17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਬਰਨਾਲਾ ਦੇ ਹਾਰਦਿਕ ਗੁਪਤਾ ਯੂ.ਐੱਸ. ਆਰਮੀ 'ਚ ਹੋਏ ਭਰਤੀ <br/>

ਹਾਰਦਿਕ ਗੁਪਤਾ ਆਪਣੇ ਪਿਤਾ ਵਰਿੰਦਾਨਾਥ ਦਾਸ ਅਤੇ ਮਾਤਾ ਮੀਨੂ ਗੁਪਤਾ ਦੇ ਨਾਲ | ਅਜੀਤ ਤਸਵੀਰ <br/> 23-12-2025
ਬਰਨਾਲਾ, 22 ਦਸੰਬਰ (ਨਰਿੰਦਰ ਅਰੋੜਾ)-ਬਰਨਾਲਾ ਦੇ ਜੰਮਪਲ ਹਾਰਦਿਕ ਗੁਪਤਾ ਨੇ ਯੂ.ਐਸ. ਆਰਮੀ ਵਿਚ ਭਰਤੀ ਹੋ ਕੇ ਬਰਨਾਲਾ ਜ਼ਿਲ੍ਹਾ ਅਤੇ ਆਪਣੇ ਪਰਿਵਾਰ ਦਾ ਨਾਂਅ ਰੌਸ਼ਨ ਕੀਤਾ ਹੈ | ਫ਼ੋਨ 'ਤੇ ਗੱਲਬਾਤ ਕਰਦਿਆਂ ਹਾਰਦਿਕ ਗੁਪਤਾ ਨੇ ਦੱਸਿਆ ਕਿ ਮੈਂ ਆਪਣੇ ਪਰਿਵਾਰ ਸਮੇਤ ਪਿਛਲੇ ਕਈ ਸਾਲਾਂ ਤੋਂ ਯੂ.ਐੱਸ. ਦੇ ਵਿਚ ਹੀ ਰਹਿ ਰਿਹਾ ਹਾਂ ਅਤੇ ਮੇਰਾ ਬਚਪਨ ਤੋਂ ਹੀ ਸ਼ੌਕ ਸੀ ਕਿ ਮੈਂ ਯੂ.ਐੱਸ ਆਰਮੀ ਦੇ ਵਿਚ ਭਰਤੀ ਹੋਵਾਂ | ਮੇਰੇ ਦਾਦਾ ਸ੍ਰੀ ਮਹੇਸ਼ ਗੁਪਤਾ ਅਤੇ ਪਿਤਾ ਇੰਜੀਨੀਅਰ ਵਿਸ਼ਾਲ ਗੁਪਤਾ ਜਿਨ੍ਹਾਂ ਨੂੰ ਵਰਿੰਦਾ ਨਾਥ ਦਾਸ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ ਨੇ ਮੇਰਾ ਸੁਪਨਾ ਪੂਰਾ ਕਰਨ ਲਈ ਮੇਰਾ ਹਰ ਕਦਮ ਤੇ ਸਾਥ ਦਿੱਤਾ ਅਤੇ ਅੱਜ ਮੈਂ ਇਸ ਮੁਕਾਮ 'ਤੇ ਪਹੁੰਚਿਆ ਹਾਂ | ਉਨ੍ਹਾਂ ਦੱਸਿਆ ਕਿ ਯੂ.ਐੱਸ ਆਰਮੀ ਵਿਚ ਕੈਟਾਗਰੀ ਆਫ਼ ਨੈਸ਼ਨਲ ਗਾਰਡ ਰੈਂਕ ਆਫ਼ ਪ੍ਰਾਈਵੇਟ ਈ 2 (ਪੀ.ਈ 2) ਭਰਤੀ ਹੋਇਆ ਹਾਂ ਟਰੇਨਿੰਗ ਸ਼ੁਰੂ ਹੋ ਗਈ ਹੈ | ਗੱਲਬਾਤ ਕਰਦਿਆਂ ਹਾਰਦਿਕ ਦੇ ਦਾਦਾ ਮਹੇਸ਼ ਗੁਪਤਾ, ਦਾਦੀ ਉਰਮਲਾ ਰਾਣੀ, ਪਿਤਾ ਵਰਿੰਦਾ ਨਾਥ ਦਾਸ, ਮਾਤਾ ਮੀਨੂ ਗੁਪਤਾ, ਤਾਇਆ ਡਾ: ਲਲਿਤ ਗੁਪਤਾ ਨੇ ਕਿਹਾ ਕਿ ਸਾਨੂੰ ਸਾਡੇ ਬੱਚੇ 'ਤੇ ਪੂਰਾ ਮਾਨ ਹੈ ਜਿਸ ਨੇ ਸਾਡਾ ਨਾਂਅ ਰੌਸ਼ਨ ਕੀਤਾ ਹੈ |

ਪਿਛਲੀ ਖ਼ਬਰ ਰੇਲਵੇ ਨਾਲ ਸੰਬੰਧਿਤ ਮੁੱਦਿਆਂ ਅਤੇ ਮੰਗਾਂ ਸੰਬੰਧੀ ਵਫ਼ਦ ਨੇ ਸੰਸਦ ਮੈਂਬਰ ਮੀਤ ਹੇਅਰ ਨੂੰ ਸੌਂਪਿਆ ਮੰਗ-ਪੱਤਰ <br/> ਅਗਲੀ ਖ਼ਬਰ ਸੰਘਣੀ ਧੁੰਦ ਕਾਰਨ ਸੰਗਰੂਰ-ਪਟਿਆਲਾ ਮੁੱਖ ਸੜਕ 'ਤੇ ਪਿੰਡ ਰੋਸ਼ਨਵਾਲਾ ਕੋਲ ਦਿੱਲੀ-ਕੱਟੜਾ ਸੜਕ ਦੇ ਪੁਲ ਹੇਠਾਂ ਕਈ ਵਾਹਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।