28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਵਿਰਾਸਤੀ ਮੇਲੇ ਨੇ ਪੇਂਡੂ ਸੱਭਿਆਚਾਰ ਅਤੇ ਅਮੀਰ ਵਿਰਸੇ ਦੀ ਬਿਖੇਰੀ ਅਲੌਕਿਕ ਝਲਕ

ਅਮਰਗੜ੍ਹ, 27 ਅਕਤੂਬਰ (ਜਤਿੰਦਰ ਮੰਨਵੀ, ਪਵਿੱਤਰ ਸਿੰਘ) - ਪੰਜਾਬੀ ਮਾਂ-ਬੋਲੀ, ਲੋਕ-ਧਾਰਾ ਅਤੇ ਪੁਰਾਤਨ ਵਿਰਸੇ ਨੂੰ ਪ੍ਰਫੁੱਲਤ ਕਰਨ ਦੇ ਯਤਨਾਂ ਤਹਿਤ ਨੇੜਲੇ ਪਿੰਡ ਚੌਂਦਾ ਵਿਖੇ ਡਾ. ਗੁਰਪ੍ਰੀਤ ਕੌਰ ਢੀਂਡਸਾ ਅਤੇ ਇੰਦਰਜੀਤ ਸਿੰਘ ਰੌਕੀ ਢੀਂਡਸਾ ਦੀ ਅਗਵਾਈ ਹੇਠ ਇੱਕ ਸ਼ਾਨਦਾਰ ਤੇ ਯਾਦਗਾਰੀ ਵਿਰਾਸਤੀ ਮੇਲਾ ਆਯੋਜਿਤ ਕੀਤਾ ਗਿਆ ।

ਅਜੀਤ ਡੈਸਕ 28-10-2026
ਅਮਰਗੜ੍ਹ, 27 ਅਕਤੂਬਰ (ਜਤਿੰਦਰ ਮੰਨਵੀ, ਪਵਿੱਤਰ ਸਿੰਘ) - ਪੰਜਾਬੀ ਮਾਂ-ਬੋਲੀ, ਲੋਕ-ਧਾਰਾ ਅਤੇ ਪੁਰਾਤਨ ਵਿਰਸੇ ਨੂੰ ਪ੍ਰਫੁੱਲਤ ਕਰਨ ਦੇ ਯਤਨਾਂ ਤਹਿਤ ਨੇੜਲੇ ਪਿੰਡ ਚੌਂਦਾ ਵਿਖੇ ਡਾ. ਗੁਰਪ੍ਰੀਤ ਕੌਰ ਢੀਂਡਸਾ ਅਤੇ ਇੰਦਰਜੀਤ ਸਿੰਘ ਰੌਕੀ ਢੀਂਡਸਾ ਦੀ ਅਗਵਾਈ ਹੇਠ ਇੱਕ ਸ਼ਾਨਦਾਰ ਤੇ ਯਾਦਗਾਰੀ ਵਿਰਾਸਤੀ ਮੇਲਾ ਆਯੋਜਿਤ ਕੀਤਾ ਗਿਆ ।ਇਸ ਸਮਾਗਮ ‘ਚ ਬਤੌਰ ਮੁੱਖ ਮਹਿਮਾਨ ਚੇਅਰਮੈਨ ਇੰਦਰਜੀਤ ਸਿੰਘ ਮੁੰਡੇ ਕੇ. ਐਸ.ਗਰੁੱਪ ਮਾਲੇਰਕੋਟਲਾ, ਸੀਨੀਅਰ ਪੱਤਰਕਾਰ ਡਾ. ਹਮੀਰ ਸਿੰਘ, ਡਾ. ਹਰਪਾਲ ਸਿੰਘ ਪੰਨੂ, ਡਾ. ਗੁਰਿੰਦਰ ਪਾਲ ਸਿੰਘ ਜੋਸਨ,ਜਸਵੀਰ ਸਿੰਘ ਜੱਸੀ ਅਤੇ ਮਿੰਟੂ ਬਰਾੜ ਨੇ ਮਾਣਮੱਤੇ ਪੰਜਾਬੀ ਵਿਰਸੇ ਨੂੰ ਸੰਭਾਲ ਲਈ ਆਪੋ ਆਪਣੇ ਵਿਚਾਰ ਪੇਸ਼ ਕੀਤੇ। ਮੇਲੇ ਦੀ ਰੌਣਕ ਨੂੰ ਚਾਰ ਚੰਨੇ ਲਾਉਂਦਿਆਂ ਨਾਮਵਰ ਪੰਜਾਬੀ ਗਾਇਕ ਹਰਜੀਤ ਹਰਮਨ ਨੇ ਆਪਣੇ ਸੁਰਾਂ ਅਤੇ ਹਰਮਨਪਿਆਰੇ ਗੀਤਾਂ ਨਾਲ ਸਰੋਤਿਆਂ ਨੂੰ ਕੀਲ ਲਿਆ। ਇਸ ਦੇ ਨਾਲ ਹੀ ਗਾਇਕ ਸਤਨਾਮ ਪੰਜਾਬੀ, ਹੁਸਨਵੀਰ ਪੰਨੂ, ਚਮਕੌਰ ਖਟੜਾ ਅਤੇ ਐਸ. ਜੰਡ ਨੇ ਆਪਣੀ ਸੁਰੀਲੀ ਗਾਇਕੀ ਦੇ ਜਾਦੂ ਨਾਲ ਮਾਹੌਲ ਨੂੰ ਸੰਗੀਤਮਈ ਬਣਾ ਦਿੱਤਾ । ਪੰਜਾਬੀ ਮੁਟਿਆਰਾਂ ਵਲੋਂ ਪਾਏ ਗਏ ਰੰਗ-ਬਰੰਗੇ ਗਿੱਧੇ, ਸੁਰੀ ਲੀਆਂ ਬੋਲੀਆਂ, ਸਿਠਣੀਆਂ, ਸੁਹਾਗ ਅਤੇ ਘੋੜੀਆਂ ਨੇ ਸੱਭਿਆਚਾਰਕ ਰੰਗਾਂ ਨਾਲ ਮਾਹੌਲ ਨੂੰ ਹੋਰ ਵੀ ਖ਼ੂਬਸੂਰਤ ਅਤੇ ਯਾਦਗਾਰੀ ਬਣਾ ਦਿੱਤਾ। ਇਸ ਮੌਕੇ ਸਜਾਈ ਗਈ ਦਾਣੇ ਭੁੰਨਣ ਵਾਲੀ ਪੁਰਾਤਨ ਭੱਠੀ, ਹੱਥ-ਕਲਾ ਦੇ ਨਮੂਨੇ ਅਤੇ ਰਵਾਇਤੀ ਪੇਂਡੂ ਪਕਵਾਨਾਂ ਦੀਆਂ ਸਟਾਲਾਂ ਦਰਸ਼ਕਾਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਰਹੀਆਂ, ਜਿਨ੍ਹਾਂ ਨੇ ਬੀਤੇ ਸਮੇਂ ਦੀਆਂ ਸੁਹਾਵਣੀਆਂ ਯਾਦਾਂ ਤਾਜ਼ਾ ਕਰਵਾ ਦਿੱਤੀਆਂ। ਸਮਾਗਮ ਦੇ ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਉੱਘੇ ਲੇਖਕ ਜਸਬੀਰ ਰਾਣਾ, ਮੈਡਮ ਸ਼ਸ਼ੀ ਸ਼ਰਮਾ ਅਤੇ ਤਨਮਪ੍ਰੀਤ ਸਿੰਘ ਨੇ ਬਹੁਤ ਹੀ ਪ੍ਰਭਾਵਸ਼ਾਲੀ ਅੰਦਾਜ਼ ਵਿਚ ਨਿਭਾਈ। ਅਖ਼ੀਰ ਵਿਚ ਡਾ.ਗੁਰਪ੍ਰੀਤ ਕੌਰ ਨ ੇ ਮੇਲੇ ਵਿਚ ਹਾਜ਼ਰੀ ਭਰਨ ਵਾਲੇ ਸਮੂਹ ਮਹਿਮਾਨਾਂ ਅਤੇ ਦਰਸ਼ਕਾਂ ਦਾ ਦਿਲੋਂ ਧੰਨਵਾਦ ਕੀਤਾ।
ਪਿਛਲੀ ਖ਼ਬਰ ਕੁਲਵਿੰਦਰ ਸਿੰਘ ਰਾਏਸਰ ਦੇ ਮਾਤਾ ਗੁਰਦੇਵ ਕੌਰ ਨੂੰ ਵੱਖ-ਵੱਖ ਸ਼ਖ਼ਸੀਅਤਾਂ ਨੇ ਦਿੱਤੀ ਸ਼ਰਧਾਂਜਲੀ ਅਗਲੀ ਖ਼ਬਰ ਮਿੱਡ-ਡੇ-ਮੀਲ ਵਰਕਰ ਯੂਨੀਅਨ ਦਾ ਵਫਦ ਡਿਪਟੀ ਡੀ.ਓ. ਨੂੰ ਮਿਲ਼ਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।