07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਦੀ ਮੈਨੇਜਮੈਂਟ ਕਮੇਟੀ ਦੀ ਹੋਈ ਸਾਲਾਨਾ ਮੀਟਿੰਗ <br/>

ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਵਿਖੇ ਸੰਸਥਾ ਦੀ ਮੈਨੇਜਮੈਂਟ ਕਮੇਟੀ ਦੀ ਸਾਲਾਨਾ ਮੀਟਿੰਗ ਦੌਰਾਨ ਭੋਲਾ ਸਿੰਘ ਵਿਰਕ ਅਤੇ ਹੋਰ | ਅਜੀਤ ਤਸਵੀਰ <br/> 06-12-2025
ਬਰਨਾਲਾ, 5 ਦਸੰਬਰ (ਅਸ਼ੋਕ ਭਾਰਤੀ)-ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਵਿਖੇ ਸੰਸਥਾ ਦੀ ਮੈਨੇਜਮੈਂਟ ਕਮੇਟੀ ਦੀ ਸਾਲਾਨਾ ਮੀਟਿੰਗ ਸੰਸਥਾ ਦੇ ਪ੍ਰਧਾਨ ਸਟੇਟ ਐਵਾਰਡੀ, ਸਮਾਜ ਸੇਵੀ ਭੋਲਾ ਸਿੰਘ ਵਿਰਕ ਦੀ ਅਗਵਾਈ ਵਿਚ ਹੋਈ | ਮੀਟਿੰਗ ਦੌਰਾਨ ਕਾਲਜ ਦੇ ਵਿੱਦਿਅਕ ਸੈਸ਼ਨ 2025-26 ਲਈ ਅਕੈਡਮਿਕ ਪੱਧਰ ਨੂੰ ਉੱਚਾ ਚੁੱਕਣ ਲਈ, ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਲਈ, ਕੀਤੇ ਜਾਣ ਵਾਲੇ ਕਾਰਜਾਂ ਅਤੇ ਕਾਲਜ ਦੀ ਬਿਹਤਰੀ ਲਈ ਨਵੀਆਂ ਯੋਜਨਾਵਾਂ, ਨਵੇਂ ਕੋਰਸ ਲਿਆਉਣ ਸਬੰਧੀ ਪੜ•ਾਈ ਦਾ ਪੱਧਰ ਬਿਹਤਰੀਨ ਬਣਾਉਣ ਲਈ ਵਿਚਾਰ ਵਟਾਂਦਰਾ ਕੀਤਾ ਗਿਆ | ਇਸ ਮੌਕੇ ਪਿ੍ੰਸੀਪਲ ਡਾ: ਸਰਬਜੀਤ ਸਿੰਘ ਕੁਲਾਰ, ਵਾਈਸ ਪ੍ਰਧਾਨ ਭੋਲਾ ਸਿੰਘ ਗਿੱਲ, ਕਮੇਟੀ ਮੈਂਬਰ ਗੁਰਜੰਟ ਸਿੰਘ ਚੰਨਣਵਾਲ, ਕਰਮਜੀਤ ਸਿੰਘ ਠੁੱਲੀਵਾਲ, ਬਲਦੇਵ ਸਿੰਘ, ਬਲਵੀਰ ਸਿੰਘ, ਨਾਇਬ ਸਿੰਘ, ਗੁਰਮੇਲ ਸਿੰਘ, ਡਾ: ਸਰਬਜੀਤ ਸਿੰਘ ਕੁਲਾਰ, ਡਾ: ਰਵਿੰਦਰ ਕੌਰ ਜਵੰਧਾ, ਪ੍ਰੋ: ਮਨਦੀਪ ਕੌਰ ਜਵੰਧਾ, ਪ੍ਰੋ: ਮਿੱਠੂ ਪਾਠਕ, ਪ੍ਰੋ: ਮਨਪ੍ਰੀਤ ਕੌਰ, ਪ੍ਰੋ: ਅਮਨਦੀਪ ਕੌਰ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ 8 ਦੇ ਧਰਨੇ ਦੀ ਤਿਆਰੀ 'ਚ ਭਾਕਿਯੂ ਉਗਰਾਹਾਂ ਵਲੋਂ ਪਿੰਡ-ਪਿੰਡ ਮੀਟਿੰਗਾਂ <br/> ਅਗਲੀ ਖ਼ਬਰ ਕਿਸਾਨਾਂ ਵਲੋਂ ਰੇਲ ਲਾਈਨਾਂ 'ਤੇ ਕੀਤੇ ਅੰਦੋਲਨ ਨਾਲ ਰੇਲ ਆਵਾਜਾਈ 'ਤੇ ਨਹੀਂ ਹੋਇਆ ਅਸਰ-ਰੇਲ ਅਧਿਕਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।