14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਭਾਰਤ-ਇੰਗਲੈਂਡ ਟੈਸਟ ਲੜੀ ਅੱਜ ਤੋਂ ਐਂਡਰਸਨ-ਤੇਂਦੁਲਕਰ ਟਰਾਫੀ ਲਾਂਚ <br/>

ਅਜੀਤ ਡੈਸਕ 20-06-2025
ਨਵੀਂ ਦਿੱਲੀ, 19 ਜੂਨ (ਏਜੰਸੀ)-ਕਿ੍ਕਟ ਦੇ ਸਭ ਤੋਂ ਮਸ਼ਹੂਰ ਮੁਕਾਬਲੇ ਵਿਚੋਂ ਇੱਕ ਨੂੰ ਇੱਕ ਇਤਿਹਾਸਕ ਨਵੀਂ ਪਛਾਣ ਦਿੱਤੀ ਗਈ ਹੈ | ਭਾਰਤੀ ਕਿ੍ਕਟ ਕੰਟਰੋਲ ਬੋਰਡ ਤੇ ਇੰਗਲੈਂਡ ਅਤੇ ਵੇਲਜ਼ ਕਿ੍ਕਟ ਬੋਰਡ ਨੇ ਸਾਂਝੇ ਤੌਰ 'ਤੇ ਐਂਡਰਸਨ-ਤੇਂਦੁਲਕਰ ਟਰਾਫੀ ਦੀ ਸ਼ੁਰੂਆਤ ਦਾ ਐਲਾਨ ਕੀਤਾ ਹੈ, ਇਹ ਇੱਕ ਵੱਕਾਰੀ ਸਨਮਾਨ ਹੈ ਜੋ ਹੁਣ ਭਾਰਤ ਤੇ ਇੰਗਲੈਂਡ ਵਿਚਕਾਰ ਹਰੇਕ ਟੈਸਟ ਲੜੀ ਦੇ ਜੇਤੂ ਨੂੰ ਦਿੱਤਾ ਜਾਵੇਗਾ | ਆਗਾਮੀ ਪੰਜ ਮੈਚਾਂ ਦੀ ਟੈਸਟ ਲੜੀ, ਜੋ ਕਿ ਸ਼ੁੱਕਰਵਾਰ ਨੂੰ ਹੈਡਿੰਗਲੇ ਵਿਚ ਸ਼ੁਰੂ ਹੋ ਰਹੀ ਹੈ, ਇਸ ਨਵੇਂ ਸਿਰਲੇਖ ਹੇਠ ਲੜੀ ਜਾਣ ਵਾਲੀ ਪਹਿਲੀ ਲੜੀ ਹੋਵੇਗੀ | ਇਹ ਟਰਾਫੀ ਟੈਸਟ ਕਿ੍ਕਟ ਦੇ ਇਤਿਹਾਸ ਦੇ ਦੋ ਸਭ ਤੋਂ ਮਸ਼ਹੂਰ ਨਾਵਾਂ - ਜੇਮਜ਼ ਐਂਡਰਸਨ, ਸਭ ਤੋਂ ਵੱਧ ਵਿਕਟ ਲੈਣ ਵਾਲੇ ਤੇਜ਼ ਗੇਂਦਬਾਜ਼ ਤੇ ਸਚਿਨ ਤੇਂਦੁਲਕਰ ਜੋ ਕਿ ਫਾਰਮੈਟ ਵਿਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਖਿਡਾਰੀ ਹੈ, ਦਾ ਜਸ਼ਨ ਮਨਾਉਂਦੀ ਹੈ | ਪਹਿਲਾਂ, ਇਹ ਲੜੀ ਇੰਗਲੈਂਡ ਵਿਚ ਪਟੌਦੀ ਟਰਾਫੀ ਤੇ ਭਾਰਤ ਵਿਚ ਐਂਥਨੀ ਡੀ ਮੇਲੋ ਟਰਾਫੀ ਲਈ ਖੇਡੀ ਜਾਂਦੀ ਸੀ | ਜਦੋਂ ਕਿ ਹੁਣ ਉਹ ਖਿਤਾਬ ਇਕਜੁੱਟ ਹੋ ਗਏ ਹਨ, ਪਟੌਦੀ ਪਰਿਵਾਰ ਦੀ ਵਿਰਾਸਤ ਪਟੌਦੀ ਮੈਡਲ ਦੀ ਸ਼ੁਰੂਆਤ ਨਾਲ ਜਾਰੀ ਰਹੇਗੀ, ਜੋ ਹਰੇਕ ਇੰਗਲੈਂਡ-ਭਾਰਤ ਟੈਸਟ ਲੜੀ ਦੇ ਅੰਤ 'ਤੇ ਜੇਤੂ ਕਪਤਾਨ ਨੂੰ ਪੇਸ਼ ਕੀਤਾ ਜਾਵੇਗਾ | ਐਂਡਰਸਨ ਅਤੇ ਤੇਂਦੁਲਕਰ ਦੀਆਂ ਉੱਕਰੀਆਂ ਤਸਵੀਰਾਂ ਤੇ ਉੱਕਰੇ ਦਸਤਖਤਾਂ ਵਾਲੀ, ਨਵੀਂ ਟਰਾਫੀ ਦੋ ਸ਼ਖਸੀਅਤਾਂ ਨੂੰ ਸ਼ਰਧਾਂਜਲੀ ਹੈ ਜਿਨ੍ਹਾਂ ਨੇ ਉੱਤਮਤਾ, ਲੰਬੀ ਉਮਰ ਤੇ ਖੇਡ ਭਾਵਨਾ ਦੁਆਰਾ ਆਧੁਨਿਕ ਟੈਸਟ ਕਿ੍ਕਟ ਨੂੰ ਆਕਾਰ ਦਿੱਤਾ | ਈ.ਸੀ.ਬੀ. ਅਤੇ ਬੀ.ਸੀ.ਸੀ.ਆਈ. ਨੇ ਐਂਡਰਸਨ-ਤੇਂਦੁਲਕਰ ਟਰਾਫੀ ਦੀ ਸਿਰਜਣਾ ਨੂੰ 'ਆਪਸੀ ਸਤਿਕਾਰ, ਪ੍ਰਦਰਸ਼ਨ ਤੇ ਕਿ੍ਕਟ ਇਤਿਹਾਸ ਦਾ ਜਸ਼ਨ' ਦੱਸਿਆ |

ਪਿਛਲੀ ਖ਼ਬਰ ਭਾਰਤ ਵਿਚ ਹਿੰਸਾ ਲਈ ਕੈਨੇਡਾ ਨੂੰ ਆਧਾਰ ਵਜੋਂ ਵਰਤ ਰਹੇ ਖਾਲਿਸਤਾਨੀ ਕੱਟੜਪੰਥੀ: ਕੈਨੇਡੀਅਨ ਖੁਫੀਆ ਰਿਪੋਰਟ ਅਗਲੀ ਖ਼ਬਰ ਪਟੌਦੀ ਪਰਿਵਾਰ ਦੀ ਵਿਰਾਸਤ ਨੂੰ ਜਿੰਦਾ ਰੱਖਣ ਲਈ ਸਭ ਕੁਝ ਕਰਾਂਗਾ: ਸਚਿਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।