ਸੰਸਾਰਕ ਜੀਵਨ ਦੀਆਂ ਗੁੰਝਲਾਂ ਵਿਚ ਫਸਿਆ ਮਨੁੱਖ ਅਕਸਰ ਆਪਣੀ ਅਸਲ ਪਛਾਣ ਤੋਂ ਵਿਛੜ ਜਾਂਦਾ ਹੈ | ਗੁਰੂ ਦੀ ਬਾਣੀ ਸਾਨੂੰ ਇਹ ਸਿਖਾਉਂਦੀ ਹੈ ਕਿ ਇਹ ਸਰੀਰ ਪੰਜ ਤੱਤਾਂ ਤੋਂ ਬਣਿਆ ਹੋਇਆ ਹੈ ਤੇ ਨਾਸ਼ਵਾਨ ਹੈ | ਇਸ ਦੇ ਦੁਆਰਾ ਆਤਮਾ ਨੇ ਆਪਣੇ ਗੁੰਮ ਹੋਏ ਸਰੂਪ ਨੂੰ ਪਛਾਣਨਾ ਹੈ | ਜੀਵਨ ਸੁਪਨੇ ਵਰਗਾ ਹੈ | ਗੁਰਬਾਣੀ ਫੁਰਮਾਂਉਦੀ ਹੈ:-
ਜਗਿ ਜੀਵਨੁ ਐਸਾ ਸੁਪਨੇ
ਜੈਸਾ ਜੀਵਨੁ ਸੁਪਨ ਸਮਾਨੰ¨||
ਮਨੁੱਖੀ ਜੀਵਨ ਦਾ ਅਸਲ ਉਦੇਸ਼ ਇਹ ਸਰੀਰ ਜੋ 84 ਲੱਖ ਜੂਨਾਂ ਤੋਂ ਬਾਅਦ ਮਿਲਿਆ ਹੈ ਕਿਸੇ ਆਮ ਕੰਮ ਲਈ ਨਹੀਂ, ਸਗੋਂ ਪਰਮਾਤਮਾ ਦੀ ਭਗਤੀ, ਸੇਵਾ ਅਤੇ ਚੰਗੇ ਕਰਮ ਲਈ ਮਿਲਿਆ ਹੈ | ਮਨੁੱਖ ਦਾ ਪਹਿਲਾ ਕਰਮ ਬ੍ਰਹਮ-ਮੂਰਤ ਵਿਚ ਉੱਠ ਕੇ ਨਾਮ ਜਪਣਾ, ਦਾਨ ਕਰਨਾ, ਇਸ਼ਨਾਨ ਕਰਨਾ ਹੈ | ਇਹੀ ਆਤਮਿਕ ਜਾਗਰੂਕਤਾ ਦੀ ਸ਼ੁਰੂਆਤ ਹੈ |
ਭਗਤ ਕਬੀਰ ਜੀ ਕਹਿੰਦੇ ਹਨ ਕਿ ਇਕ ਵਾਰ ਭਗਤ ਤਰਲੋਚਨ ਨੇ ਭਗਤ ਨਾਮਦੇਵ ਨੂੰ ਹੱਥੀਂ ਕੰਮ ਕਰਦੇ ਵੇਖਿਆ ਅਤੇ ਸੋਚਿਆ ਕਿ ਉਹ ਮਾਇਆ ਵਿਚ ਫਸੇ ਹੋਏ ਹਨ ਤੇ ਉਨ੍ਹਾਂ ਨੇ ਉਚਾਰਿਆ:-
ਨਾਮਾ ਮਾਇਆ ਮੋਹਿਆ ਕਹੈ ਤਿ੍ਲੋਚਨੁ ਮੀਤ¨||
ਪਰ ਭਗਤ ਨਾਮਦੇਵ ਜੀ ਨੇ ਇਸ ਦਾ ਜਵਾਬ ਇਸ ਤਰ੍ਹਾਂ ਦਿੱਤਾ:-
ਨਾਮਾ ਕਹੈ ਤਿਲੋਚਨਾ
ਮੁਖ ਤੇ ਰਾਮੁ ਸੰਮਾਲਿ¨||
ਹਾਥ ਪਾਉ ਕਰਿ ਕਾਮੁ ਸਭੁ ਚੀਤੁ ਨਿਰੰਜਨ ਨਾਲਿ¨||
ਭਾਵ ਕਿ ਹੇ ਤਿ੍ਲੋਚਨ! ਮੂੰਹ ਨਾਲ ਪਰਮਾਤਮਾ ਦਾ ਨਾਮ ਲੈ ਅਤੇ ਹੱਥ-ਪੈਰ ਵਰਤ ਕੇ ਸਾਰਾ ਕੰਮ-ਕਾਜ ਕਰ ਤੇ ਆਪਣਾ ਚਿੱਤ ਪਰਮਾਤਮਾ ਨਾਲ ਜੋੜ, ਇਹੀ ਹੈ ਅਸਲੀ ਭਗਤੀ |
ਇਨਸਾਨ ਜਦੋਂ ਦੁਨਿਆਵੀ ਵਸਤੂਆਂ ਦੀ ਇੱਛਾ ਛੱਡ ਕੇ ਕੇਵਲ ਪਰਮਾਤਮਾ ਦਾ ਨਾਮ ਮੰਗਦਾ ਹੈ, ਤਦ ਹੀ ਉਸ ਨੂੰ ਅਸਲ ਅਨੰਦ ਪ੍ਰਾਪਤ ਹੁੰਦਾ ਹੈ | ਸੰਤੋਖ ਤੇ ਸਬਰ ਉਸ ਦੇ ਜੀਵਨ ਦਾ ਅੰਗ ਬਣ ਜਾਂਦੇ ਹਨ | ਇਹੀ ਮਨ ਦੀ ਅਵਸਥਾ ਉਸ ਨੂੰ ਪਰਮਾਤਮਾ ਨਾਲ ਜੋੜਦੀ ਹੈ | ਨਾਮ ਸਿਮਰਨ ਮੁਕਤੀ ਦੀ ਕੁੰਜੀ ਹੈ |
-ਮੋਬਾ: 81469-96210