ਮਾਹਿਰਾਂ ਅਨੁਸਾਰ ਆਲੂ ਬਖਾਰਾ ਜਾਂ ਉਸ ਦਾ ਜੂਸ ਲਗਾਤਾਰ ਪੀਣ ਨਾਲ ਕੈਂਸਰ ਵਰਗੇ ਰੋਗ ਦੇ ਖ਼ਤਰੇ ਨੂੰ ਕਾਫ਼ੀ ਹੱਦ ਤੱਕ ਟਾਲਿਆ ਜਾ ਸਕਦਾ ਹੈ, ਕਿਉਂਕਿ ਆਲੂ ਬੁਖਾਰੇ ਵਿਚ ਐਂਟੀਆਕਸੀਡੈਂਟਸ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜੋ ਸਾਡੇ ਸਰੀਰ ਨੂੰ ਕਈ ਬਿਮਾਰੀਆਂ ਤੋਂ ਬਚਾ ਕੇ ਰੱਖਦੀ ਹੈ। ਆਲੂ ਬੁਖਾਰੇ ਵਿਚ ਕਈ ਖਣਿਜ ਅਤੇ ਵਿਟਾਮਿਨਜ਼ ਹੁੰਦੇ ਹਨ, ਜੋ ਸਰੀਰ ਨੂੰ ਲਾਭ ਪਹੁੰਚਾਉਂਦੇ ਹਨ। ਇਕ ਪ੍ਰਸਿੱਧ ਖੁਰਾਕ ਮਾਹਿਰ ਅਨੁਸਾਰ ਜੇਕਰ ਅਸੀਂ ਹਰ ਰੋਜ਼ ਇਕ ਗਿਲਾਸ ਆਲੂ ਬੁਖਾਰੇ ਦਾ ਜੂਸ ਪੀਂਦੇ ਹਾਂ ਤਾਂ ਸਾਡੇ ਸਰੀਰ ਨੂੰ ਸਭ ਵਿਟਾਮਿਨਜ਼ ਅਤੇ ਖਣਿਜ ਹਾਸਿਲ ਹੁੰਦੇ ਹਨ। ਮੌਸਮੀ ਫਲ ਹੋਣ ਕਾਰਨ ਇਸ ਦੀ ਵਰਤੋਂ ਉਸ ਮੌਸਮ ਵਿਚ ਲਗਾਤਾਰ ਕਰੋ ਜਦੋਂ ਬਾਜ਼ਾਰ ਵਿਚ ਮੌਜੂਦ ਹੋਵੇ, ਕਿਉਂਕਿ ਵਿਟਾਮਿਨ ਏ, ਬੀਟਾਕੈਰੋਟਿਨ ਅਤੇ ਵਿਟਾਮਿਨ 'ਸੀ' ਸਾਨੂੰ ਇਸ ਤੋਂ ਜ਼ਿਆਦਾ ਮਾਤਰਾ ਵਿਚ ਹਾਸਿਲ ਹੁੰਦੇ ਹਨ।
ਆਓ ਜਾਣੀਏ ਇਸ ਦੇ ਲਾਭ
-ਆਲੂ ਬੁਖਾਰੇ ਵਿਚ ਕੈਲੋਰੀ ਅਤੇ ਫੈਟ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ। ਇਸ ਵਿਚ ਕਾਰਬੋਹਾਈਡ੍ਰੇਟ ਹੁੰਦਾ ਹੈ। ਇਸ ਦਾ ਛਿਲਕਾ ਬਹੁਤ ਨਰਮ ਹੁੰਦਾ ਹੈ, ਜਿਸ ਨੂੰ ਅਸੀਂ ਖਾ ਸਕਦੇ ਹਾਂ। ਆਲੂਬੁਖਾਰੇ ਸੁਆਦੀ ਤਾਂ ਹੁੰਦੇ ਹੀ ਹਨ ਨਾਲ ਹੀ ਇਹ ਸਿਹਤ ਲਈ ਲਾਹੇਵੰਦ ਵੀ ਹੁੰਦੇ ਹਨ।
-ਆਲੂ ਬੁਖਾਰੇ ਦਾ ਪਾਣੀ ਸਵੇਰੇ ਪੀਣਾ ਲਾਭਕਾਰੀ ਹੁੰਦਾ ਹੈ।
-ਆਲੂ ਬੁਖਾਰੇ ਨੂੰ ਸਲਾਦ ਵਿਚ ਪਾ ਕੇ ਵੀ ਖਾਧਾ ਜਾ ਸਕਦਾ ਹੈ ਅਤੇ ਇਸ ਦਾ ਜੈਮ ਬਣਾ ਕੇ ਵੀ ਖਾਧਾ ਜਾ ਸਕਦਾ ਹੈ।
-ਆਲੂ ਬੁਖਾਰੇ ਨੂੰ ਵਿਟਾਮਿਨ ਅਤੇ ਖਣਿਜ ਦਾ ਕਾਕਟੇਲ ਮੰਨਿਆ ਜਾਂਦਾ ਹੈ, ਕਿਉਂਕਿ ਇਸ ਵਿਚ ਵਿਟਾਮਿਨਜ਼ ਅਤੇ ਖਣਿਜ ਭਰਪੂਰ ਮਾਤਰਾ 'ਚ ਹੁੰਦੇ ਹਨ।
-ਆਲੂ ਬੁਖਾਰੇ ਵਿਚ ਆਇਰਨ ਦੀ ਮਾਤਰਾ ਖ਼ੂਬ ਹੁੰਦੀ ਹੈ, ਜੋ ਖੂਨ ਦੇ ਸੈੱਲਾਂ ਦੇ ਨਿਰਮਾਣ ਵਿਚ ਮਦਦ ਕਰਦੀ ਹੈ। ਪੋਟਾਸ਼ੀਅਮ ਦੀ ਬਹੁਤਾਤ ਹੋਣ ਨਾਲ ਸਰੀਰ ਵਿਚ ਸੈੱਲਜ਼ ਮਜ਼ਬੂਤ ਬਣਦੇ ਹਨ ਅਤੇ ਬਲੱਡ ਪ੍ਰੈਸ਼ਰ ਵੀ ਕੰਟਰੋਲ ਵਿਚ ਰਹਿੰਦਾ ਹੈ।
-ਇਸ ਦੇ ਜੂਸ ਨੂੰ ਲਗਾਤਾਰ ਪੀਣ ਨਾਲ ਧੁੱਪ ਨਾਲ ਚਮੜੀ ਨੂੰ ਹੋਣ ਵਾਲੇ ਨੁਕਸਾਨ ਤੋਂ ਰਾਹਤ ਮਿਲਦੀ ਹੈ।
-ਆਲੂ ਬੁਖਾਰਾ ਵਿਟਾਮਿਨਜ਼ ਦਾ ਭੋਜਨ ਸਪਲੀਮੈਂਟ ਹੈ। ਇਸ ਦੀ ਵਰਤੋਂ ਮੌਸਮ ਵਿਚ ਲਗਾਤਾਰ ਕਰੋ।
-੦-