14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਕੈਨੇਡਾ 'ਚ 75 ਦਿਨਾਂ 'ਚ 7500 ਕਿੱਲੋਮੀਟਰ ਦੌੜੇਗਾ 47 ਸਾਲਾ ਪੰਜਾਬੀ

ਅਜੀਤ ਡੈਸਕ 20-06-2025
ਐਬਟਸਫੋਰਡ, 19 ਜੂਨ (ਗੁਰਦੀਪ ਸਿੰਘ ਗਰੇਵਾਲ)- ਕੈਨੇਡਾ ਦੇ ਬਿ੍ਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਵਾਈਟ ਰੌਕ ਨਿਵਾਸੀ 47 ਸਾਲਾ ਪੰਜਾਬੀ ਸਚਿਨ ਲਾਟੀ 7500 ਕਿੱਲੋਮੀਟਰ ਦੀ ਦੌੜ ਲਾਏਗਾ | ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਸਾਬਕਾ ਅਧਿਕਾਰੀ ਸਚਿਨ ਲਾਟੀ ਨੇ ਬੀਤੇ ਕੱਲ੍ਹ ਬਿ੍ਟਿਸ਼ ਕੋਲੰਬੀਆ ਦੀ ਰਾਜਧਾਨੀ ਵਿਕਟੋਰੀਆ ਦੇ ਕਲੋਵਰ ਪੁਆਇੰਟ ਪਾਰਕ ਤੋਂ ਆਪਣੀ ਦੌੜ ਸ਼ੁਰੂ ਕੀਤੀ | ਸਚਿਨ ਲਾਟੀ ਨੇ ਦੱਸਿਆ ਕਿ 7500 ਕਿੱਲੋਮੀਟਰ ਦੌੜ 75 ਦਿਨਾਂ ਵਿਚ ਪੂਰੀ ਕਰਨ ਦਾ ਟੀਚਾ ਰੱਖਿਆ ਗਿਆ ਹੈ ਤੇ ਇਹ ਦੌੜ ਵੈਨਕੂਵਰ, ਐਬਟਸਫੋਰਡ, ਕੈਲਗਰੀ, ਵਿਨੀਪੈਗ, ਟੋਰਾਂਟੋ, ਓਟਾਵਾ, ਮਾਂਟਰੀਅਲ, ਕਿਊਬੈਕ ਤੇ ਹੈਲੀਫੈਕਸ ਹੁੰਦੀ ਹੋਈ ਨਿਊਫਾਊਾਡਲੈਂਡ ਦੀ ਰਾਜਧਾਨੀ ਸੇਂਟ ਜੌਹਨ ਵਿਖੇ ਸਮਾਪਤ ਹੋਵੇਗੀ | ਟੈਰੀ ਫੌਕਸ ਤੋਂ ਪ੍ਰਭਾਵਿਤ ਸਚਿਨ ਲਾਟੀ ਦਾ ਕਹਿਣਾ ਹੈ ਕਿ ਇਸ ਦੌੜ ਦਾ ਮੁੱਖ ਮਕਸਦ ਲੋਕਾਂ ਨੂੰ ਮਾਨਸਿਕ ਸਿਹਤ ਬਾਰੇ ਜਾਗਰੂਕ ਕਰਨਾ ਹੈ | 2023 'ਚ ਸਚਿਨ ਨੇ 22 ਦਿਨਾਂ 'ਚ 22 ਮੈਰਾਥਾਨ ਦੌੜਾਂ ਲਾਈਆਂ ਸਨ ਤੇ ਉਸ ਦਾ ਇਕ ਦਿਨ ਵਿਚ 103 ਕਿੱਲੋਮੀਟਰ ਦੌੜ ਲਾਉਣ ਦਾ ਰਿਕਾਰਡ ਹੈ |

ਪਿਛਲੀ ਖ਼ਬਰ ਪੈਰਿਸ ਡਾਇਮੰਡ ਲੀਗ ਨੀਰਜ ਚੋਪੜਾ ਦੀਆਂ ਨਜ਼ਰਾਂ ਖਿਤਾਬ 'ਤੇ <br/> ਅਗਲੀ ਖ਼ਬਰ ਭਾਰਤ ਵਿਚ ਹਿੰਸਾ ਲਈ ਕੈਨੇਡਾ ਨੂੰ ਆਧਾਰ ਵਜੋਂ ਵਰਤ ਰਹੇ ਖਾਲਿਸਤਾਨੀ ਕੱਟੜਪੰਥੀ: ਕੈਨੇਡੀਅਨ ਖੁਫੀਆ ਰਿਪੋਰਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।