19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

ਫ੍ਰੀ-ਰੈਡੀਕਲਜ਼ ਅਤੇ ਸਾਡੀ ਸਿਹਤ

ਅਜੀਤ ਡੈਸਕ 24-10-2025

ਫ੍ਰੀ-ਰੈਡੀਕਲਜ਼ ਦਾ ਮਤਲਬ ਸਾਡੇ ਆਲੇ-ਦੁਆਲੇ ਮੌਜੂਦ ਜ਼ਹਿਰੀਲੇ ਤੱਤ ਹਨ ਜਿਨ੍ਹਾਂ ਕਾਰਨ ਅੱਜਕੱਲ੍ਹ ਤਰ੍ਹਾਂ-ਤਰ੍ਹਾਂ ਦੀਆਂ ਬਿਮਾਰੀਆਂ ਫੈਲ ਰਹੀਆਂ ਹਨ। ਕੀ ਤੁਸੀਂ ਕਦੀ ਧਿਆਨ ਦਿੱਤਾ ਹੈ ਕਿ ਤਾਜ਼ੀ ਕੱਟੀ ਹੋਈ ਸਬਜ਼ੀ ਤੇ ਫਲ ਕੁਝ ਹੀ ਸਮੇਂ ਵਿਚ ਭੂਰੇ, ਮਟਮੈਲੇ ਜਾਂ ਕਾਲੇ ਪੈਣ ਲਗਦੇ ਹਨ।
ਇਕ ਤਜਰਬੇ ਦੇ ਤੌਰ 'ਤੇ ਸੇਬ ਜਾਂ ਆਲੂ ਨੂੰ ਵਿਚਾਲਿਓਂ ਕੱਟ ਕੇ ਦੋ ਹਿੱਸੇ ਕਰ ਲਓ। ਹੁਣ ਇਕ ਟੁਕੜੇ 'ਤੇ ਨਿੰਬੂ ਰਸ ਲਗਾ ਦਿਓ ਅਤੇ ਦੂਜੇ ਟੁਕੜੇ ਨੂੰ ਉਂਝ ਹੀ ਛੱਡ ਦਿਓ। ਕੁਝ ਸਮੇਂ ਬਾਅਦ ਤੁਸੀਂ ਦੇਖੋਗੇ ਕਿ ਸੇਬ ਜਾਂ ਆਲੂ ਦੇ ਜਿਸ ਟੁਕੜੇ 'ਤੇ ਨਿੰਬੂ ਦਾ ਰਸ ਲੱਗਿਆ ਸੀ, ਉਸ ਦੇ ਰੰਗ ਵਿਚ ਕੋਈ ਬਦਲਾਅ ਨਹੀਂ ਹੋਇਆ ਹੈ ਜਦ ਕਿ ਦੂਜੇ ਟੁਕੜੇ ਦਾ ਰੰਗ ਹਲਕਾ ਭੂਰਾ ਜਾਂ ਕਾਲਾ ਹੋ ਗਿਆ ਹੈ। ਇਥੇ ਧਿਆਨ ਦੇਣਯੋਗ ਗੱਲ ਇਹ ਹੈ ਕਿ ਇਸ ਤਰ੍ਹਾਂ ਕਿਉਂ ਹੁੰਦਾ ਹੈ? ਇਹ ਪ੍ਰਯੋਗ ਦਰਸਾਉਂਦਾ ਹੈ ਕਿ ਸਾਡੇ ਆਲੇ-ਦੁਆਲੇ ਵਾਤਾਵਰਨ ਵਿਚ ਕਿੰਨੇ ਜ਼ਹਿਰੀਲੇ ਤੱਤ ਭਰੇ ਪਏ ਹਨ ਅਤੇ ਅਸੀਂ ਉਸੇ ਵਾਤਾਵਰਨ ਵਿਚ ਜੀਅ ਰਹੇ ਹਾਂ, ਸਾਹ ਲੈ ਰਹੇ ਹਾਂ। ਹਜ਼ਾਰਾਂ ਦੀ ਗਿਣਤੀ ਵਿਚ ਇਹ ਫ੍ਰੀ-ਰੈਡੀਕਲਜ਼ ਸਾਡੇ ਸਰੀਰ ਅੰਦਰ ਹਰ ਰੋਜ਼ ਦਾਖ਼ਲ ਹੋ ਰਹੇ ਹਨ। ਅਸੀਂ ਇਸ ਵਾਤਾਵਰਨ ਤੋਂ ਆਪਣੇ-ਆਪ ਨੂੰ ਅਲੱਗ ਨਹੀਂ ਰੱਖ ਸਕਦੇ। ਕੁਝ ਹੀ ਘੰਟਿਆਂ ਵਿਚ ਇਹ ਜ਼ਹਿਰੀਲੇ ਤੱਤ ਸੇਬ ਦੇ ਦੂਧੀਆ ਰੰਗ ਨੂੰ ਕਾਲਾ ਕਰ ਦਿੰਦੇ ਹਨ ਤਾਂ ਕੀ ਇਹ ਸਾਡੇ ਫੇਫੜੇ, ਚਮੜੀ ਆਦਿ ਜਿਵੇਂ ਅਤਿਅੰਤ ਨਾਜ਼ੁਕ ਅੰਗਾਂ 'ਤੇ ਕੋਈ ਪ੍ਰਭਾਵ ਨਹੀਂ ਪਾਉਂਦੇ? ਖੋਜ ਇਹ ਸਿੱਧ ਕਰਦੀ ਹੈ ਕਿ ਹਰ ਰੋਜ਼ ਇਹ ਫ੍ਰੀ-ਰੈਡੀਕਲਜ਼ ਸਾਡੇ ਸਰੀਰ ਦੀਆਂ ਹਜ਼ਾਰਾਂ ਕੋਸ਼ਿਕਾਵਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ। ਇਹੀ ਕਾਰਨ ਹੈ ਕਿ ਸਾਡੇ ਸਰੀਰ ਦੀ ਰੋਗ-ਪ੍ਰਤੀਰੋਧੀ ਤਾਕਤ ਦਿਨੋ-ਦਿਨ ਘਟਦੀ ਜਾ ਰਹੀ ਹੈ। ਜੇਕਰ ਸਮਾਂ ਰਹਿੰਦਿਆਂ ਇਸ ਦੇ ਬਚਾਅ ਦੇ ਉਪਾਅ ਨਾ ਕੀਤੇ ਜਾਂਦੇ ਹਨ ਤਾਂ ਕੈਂਸਰ, ਹਾਈਪਰਟੈਂਸ਼ਨ, ਕੰਟਰੈਕਟ, ਪਾਰਕਿਸਨ ਰੋਗ ਆਦਿ ਦੇ ਪ੍ਰਭਾਵ ਤੋਂ ਕੋਈ ਨਹੀਂ ਬਚਾ ਸਕਦਾ ਹੈ।
ਨਿੰਬੂ ਦੇ ਰਸ ਨੂੰ ਲਗਾਉਣ ਨਾਲ ਆਲੂ ਜਾਂ ਸੇਬ ਦਾ ਟੁਕੜਾ ਕਾਲਾ ਹੋਣ ਤੋਂ ਇਸ ਲਈ ਬਚਿਆ ਰਹਿ ਗਿਆ ਕਿਉਂਕਿ ਇਸ ਵਿਚ ਵਿਟਾਮਿਨ 'ਸੀ' ਅਤੇ ਵਿਟਾਮਿਨ 'ਈ' ਫ੍ਰੀ-ਰੈਡੀਕਲਜ਼ ਨੂੰ ਬੇਜਾਨ ਕਰਨ ਦੀ ਤਾਕਤ ਰੱਖਦੇ ਹਨ। ਇਸ ਲਈ ਸਾਨੂੰ ਆਪਣੇ ਭੋਜਨ ਵਿਚ ਉਨ੍ਹਾਂ ਪਦਾਰਥਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ਾਮਿਲ ਕਰਨਾ ਚਾਹੀਦਾ ਹੈ ਜਿਨ੍ਹਾਂ ਵਿਚ ਇਹ ਵਿਟਮਿਨ ਬਹੁ-ਗਿਣਤੀ ਗਿਣਤੀ ਵਿਚ ਮੌਜੂਦ ਹੋਣ।
ਕੰਮ ਕਰਨ ਦਾ ਢੰਗ ਬਦਲਿਆ ਹੈ। ਸਾਡਾ ਰਹਿਣ-ਸਹਿਣ, ਖਾਣ-ਪੀਣ, ਇਥੋਂ ਤੱਕ ਕਿ ਸੋਚਣ ਦੀ ਸ਼ੈਲੀ ਵੀ ਬਦਲ ਗਈ ਹੈ। ਜ਼ਿੰਦਗੀ ਏਨੀ ਰੁਝੇਵੇਂ ਵਾਲੀ ਬਣ ਗਈ ਹੈ ਅਤੇ ਤੇਜ਼ ਹੋ ਗਈ ਹੈ ਕਿ ਸਿਰਫ਼ ਕੰਮ ਹੀ ਕੰਮ ਨਜ਼ਰ ਆਉਂਦਾ ਹੈ। ਸਾਨੂੰ ਆਪਣੀ ਸਿਹਤ ਅਤੇ ਸਰੀਰ ਦੀ ਦੇਖਭਾਲ ਲਈ ਸਮਾਂ ਹੀ ਨਹੀਂ ਮਿਲਦਾ। ਭੱਜ-ਨੱਠ ਦੀ ਇਸ ਜ਼ਿੰਦਗੀ ਵਿਚ ਲਗਾਤਾਰ ਕਸਰਤ ਕਰਨਾ ਅਤੇ ਸੰਤੁਲਿਤ ਭੋਜਨ ਬਾਰੇ ਸੋਚਣਾ ਵੀ ਅਸੰਭਵ ਹੈ। ਇਸ ਤਰ੍ਹਾਂ ਜਾਂ ਤਾਂ ਰੋਗੀ ਹੋ ਕੇ ਦਵਾਈਆਂ ਦੇ ਸਹਾਰੇ ਜੀਏ ਜਾਂ ਉਪਰੋਕਤ ਖਾਣ ਵਾਲੇ ਪਦਾਰਥਾਂ ਦੀ ਵਰਤੋਂ ਕਰੀਏ ਅਤੇ ਸਿਹਤਮੰਦ ਰਹੀਏ।

ਪਿਛਲੀ ਖ਼ਬਰ ਸਿਹਤ ਲਈ ਗੁਣਕਾਰੀ ਹੈ ਆਲੂ ਬੁਖਾਰਾ ਅਗਲੀ ਖ਼ਬਰ ਸਿਹਤ ਦਾ ਖਜ਼ਾਨਾ ਹੈ ਚੰਗੀ ਨੀਂਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।