇਲਾਕੇ ਭਰ ਵਿਚ ਖ਼ੁਸ਼ੀ ਦੀ ਲਹਿਰ ਹੈ | ਚੇਅਰਮੈਨ ਸੁਸ਼ੀਲ ਕੁਮਾਰ ਬਾਂਸਲ ਨੇ ਕਿਹਾ ਕਿ ਆਲ ਇੰਡੀਆ ਫਾਰਮੇਸੀ ਕੌਂਸਲ ਵਿਚ ਉਨ•ਾਂ ਨੂੰ ਬਤੌਰ ਐਗਜ਼ੈਕਟਿਵ ਮੈਂਬਰ ਨੁਮਾਇੰਦਗੀ ਮਿਲਣ ਨਾਲ ਪੰਜਾਬ ਭਰ ਨਾਲ ਸਬੰਧਿਤ ਵਿੱਦਿਅਕ ਸੰਸਥਾਵਾਂ ਤੋਂ ਇਲਾਵਾ ਹੋਰ ਮੈਡੀਕਲ ਖੇਤਰ ਦੀਆਂ ਸਬੰਧਿਤ ਸੰਸਥਾਵਾਂ ਦੇ ਵਿਕਾਸ ਦੀ ਗੱਲ ਕੀਤੀ ਜਾਵੇਗੀ | ਉਨ•ਾਂ ਕਿਹਾ ਕਿ ਮੈਡੀਕਲ ਦੀ ਪੜਾਈ ਦਾ ਭਾਰਤ ਹੀ ਨਹੀਂ ਬਲਕਿ ਵਿਸ਼ਵ ਦੇ ਸਿਹਤ ਢਾਂਚੇ ਵਿਚ ਵੱਡਾ ਰੋਲ ਹੈ | ਇਸ ਮੌਕੇ ਜਥੇਦਾਰ ਗੁਰਦੀਪ ਸਿੰਘ ਸੇਖੋਂ, ਡਾਕਟਰ ਪੁਨੀਤ ਬਾਂਸਲ, ਆਲ ਇੰਡੀਆ ਫਾਰਮੇਸੀ ਕੌਂਸਲ ਦੇ ਚੇਅਰਮੈਨ ਮੌਂਟੂ ਪਟੇਲ, ਸੰਜੀਵ ਕੁਮਾਰ ਬਾਂਸਲ ਸੰਗਰੂਰ, ਦੀਪਕ ਜਿੰਦਲ ਬਰਨਾਲਾ, ਦੀਪਕ ਗੋਇਲ ਬਰਨਾਲਾ, ਰਕੇਸ਼ ਕੁਮਾਰ ਕਾਲਾ ਬਰਨਾਲਾ, ਸਰਬਜੀਤ ਸਿੰਘ ਆੜ•ਤੀਆ ਬਰਨਾਲਾ ਪ੍ਰਧਾਨ ਕਮਲਪ੍ਰੀਤ ਸਿੰਘ ਧਾਲੀਵਾਲ, ਜਗਦੇਵ ਸਿੰਘ ਸੇਖੋਂ ਆਦਿ ਆਗੂਆਂ ਵਲੋਂ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ |

ਪਿਛਲੀ ਖ਼ਬਰ ਨਿਊ ਜੈ ਮਾਤਾ ਦਾਤੀ ਕਲੱਬ ਨੇ ਲੋੜਵੰਦ ਪਰਿਵਾਰ ਦੀ ਕੀਤੀ ਵਿੱਤੀ ਮਦਦ <br/> ਅਗਲੀ ਖ਼ਬਰ ਸਰਕਾਰੀ ਕਾਲਜਾਂ ਦੇ ਲੈਬ ਅਟੈਂਡਡੈਂਟ ਯੂਨੀਅਨ ਦੀ ਹੋਈ ਚੋਣ ਵਿਚ ਸੁਰਜੀਤ ਸਿੰਘ ਬਣੇ ਪ੍ਰਧਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।