08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਵਿਦੇਸ਼ ਭੇਜਣ ਦੀ ਆੜ 'ਚ 25 ਲੱਖ ਰੁਪਏ ਦੀ ਠੱਗੀ, ਮਾਮਲਾ ਦਰਜ

ਅਜੀਤ ਡੈਸਕ 06-12-2025
ਬਰਨਾਲਾ, 5 ਦਸੰਬਰ (ਰਾਜ ਪਨੇਸਰ)-ਇਕ ਵਿਅਕਤੀ ਨੂੰ ਵਿਦੇਸ਼ ਭੇਜਣ ਦੀ ਆੜ 'ਚ 25 ਲੱਖ ਰੁਪਏ ਦੀ ਠੱਗੀ ਮਾਰਨ ਵਾਲੇ ਵਿਅਕਤੀ ਖ਼ਿਲਾਫ਼ ਥਾਣਾ ਸਿਟੀ-2 ਪੁਲਿਸ ਵਲੋਂ ਮਾਮਲਾ ਦਰਜ ਕੀਤਾ ਗਿਆ ਹੈ | ਜਾਣਕਾਰੀ ਦਿੰਦਿਆਂ ਐੱਸ.ਐੱਚ.ਓ. ਚਰਨਜੀਤ ਸਿੰਘ ਨੇ ਦੱਸਿਆ ਕਿ ਮੱੁਦਈ ਹਰਸਿਮਰਨਜੀਤ ਸਿੰਘ ਪੱੁਤਰ ਭੁਪਿੰਦਰ ਸਿੰਘ ਵਾਸੀ ਬਡਬਰ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਕੋਲ ਇਕ ਨੰਬਰੀ ਦਰਖ਼ਾਸਤ ਦਿੱਤੀ ਸੀ ਜਿਸ ਵਿਚ ਜ਼ਿਕਰ ਕੀਤਾ ਹੋਇਆ ਸੀ ਕਿ ਮਾਨ ਸਿੰਘ ਸੇਖੋਂ ਪੱੁਤਰ ਨਾਮਾਲੂਮ ਵਾਸੀ ਵਡਾਲਾ (ਜਲੰਧਰ) ਨੇ ਵਿਦੇਸ਼ ਭੇਜਣ ਲਈ 25 ਲੱਖ ਰੁਪਏ ਦੀ ਠੱਗੀ ਮਾਰੀ ਹੈ | ਪੁਲਿਸ ਵਲੋਂ ਮਾਮਲੇ ਦੀ ਬਾਰੀਕੀ ਨਾਲ ਪੜਤਾਲ ਕਰਨ ਉਪਰੰਤ ਮੱੁਦਈ ਦੀ ਦਰਖ਼ਾਸਤ ਦੇ ਆਧਾਰ 'ਤੇ ਉਕਤ ਵਿਅਕਤੀ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਇਸ ਮਾਮਲੇ ਦੇ ਤਫ਼ਤੀਸ਼ੀ ਅਫ਼ਸਰ ਸਹਾਇਕ ਥਾਣੇਦਾਰ ਮਨਜੀਤ ਸਿੰਘ ਹਨ |

ਪਿਛਲੀ ਖ਼ਬਰ 200 ਨਸ਼ੀਲੀਆਂ ਗੋਲੀਆਂ ਸਮੇਤ ਦੋ ਔਰਤਾਂ ਕਾਬੂ ਅਗਲੀ ਖ਼ਬਰ ਕਿਸਾਨਾਂ ਵਲੋਂ ਯੂਰੀਆ ਨਾ ਮਿਲਣ ਨੂੰ ਲੈ ਕੇ ਮਾਰਕ ਮਾਰਕਫੈੱਡ ਦਫ਼ਤਰ ਵਿਖੇ ਲਗਾਇਆ ਧਰਨਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।