30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਧੁੰਦ ਦੇ ਮੌਸਮ ਦੌਰਾਨ ਦੁਰਘਟਨਾਵਾਂ ਤੋਂ ਬਚਾਅ ਰੱਖਣ ਲਈ ਹਰ ਵਾਹਨ ਚਾਲਕ ਨਿਯਮਾਂ ਦੀ ਪਾਲਨਾ ਕਰੇ-ਡੀ.ਐਸ.ਪੀ. ਸਿੱਧੂ

ਅਜੀਤ ਡੈਸਕ 24-12-2025

ਤਪਾ ਮੰਡੀ, 23 ਦਸੰਬਰ (ਪ੍ਰਵੀਨ ਗਰਗ)-ਸਰਦੀ ਦੇ ਮੌਸਮ 'ਚ ਧੁੰਦ 'ਚ ਹੋਣ ਵਾਲੀਆਂ ਦੁਰਘਟਨਾਵਾਂ ਤੋਂ ਬਚਾਅ ਲਈ ਹਰ ਵਾਹਨ ਚਾਲਕ ਪੁਰੀ ਸਾਵਧਾਨੀ ਦੇ ਨਾਲ ਗੱਡੀ ਚਲਾਏ | ਇਹ ਪ੍ਰਗਟਾਵਾ ਡੀ.ਐਸ.ਪੀ. ਤਪਾ ਗੁਰਪ੍ਰੀਤ ਸਿੰਘ ਸਿੱਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਆਖਿਆ ਕਿ ਸਰਦ ਰੁੱਤ ਦਾ ਮੌਸਮ ਦੌਰਾਨ ਧੁੰਦ ਸ਼ੁਰੂ ਹੋ ਗਈ ਹੈ ਤੇ ਇਸ ਸਮੇਂ ਦੁਰਘਟਨਾਵਾਂ ਤੋਂ ਬਚਾਅ ਰੱਖਣ ਲਈ ਹਰ ਵਾਹਨ ਚਾਲਕ ਨਿਯਮਾਂ ਦੀ ਪਾਲਨਾ ਕਰਨੀ ਚਾਹੀਦੀ ਹੈ | ਹਰ ਵਾਹਨ ਦੇ ਪਿੱਛੇ ਵਾਲੀਆਂ ਲਾਈਟਾਂ ਠੀਕ ਕਰਵਾ ਕੇ ਰੱਖੀਆਂ ਜਾਣ ਤੇ ਰਿਫ਼ਲੈਕਟਰ ਵੀ ਲਗਾਏ ਜਾਣ, ਅੱਗੇ ਲਾਈਟਾਂ ਪੀਲੀਆਂ ਕਰਵਾ ਲਈਆਂ ਜਾਣ, ਬੇਲੋੜੇ ਸਫ਼ਰ ਤੋਂ ਬਚਿਆ ਜਾਵੇ, ਕਿਤੇ ਜਾਣ ਲੱਗੇ ਕਾਹਲੀ ਨਾਲ ਨਾ ਜਾ ਕੇ ਸਮੇਂ ਤੋਂ ਪਹਿਲਾਂ ਹੀ ਤੁਰਿਆ ਜਾਵੇ | ਵਾਹਨਾਂ ਨੂੰ ਚਲਾਉਂਦੇ ਸਮੇਂ ਡਰਾਈਵਰ ਨੂੰ ਸੀਟ ਬੈਲਟ ਦੀ ਵਰਤੋਂ ਕਰਨੀ ਚਾਹੀਦੀ ਹੈ ਤੇ ਨਾਲ ਵਾਹਨ ਨੂੰ ਜਲਦਬਾਜ਼ੀ 'ਚ ਓਵਰਟੇਕ ਨਾ ਕੀਤਾ ਜਾਵੇ | ਇਸ ਮੌਕੇ ਹੌਲਦਾਰ ਗੁਰਮੀਤ ਸਿੰਘ ਰੀਡਰ ਡੀ.ਐਸ.ਪੀ. ਤਪਾ ਆਦਿ ਮੌਜੂਦ ਸਨ |

ਪਿਛਲੀ ਖ਼ਬਰ ਮਾਰਕੀਟ ਕਮੇਟੀ ਬਰਨਾਲਾ ਦੇ ਚੇਅਰਮੈਨ ਵਲੋਂ ਅਸਤੀਫ਼ਾ ਦੇਣ ਦੇ 2 ਮਹੀਨਿਆਂ ਬਾਅਦ ਵੀ ਸਰਕਾਰ ਨੇ ਕੰਮਕਾਰ ਚਲਾਉਣ ਕਿਸੇ ਅਧਿ... ਅਗਲੀ ਖ਼ਬਰ ਪਿੰਡ ਪੱਖੋ ਕਲਾਂ ਵਿਖੇ ਦਸਤਾਰ ਮੁਕਾਬਲੇ ਕਰਵਾਏ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।