07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਬਰਨਾਲਾ ਦਾ ਨੌਜਵਾਨ ਨਵਜੋਤ ਸਿੰਘ ਚਹਿਲ ਕੈਨੇਡੀਅਨ ਨੇਵੀ ਵਿਚ ਲੈਫ਼ਟੀਨੈਂਟ ਬਣਿਆ <br/>

ਕੈਨੇਡੀਅਨ ਨੇਵੀ ਵਿਚ ਲੈਫ਼ਟੀਨੈਂਟ ਦਾ ਅਹੁਦਾ ਪ੍ਰਾਪਤ ਕਰਨ ਉਪਰੰਤ ਨਵਜੋਤ ਸਿੰਘ ਚਹਿਲ ਆਪਣੇ ਪਿਤਾ ਬਲਦੇਵ ਸਿੰਘ ਚਹਿਲ ਅਤੇ ਮਾਤਾ ਹਰਪਾਲ ਕੌਰ ਚਹਿਲ | ਅਜੀਤ ਤਸਵੀਰ <br/> 06-12-2025
ਬਰਨਾਲਾ, 5 ਦਸੰਬਰ (ਗੁਰਪ੍ਰੀਤ ਸਿੰਘ ਲਾਡੀ)-ਕੈਨੇਡਾ ਵਿਚ ਵੱਸਦੇ ਪੰਜਾਬੀਆਂ ਪ੍ਰਤੀ ਜਿੱਥੇ ਨਾਂਹ ਪੱਖੀ ਖ਼ਬਰਾਂ ਸਾਹਮਣੇ ਆਉਂਦੀਆਂ ਹਨ ਉੱਥੇ ਦੂਸਰੇ ਪਾਸੇ ਬਹੁਤ ਸਾਰੇ ਮਿਹਨਤੀ ਪੰਜਾਬੀਆਂ ਵਲੋਂ ਕੈਨੇਡਾ ਦੇ ਵੱਖ-ਵੱਖ ਖੇਤਰਾਂ ਵਿਚ ਸਫਲਤਾ ਦੇ ਝੰਡੇ ਗੱਡ ਕੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਜਾ ਰਿਹਾ ਹੈ | ਇਸੇ ਤਰ੍ਹਾਂ ਹੀ ਬਰਨਾਲਾ ਸ਼ਹਿਰ ਦੇ ਨਿਵਾਸੀ ਸ. ਬਲਦੇਵ ਸਿੰਘ ਚਹਿਲ (ਸੇਵਾ ਮੁਕਤ ਐਸ.ਡੀ.ਓ.) ਦੇ ਸਪੁੱਤਰ ਇੰਜੀਨੀਅਰ ਨਵਜੋਤ ਸਿੰਘ ਚਹਿਲ ਵਲੋਂ ਕੈਨੇਡੀਅਨ ਨੇਵੀ ਵਿਚ ਬਤੌਰ ਲੈਫ਼ਟੀਨੈਂਟ ਭਰਤੀ ਹੋ ਕੇ ਸਮੂਹ ਪੰਜਾਬੀ ਭਾਈਚਾਰੇ, ਪੰਜਾਬ ਅਤੇ ਸ਼ਹਿਰ ਬਰਨਾਲਾ ਦਾ ਮਾਣ ਵਧਾਇਆ ਗਿਆ ਹੈ | ਆਪਣੇ ਬੇਟੇ ਦੀ ਸਫਲਤਾ ਤੇ ਖ਼ੁਸ਼ੀ ਜ਼ਾਹਰ ਕਰਦਿਆਂ ਬਲਦੇਵ ਸਿੰਘ ਚਹਿਲ ਵਲੋਂ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ ਗਿਆ ਅਤੇ ਦੱਸਿਆ ਕਿ ਬੇਟੇ ਨਵਜੋਤ ਸਿੰਘ ਚਹਿਲ ਵਲੋਂ ਸੈਕਰਡ ਹਾਰਟ ਕਾਨਵੈਂਟ ਸਕੂਲ ਬਰਨਾਲਾ ਤੋਂ 12ਵੀਂ ਦੀ ਪੜ੍ਹਾਈ ਕੀਤੀ ਗਈ | ਉਪਰੰਤ ਉਸ ਨੇ ਕੈਨੇਡਾ ਦੀ ਸਾਈਮਨ ਫਰੇਜ਼ਰ ਯੂਨੀਵਰਸਿਟੀ ਤੋਂ ਮੈਕਾਟਰੋਨਿਕਸ ਸਿਸਟਮਜ ਇੰਜੀਨੀਅਰਿੰਗ ਦੀ ਡਿਗਰੀ ਹਾਸਲ ਕੀਤੀ ਅਤੇ ਉਹ ਕੈਨੇਡਾ ਵਿਖੇ ਸੋਫਟਵੇਅਰ ਇੰਜੀਨੀਅਰ ਦੀ ਨੌਕਰੀ ਕਰਦਾ ਰਿਹਾ ਹੈ | ਹੁਣ ਉਸ ਨੇ ਆਪਣੀ ਸਖ਼ਤ ਮਿਹਨਤ ਤੇ ਲਗਨ ਨਾਲ ਰਾਇਲ ਕੈਨੇਡੀਅਨ ਨੇਵੀ ਵਿਚ ਮਰੀਨ ਸਿਸਟਮਜ ਇੰਜੀਨੀਅਰਿੰਗ ਅਫ਼ਸਰ ਭਰਤੀ ਹੋ ਕੇ ਲੈਫ਼ਟੀਨੈਂਟ ਦਾ ਦਰਜਾ ਪ੍ਰਾਪਤ ਕੀਤਾ ਹੈ | ਆਪਣੀ ਪਾਸਿੰਗ ਆਊਟ ਪਰੇਡ ਦੀ ਰਸਮ ਮੌਕੇ ਲੈਫ਼ਟੀਨੈਂਟ ਦਾ ਅਹੁਦਾ ਪ੍ਰਾਪਤ ਕਰਨ 'ਤੇ ਨਵਜੋਤ ਸਿੰਘ ਚਹਿਲ ਨੇ ਆਪਣੇ ਪਿਤਾ ਬਲਦੇਵ ਸਿੰਘ ਚਹਿਲ, ਮਾਤਾ ਹਰਪਾਲ ਕੌਰ ਚਹਿਲ, ਜੀਜਾ ਇੰਜੀਨੀਅਰ ਨਵਜੋਤ ਸਿੰਘ ਭੰਗੂ ਅਤੇ ਭੈਣ ਇੰਜੀਨੀਅਰ ਮਨਦੀਪ ਕੌਰ ਤੋਂ ਆਸ਼ੀਰਵਾਦ ਪ੍ਰਾਪਤ ਕੀਤਾ |

ਪਿਛਲੀ ਖ਼ਬਰ ਬਾਬਾ ਸੇਖ ਫ਼ਰੀਦ ਹਾਈ ਸਕੂਲ ਵਿਖੇ ਸਾਲਾਨਾ ਖੇਡ ਮੁਕਾਬਲੇ ਕਰਵਾਏ <br/> ਅਗਲੀ ਖ਼ਬਰ 8 ਦੇ ਧਰਨੇ ਦੀ ਤਿਆਰੀ 'ਚ ਭਾਕਿਯੂ ਉਗਰਾਹਾਂ ਵਲੋਂ ਪਿੰਡ-ਪਿੰਡ ਮੀਟਿੰਗਾਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।