19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

ਸਿਹਤ ਖ਼ਬਰਨਾਮਾ

ਅਜੀਤ ਡੈਸਕ 24-10-2025

ਮਿੱਠੇ ਪੀਣ ਵਾਲੇ ਪਦਾਰਥ ਵਧਾ ਸਕਦੇ ਹਨ ਕੈਂਸਰ ਦਾ ਖ਼ਤਰਾ
ਜਿਹੜੇ ਲੋਕ ਜ਼ਿਆਦਾ ਮਿੱਠੇ ਪੀਣ ਵਾਲੇ ਪਦਾਰਥ ਜਿਵੇਂ ਸੋਢਾ, ਜੂਸ ਆਦਿ ਜ਼ਿਆਦਾ ਪੀਂਦੇ ਹਨ, ਉਨ੍ਹਾਂ ਨੂੰ ਕਈ ਤਰ੍ਹਾਂ ਦੇ ਕੈਂਸਰ ਵਿਸ਼ੇਸ਼ ਕਰਕੇ ਛਾਤੀ ਦਾ ਕੈਂਸਰ ਹੋਣ ਦਾ ਖ਼ਤਰਾ ਵਧ ਜਾਂਦਾ ਹੈ। ਇਕ ਖੋਜ ਅਨੁਸਾਰ 42 ਸਾਲ ਉਮਰ ਦੀਆਂ ਔਰਤਾਂ ਅਤੇ ਮਰਦਾਂ ਦਾ ਅਧਿਆਨ ਕੀਤਾ ਗਿਆ। ਇਸ ਅਧਿਐਨ ਵਿਚ 21 ਫ਼ੀਸਦੀ ਮਰਦ ਅਤੇ 79 ਫ਼ੀਸਦੀ ਔਰਤਾਂ ਸਨ। ਅਧਿਐਨ ਵਿਚ ਹਿੱਸਾ ਲੈਣ ਵਾਲਿਆਂ ਤੋਂ ਉਨ੍ਹਾਂ ਦੇ ਰੋਜ਼ਾਨਾ ਦੇ ਭੋਜਨ ਅਤੇ ਪੀਣ ਵਾਲੇ ਪਦਾਰਥਾਂ ਦੀ ਜਾਣਕਾਰੀ ਲਈ ਗਈ। ਇਹ ਪਾਇਆ ਗਿਆ ਕਿ ਮਰਦ ਔਰਤਾਂ ਤੋਂ ਜ਼ਿਆਦਾ ਮਿੱਠੇ ਪੀਣ ਵਾਲੇ ਪਦਾਰਥ ਪੀਂਦੇ ਹਨ। ਇਨ੍ਹਾਂ 101257 ਲੋਕਾਂ ਦਾ 9 ਸਾਲ ਤੱਕ ਅਧਿਐਨ ਕੀਤਾ ਗਿਆ ਅਤੇ ਕੈਂਸਰ ਦੇ 2193 ਮਾਮਲੇ ਪਾਏ ਗਏ। ਇਹ ਪਾਇਆ ਗਿਆ ਕਿ ਜੋ ਲੋਕ 100 ਮਿ.ਲੀ. ਮਿੱਠੇ ਪੀਣ ਵਾਲੇ ਪਦਾਰਥ ਰੋਜ਼ ਪੀਂਦੇ ਸਨ, ਉਨ੍ਹਾਂ ਵਿਚ ਕੈਂਸਰ ਦਾ 18 ਫ਼ੀਸਦੀ ਜ਼ਿਆਦਾ ਖ਼ਤਰਾ ਪਾਇਆ ਗਿਆ ਅਤੇ 22 ਫ਼ੀਸਦੀ ਔਰਤਾਂ ਵਿਚ ਛਾਤੀ ਕੈਂਸਰ ਦਾ ਖ਼ਤਰਾ ਪਾਇਆ ਗਿਆ। ਇਨ੍ਹਾਂ ਮਿੱਠੇ ਪੀਣ ਵਾਲੇ ਪਦਾਰਥਾਂ ਵਿਚ ਸ਼ੁੱਧ ਫਲਾਂ ਜਾ ਜੂਸ ਵੀ ਸ਼ਾਮਿਲ ਹੈ। ਕਿਸੇ ਵੀ ਤਰ੍ਹਾਂ ਦੇ ਮਿੱਠੇ ਪਦਾਰਥਾਂ ਨੂੰ ਆਪਣੀ ਰੋਜ਼ਮਰ੍ਹਾ ਦੀ ਆਦਤ ਨਾ ਬਣਾਓ।
ਉੱਚ ਖੂਨ ਦਬਾਅ ਦੇ ਸ਼ੁਰੂਆਤੀ ਲੱਛਣ
ਜਿਨ੍ਹਾਂ ਲੋਕਾਂ ਨੂੰ 40 ਸਾਲ ਦੀ ਉਮਰ ਤੋਂ ਪਹਿਲਾਂ ਉੱਚ ਖੂਨ ਦਬਾਅ ਅਤੇ ਹਾਈ ਕੋਲੈਸਟ੍ਰੋਲ ਦਾ ਸਾਹਮਣਾ ਕਰਨਾ ਪੈਂਦਾ ਹੈ, ਉਨ੍ਹਾਂ ਨੂੰ ਬਾਅਦ ਵਿਚ ਦਿਲ ਦੇ ਰੋਗ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ। ਇਕ ਖੋਜ ਵਿਚ ਕੀਤੇ ਗਏ 6 ਅਧਿਐਨਾਂ ਵਿਚ ਇਹ ਗੱਲ ਉੱਭਰ ਕੇ ਸਾਹਮਣੇ ਆਈ ਹੈ ਜਿਨ੍ਹਾਂ ਵਿਚ 18 ਸਾਲ ਤੋਂ 84 ਸਾਲ ਦੇ 36030 ਲੋਕਾਂ ਨੇ ਹਿੱਸਾ ਲਿਆ।
ਅਧਿਐਨਕਾਰਾਂ ਨੇ 18 ਸਾਲ ਤੋਂ 39 ਸਾਲ ਦੀ ਉਮਰ ਤੱਕ ਦੇ ਬਲੱਡ ਪ੍ਰੈੱਸ਼ਰ ਦਾ ਰਿਕਾਰਡ ਰੱਖਿਆ ਅਤੇ 40 ਸਾਲ ਦੀ ਉਮਰ ਤੋਂ ਬਾਅਦ ਹੋਣ ਵਾਲੇ ਦਿਲ ਦੇ ਰੋਗ, ਸਟ੍ਰੋਕ ਅਤੇ ਦਿਲ ਦੇ ਦੌਰੇ ਨਾਲ ਇਸ ਨੂੰ ਮਿਲਾਇਆ। ਬਾਅਦ ਵਿਚ 17 ਸਾਲ ਵਿਚ 4570 ਨੂੰ ਦਿਲ ਦਾ ਰੋਗ ਹੋਇਆ, 5119 ਰੋਗੀਆਂ ਦਾ ਦਿਲ ਫੇਲ੍ਹ ਹੋਇਆ ਅਤੇ 2862 ਲੋਕਾਂ ਨੂੰ ਸਟ੍ਰੋਕ ਹੋਇਆ। ਜਿਨ੍ਹਾਂ ਲੋਕਾਂ ਦਾ ਐਲ.ਡੀ.ਐਲ. ਕੋਲੈਸਟ੍ਰਾਲ ਦਾ ਪੱਧਰ 40 ਸਾਲ ਦੀ ਉਮਰ ਤੋਂ ਪਹਿਲਾਂ 100 ਮਿ.ਗ੍ਰਾ. ਜਾਂ ਜ਼ਿਆਦਾ ਸੀ, ਉਨ੍ਹਾਂ ਵਿਚ ਦਿਲ ਦਾ ਰੋਗ ਹੋਣ ਦੀ ਸੰਭਾਵਨਾ 64 ਫ਼ੀਸਦੀ ਜ਼ਿਆਦਾ ਪਾਈ ਗਈ। ਜਿਨ੍ਹਾਂ ਨੌਜਵਾਨਾਂ ਵਿਚ 40 ਸਾਲ ਦੀ ਉਮਰ ਤੋਂ ਪਹਿਲਾਂ ਬਲੱਡ ਪ੍ਰੈਸ਼ਰ ਦੀ ਉੱਪਰਲੀ ਗਿਣਤੀ 130 ਤੋਂ ਜ਼ਿਆਦਾ ਸੀ, ਉਨ੍ਹਾਂ ਵਿਚ ਦਿਲ ਫੇਲ੍ਹ ਹੋਣ ਦੀ ਸੰਭਾਵਨਾ 37 ਫ਼ੀਸਦੀ ਜ਼ਿਆਦਾ ਸੀ। ਇਸੇ ਤਰ੍ਹਾਂ ਜਿਨ੍ਹਾਂ ਨੌਜਵਾਨਾਂ ਵਿਚ ਬਲੱਡ ਪ੍ਰੈੱਸ਼ਰ ਦੀ ਹੇਠਲੀ ਗਿਣਤੀ 40 ਸਾਲ ਤੋਂ ਪਹਿਲਾਂ 80 ਤੋਂ ਜ਼ਿਆਦਾ ਸੀ, ਉਨ੍ਹਾਂ ਨੂੰ ਵੀ ਖ਼ਤਰਾ ਸਾਧਾਰਨ ਤੋਂ 21 ਫ਼ੀਸਦੀ ਜ਼ਿਆਦਾ ਸੀ, ਇਸ ਲਈ ਨੌਜਵਾਨ ਉਮਰ ਵਿਚ ਆਪਣੇ ਬਲੱਡ ਪ੍ਰੈੱਸ਼ਰ ਦਾ ਵਿਸ਼ੇਸ਼ ਧਿਆਨ ਰੱਖਣ ਤਾਂ ਕਿ ਵੱਡੀ ਉਮਰ ਵਿਚ ਖ਼ਤਰਾ ਜ਼ਿਆਦਾ ਨਾ ਹੋਵੇ।

ਪਿਛਲੀ ਖ਼ਬਰ ਜੇ. ਐਨ. ਯੂ. 'ਚ ਵਿਦਿਆਰਥੀ ਯੂਨੀਅਨ ਚੋਣਾਂ ਦਾ ਸ਼ਡਿਊਲ ਜਾਰੀ <br/> ਅਗਲੀ ਖ਼ਬਰ ਸਿਹਤ ਲਈ ਗੁਣਕਾਰੀ ਹੈ ਆਲੂ ਬੁਖਾਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।