08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਮਰਦਮਸ਼ੁਮਾਰੀ ਸਰਵੇਖਣ ਕਰਤਾਵਾਂ ਵਲੋਂ ਕੀਤੇ ਕੰਮ ਦੀ ਰਾਸ਼ੀ ਪ੍ਰਾਪਤੀ ਲਈ ਰੋਸ ਪ੍ਰਦਰਸ਼ਨ

‎ ਮਹਿਲ ਕਲਾਂ, 7 ਸਤੰਬਰ (ਤਰਸੇਮ ਸਿੰਘ ਗਹਿਲ)-ਸਮਾਜਿਕ ਆਰਥਿਕ ਮਰਦਮਸ਼ੁਮਾਰੀ 2026 ਨਾਲ ਸੰਬੰਧਿਤ ਸਰਵੇਖਣ ਦਾ ਕੰਮ ਕਰਨ ਵਾਲੇ ਸਰਵੇਖਣ ਕਰਤਾਵਾਂ ਵਲੋਂ ਆਪਣਾ ਮਾਣ ਭੱਤਾ ਜਾਰੀ ਕਰਵਾਉਣ ਦੀ ਮੰਗ ਨੂੰ ਲੈ ਕੇ ਅੱਜ ਸਬ-ਡਵੀਜ਼ਨ ਮਹਿਲ ਕਲਾਂ ਵਿਖੇ ਅਧਿਆਪਕਾ ਸਰਬਜੀਤ ਕੌਰ ਹਮੀਦੀ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਸਮੇਂ ਸਰਵੇਖਣ ਕਰਤਾਵਾਂ ਨੇ ਦੱਸਿਆ ਕਿ ਉਨ੍ਹਾਂ ਵਲੋਂ ਮਈ 2026 ਤੋਂ ਸਰਵੇਖਣ ਦਾ ਕੰਮ ਸ਼ੁਰੂ ਕਰਕੇ ਜੁਲਾਈ ਮਹੀਨੇ ਤੱਕ ਆਪਣੀ ਡਿਊਟੀ ਪੂਰੀ ਕਰ ਦਿੱਤੀ ਗਈ।

ਅਜੀਤ ਡੈਸਕ 08-09-2026
‎ ਮਹਿਲ ਕਲਾਂ, 7 ਸਤੰਬਰ (ਤਰਸੇਮ ਸਿੰਘ ਗਹਿਲ)-ਸਮਾਜਿਕ ਆਰਥਿਕ ਮਰਦਮਸ਼ੁਮਾਰੀ 2026 ਨਾਲ ਸੰਬੰਧਿਤ ਸਰਵੇਖਣ ਦਾ ਕੰਮ ਕਰਨ ਵਾਲੇ ਸਰਵੇਖਣ ਕਰਤਾਵਾਂ ਵਲੋਂ ਆਪਣਾ ਮਾਣ ਭੱਤਾ ਜਾਰੀ ਕਰਵਾਉਣ ਦੀ ਮੰਗ ਨੂੰ ਲੈ ਕੇ ਅੱਜ ਸਬ-ਡਵੀਜ਼ਨ ਮਹਿਲ ਕਲਾਂ ਵਿਖੇ ਅਧਿਆਪਕਾ ਸਰਬਜੀਤ ਕੌਰ ਹਮੀਦੀ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਸਮੇਂ ਸਰਵੇਖਣ ਕਰਤਾਵਾਂ ਨੇ ਦੱਸਿਆ ਕਿ ਉਨ੍ਹਾਂ ਵਲੋਂ ਮਈ 2026 ਤੋਂ ਸਰਵੇਖਣ ਦਾ ਕੰਮ ਸ਼ੁਰੂ ਕਰਕੇ ਜੁਲਾਈ ਮਹੀਨੇ ਤੱਕ ਆਪਣੀ ਡਿਊਟੀ ਪੂਰੀ ਕਰ ਦਿੱਤੀ ਗਈ। ਸਰਵੇਖਣ ਦਾ ਕੰਮ ਮੁਕੰਮਲ ਹੋਣ ਤੋਂ ਬਾਅਦ ਵੀ ਉਨ੍ਹਾਂ ਨੂੰ ਬਣਦਾ ਮਾਣ ਭੱਤਾ ਨਹੀਂ ਮਿਲਿਆ, ਜਿਸ ਕਰ ਕੇ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਸਮੇਂ ਸਰਵੇਖਣ ਕਰਤਾਵਾਂ ਨੇ ਦੱਸਿਆ ਕਿ ਅੱਜ ਉਹ ਆਪਣਾ ਸਾਰਾ ਸਰਵੇਖਣ ਸਬੰਧੀ ਸਮਾਨ ਅਤੇ ਰਿਕਾਰਡ ਜਮਾਂ ਕਰਵਾਉਣ ਲਈ ਐਸ.ਡੀ.ਐਮ. ਦਫ਼ਤਰ ਮਹਿਲ ਕਲਾਂ ਵਿਖੇ ਪਹੁੰਚੇ ਸਨ। ਜਦੋਂ ਉਨ੍ਹਾਂ ਵਲੋਂ ਬਕਾਇਆ ਰਾਸ਼ੀ ਸਬੰਧੀ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਮਿਲਿਆ। ਆਗੂਆਂ ਨੇ ਸਰਕਾਰ ਅਤੇ ਸਬੰਧਿਤ ਵਿਭਾਗ ਤੋਂ ਮੰਗ ਕੀਤੀ ਕਿ ਉਨ੍ਹਾਂ ਦਾ ਬਣਦਾ ਮਾਣ ਭੱਤਾ ਜਲਦ ਤੋਂ ਜਲਦ ਜਾਰੀ ਕੀਤਾ ਜਾਵੇ ਨਹੀਂ ਹੋਰ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਣਾ ਪਵੇਗਾ। ਇਸ ਮੌਕੇ ਸਰਬਜੀਤ ਕੌਰ, ਹਰਜੀਤ ਕੌਰ, ਲੱਛਮੀ ਕੌਰ, ਗਗਨਦੀਪ ਕੌਰ, ਵੀਰਪਾਲ ਕੌਰ, ਪੰਮੀ ਕੌਰ, ਪ੍ਰੇਮ ਉਰਫ਼ ਪ੍ਰੇਮਜੀਤ ਕੌਰ, ਜਸਵੀਰ ਕੌਰ, ਪਰਮਜੀਤ ਕੌਰ, ਮਹਿੰਦਰਪਾਲ ਹੇਰੀ, ਅਮਨਦੀਪ ਕੌਰ ਗਹਿਲ, ਰਵਿੰਦਰ ਕੌਰ, ਅਮਨਜੀਤ ਕੌਰ ਅਤੇ ਗੁਰਪ੍ਰੀਤ ਕੌਰ ਸਮੇਤ ਹੋਰ ਸਰਵੇਖਣ ਕਰਤਾ ਹਾਜ਼ਰ ਸਨ।
ਪਿਛਲੀ ਖ਼ਬਰ ਆਸ਼ਾ ਵਰਕਰ ਤੇ ਫੈਸੀਲੀਟੇਟਰ ਯੂਨੀਅਨ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਅੱਜ ਤੋਂ ਅਗਲੀ ਖ਼ਬਰ ਜਨਗਣਨਾ ਦੇ ਦੂਜੇ ਪੜਾਅ ਦੀਆਂ ਤਿਆਰੀਆਂ ਸੰਬੰਧੀ ਡਿਪਟੀ ਕਮਿਸ਼ਨਰ ਵਲੋਂ ਚਾਰਜ ਅਫ਼ਸਰਾਂ ਨਾਲ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।