ਭਾਰਤੀ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਨੇ ਵੀਰਵਾਰ ਨੂੰ ਕਿਹਾ ਕਿ ਜਿਵੇਂ ਹੀ ਉਨ੍ਹਾਂ ਨੂੰ ਪਤਾ ਲੱਗਾ ਕਿ ਭਾਰਤ-ਇੰਗਲੈਂਡ ਟੈਸਟ ਸੀਰੀਜ਼ ਟਰਾਫੀ ਦਾ ਨਾਮ ਬਦਲਿਆ ਜਾ ਰਿਹਾ ਹੈ, ਉਨ੍ਹਾਂ ਨੇ ਸਵਰਗੀ ਮਨਸੂਰ ਅਲੀ ਖਾਨ ਪਟੌਦੀ ਦੇ ਪਰਿਵਾਰ ਨਾਲ ਸੰਪਰਕ ਕੀਤਾ ਤੇ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕੀਤੀ ਕਿ ਸਾਬਕਾ ਕਪਤਾਨ ਦਾ ਨਾਂਅ ਇਸ ਮੁਕਾਬਲੇ ਨਾਲ ਜੁੜਿਆ ਰਹੇ | ਸਚਿਨ ਨੇ ਦੱਸਿਆ ਕਿ ਪਟੌਦੀ ਟਰਾਫੀ ਨੂੰ ਰਿਟਾਇਰ ਕਰਨ ਦਾ ਫੈਸਲਾ ਇੰਗਲੈਂਡ ਤੇ ਵੇਲਜ਼ ਕਿ੍ਕਟ ਬੋਰਡ ਤੇ ਬੀ.ਸੀ.ਸੀ.ਆਈ. ਨੇ ਸਾਂਝੇ ਤੌਰ 'ਤੇ ਲਿਆ ਸੀ | 'ਟਾਈਗਰ ਪਟੌਦੀ ਨੇ ਕਈ ਪੀੜ੍ਹੀਆਂ ਨੂੰ ਪ੍ਰੇਰਿਤ ਕਰਨ ਵਿਚ ਬਹੁਤ ਵੱਡੀ ਭੂਮਿਕਾ ਨਿਭਾਈ ਤੇ ਇਸਨੂੰ ਕਦੇ ਨਹੀਂ ਭੁੱਲਣਾ ਚਾਹੀਦਾ | ਪਟੌਦੀ ਦਾ ਨਾਮ ਲੜੀ ਨਾਲ ਜੁੜਿਆ ਰਹੇਗਾ ਕਿਉਂਕਿ ਜੇਤੂ ਕਪਤਾਨ ਨੂੰ ਇੱਕ ਨਵਾਂ ਸਥਾਪਤ 'ਪਟੌਦੀ ਮੈਡਲ ਫਾਰ ਐਕਸੀਲੈਂਸ' ਦੇਣ ਦਾ ਫੈਸਲਾ ਕੀਤਾ ਗਿਆ ਹੈ |
ਪਟੌਦੀ ਪਰਿਵਾਰ ਦੀ ਵਿਰਾਸਤ ਨੂੰ ਜਿੰਦਾ ਰੱਖਣ ਲਈ ਸਭ ਕੁਝ ਕਰਾਂਗਾ: ਸਚਿਨ
ਅਜੀਤ ਡੈਸਕ
20-06-2025