29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਕਾਬਲੀਅਤ ਵਿਚ ਕੋਈ ਕਮੀ ਨਹੀਂ-ਜਾਹਨਵੀ ਕਪੂਰ

ਅਜੀਤ ਡੈਸਕ 24-09-2025

ਅਦਾਕਾਰਾ ਜਾਹਨਵੀ ਕਪੂਰ ਬਾਲੀਵੁੱਡ ਦੀ ਹਰਮਨਪਿਆਰੀਆਂ ਅਦਾਕਾਰਾਂ ਵਿਚੋਂ ਇਕ ਹੈ। ਉਹ ਨਾ ਸਿਰਫ਼ ਆਪਣੀ ਐਕਟਿੰਗ, ਸਗੋਂ ਦਿੱਖ ਕਰਕੇ ਵੀ ਹਮੇਸ਼ਾ ਪ੍ਰਸੰਸਕਾਂ ਨੂੰ ਦੀਵਾਨਾ ਬਣਾਈ ਰੱਖਦੀ ਹੈ। ਉਸ ਦਾ ਸਟਾਈਲਿੰਗ ਸੈਂਸ ਲੋਕਾਂ ਨੂੰ ਕਾਇਲ ਕਰ ਦਿੰਦਾ ਹੈ। ਵੈਸਟਰਨ ਹੋਵੇ ਜਾਂ ਇੰਡੀਅਨ, ਹਰ ਦਿੱਖ ਵਿਚ ਉਹ ਬੇਹੱਦ ਕਮਾਲ ਲਗਦੀ ਹੈ। ਸਿਧਾਰਥ ਮਲਹੋਤਰਾ ਦੇ ਨਾਲ ਵਾਲੀ ਉਸ ਦੀ ਰੋਮਾਂਟਿਕ ਕਾਮੇਡੀ ਫ਼ਿਲਮ 'ਪਰਮ ਸੁੰਦਰੀ' 28 ਅਗਸਤ ਨੂੰ ਸਿਨੇਮਾਘਰਾਂ ਵਿਚ ਰਿਲੀਜ਼ ਹੋ ਚੁੱਕੀ ਹੈ। ਹਮੇਸ਼ਾ ਦੀ ਤਰ੍ਹਾਂ ਇਸ ਫ਼ਿਲਮ ਵਿਚ ਵੀ ਜਾਹਨਵੀ ਕਪੂਰ ਨੇ ਸਭ ਤੋਂ ਜ਼ਿਆਦਾ ਪ੍ਰਭਾਵਿਤ ਕੀਤਾ। 'ਪਰਮ ਸੁੰਦਰੀ' ਤੋਂ ਬਾਅਦ ਜਾਹਨਵੀ ਦੀ ਰੋਮਾਂਟਿਕ, ਕਾਮੇਡੀ, ਪਰਿਵਾਰਕ ਡਰਾਮਾ ਫ਼ਿਲਮ 'ਸਨੀ ਸੰਸਕਾਰੀ ਕੀ ਤੁਲਸੀ ਕੁਮਾਰੀ' ਪਹਿਲਾਂ 18 ਅਪ੍ਰੈਲ ਨੂੰ ਰਿਲੀਜ਼ ਹੋਣ ਵਾਲੀ ਸੀ ਪਰ ਹੁਣ ਇਹ 2 ਅਕਤੂਬਰ ਨੂੰ ਰਿਲੀਜ਼ ਹੋ ਰਹੀ ਹੈ। ਪ੍ਰਸੰਸਕਾਂ ਦੀ ਉਮੀਦ ਹੁਣ ਜਾਹਨਵੀ ਦੀ ਇਸੇ ਫ਼ਿਲਮ 'ਤੇ ਟਿਕ ਚੁੱਕੀ ਹੈ। ਸ਼ਸ਼ਾਂਕ ਖੇਤਾਨ ਵਲੋਂ ਨਿਰਦੇਸ਼ਿਤ ਇਸ ਫ਼ਿਲਮ ਵਿਚ ਜਾਹਨਵੀ ਦੇ ਨਾਲ ਵਰੁਣ ਧਵਨ, ਸਾਨੀਆ ਮਲਹੋਤਰਾ, ਰੋਹਿਤ ਸਰਾਫ਼, ਮਨੀਸ਼ ਪਾਲ ਹਨ। ਫ਼ਿਲਮ 'ਬਵਾਲ' ਤੋਂ ਬਾਅਦ ਇਹ ਇਸ ਜੋੜੇ ਦੀ ਦੂਜੀ ਫ਼ਿਲਮ ਹੈ। ਇਸ ਤੋਂ ਇਲਾਵਾ ਜਾਹਨਵੀ ਐਕਸ਼ਨ, ਡਰਾਮਾ ਫ਼ਿਲਮ 'ਪੈੱਡੀ' ਕਰ ਰਹੀ ਹੈ। ਇਸ ਨੂੰ ਦੱਖਣ ਭਾਰਤ ਦੇ ਨਿਰਦੇਸ਼ਕ ਬੁਚੀ ਨਿਰਦੇਸ਼ਤ ਕਰ ਰਹੇ ਹਨ। ਇਸ ਫ਼ਿਲਮ ਵਿਚ ਜਾਹਨਵਰੀ ਕਪੂਰ ਰਾਮਚਰਨ ਦੇ ਨਾਲ ਨਜ਼ਰ ਆਵੇਗੀ। ਅਗਲੇ ਸਾਲ ਦੀ ਸ਼ੁਰੂਆਤ ਵਿਚ ਇਸ ਨੂੰ ਰਿਲੀਜ਼ ਕੀਤਾ ਜਾ ਸਕਦਾ ਹੈ। ਜੇਕਰ ਸੂਤਰਾਂ ਦੀ ਮੰਨੀਏ ਤਾਂ ਜਾਹਨਵੀ ਦੇ ਕੋਲ ਉਸ ਦੀ ਮੰਮੀ ਸ੍ਰੀਦੇਵੀ ਦੀ ਸੁਪਰ ਹਿੱਟ ਫ਼ਿਲਮ 'ਚਾਲਬਾਜ਼' ਦੇ ਵਿਸਥਾਰ ਦੀ ਪੇਸ਼ਕਸ਼ ਵੀ ਆਈ ਹੈ। ਇਹ ਪੇਸ਼ਕਸ਼ ਉਸ ਲਈ ਇਕ ਫ਼ਿਲਮ ਨਹੀਂ, ਸਗੋਂ ਇਮੋਸ਼ਨ ਹੈ। ਇਸ ਨੂੰ ਲੈ ਕੇ ਜਾਹਨਵੀ ਕਾਫ਼ੀ ਉਤਸ਼ਾਹੀ ਹੈ। ਪਰ ਇਸ ਵਿਸਥਾਰ ਲਈ ਹਾਂ ਕਹਿਣ ਤੋਂ ਪਹਿਲਾਂ ਜਾਨਵਰੀ ਬੇਹੱਦ ਸਾਵਧਾਨੀ ਨਾਲ ਜਾਂਚ-ਪਰਖ ਲੈਣਾ ਚਾਹੁੰਦੀ ਹੈ ਕਿ ਇਸ ਦੇ ਨਾਲ ਉਹ ਨਿਆਂ ਕਰ ਸਕੇਗੀ ਜਾਂ ਨਹੀਂ? ਉਮੀਦ ਕੀਤੀ ਜਾ ਰਹੀ ਹੈ ਕਿ ਇਸ ਮਹੀਨੇ ਦੇ ਅਖੀਰ ਤੱਕ ਉਹ ਫ਼ਿਲਮ ਨੂੰ ਕਰਨ ਜਾਂ ਨਾ ਕਰਨ ਬਾਰੇ ਫ਼ੈਸਲਾ ਲੈ ਲਵੇਗੀ।

ਪਿਛਲੀ ਖ਼ਬਰ ਵਜ਼ਨਦਾਰ ਗੀਤਕਾਰ ਦਲਜੀਤ ਸਿੰਘ ਅਰੋੜਾ ਅਗਲੀ ਖ਼ਬਰ ਜ਼ੁਬੀਨ ਗਰਗ-ਦੀ ਆਵਾਜ਼ ਤੇ ਸੰਗੀਤ ਹਮੇਸ਼ਾ ਜ਼ਿੰਦਾ ਰਹਿਣਗੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।