ਐਡੀਲੇਡ, 23 ਅਕਤੂਬਰ (ਪੀ.ਟੀ.ਆਈ.)-ਐਡਮ ਜ਼ਾਂਪਾ ਤੇ ਜ਼ੇਵੀਅਰ ਬਾਰਟਲੇਟ ਦੀ ਸ਼ਾਨਦਾਰ ਗੇਂਦਬਾਜ਼ੀ ਤੋਂ ਬਾਅਦ, ਮੈਥਿਊ ਸ਼ਾਰਟ ਤੇ ਕੂਪਰ ਕੋਨੋਲੀ ਦੇ ਅਰਧ ਸੈਂਕੜਿਆਂ ਦੀ ਬਦੌਲਤ ਆਸਟ੍ਰੇਲੀਆ ਨੇ ਵੀਰਵਾਰ ਨੂੰ ਇੱਥੇ ਦੂਜੇ ਇਕ ਦਿਨਾ ਮੈਚ 'ਚ ਭਾਰਤ ਨੂੰ 2 ਵਿਕਟਾਂ ਨਾਲ ਹਰਾ ਕੇ 3 ਮੈਚਾਂ ਦੀ ਲੜੀ 'ਚ 2-0 ਦੀ ਬੜ੍ਹਤ ਬਣਾ ਲਈ | ਭਾਰਤ ਦੇ 265 ਦÏੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ, ਆਸਟ੍ਰੇਲੀਆ ਨੇ 46.2 ਓਵਰਾਂ 'ਚ 8 ਵਿਕਟਾਂ 'ਤੇ 265 ਦੌੜਾਂ ਬਣਾ ਕੇ ਜਿੱਤ ਪ੍ਰਾਪਤ ਕੀਤੀ | ਇਸ ਤੋਂ ਪਹਿਲਾਂ, ਭਾਰਤ ਨੇ ਰੋਹਿਤ (73 ਦÏੜਾਂ) ਤੇ ਸ਼੍ਰੇਅਸ ਅਈਅਰ (61 ਦÏੜਾਂ) ਦੇ ਅਰਧ ਸੈਂਕੜਿਆਂ ਤੇ ਦੋਵਾਂ ਵਿਚਕਾਰ ਤੀਜੀ ਵਿਕਟ ਲਈ 118 ਦÏੜਾਂ ਦੀ ਸਾਂਝੇਦਾਰੀ ਦੀ ਬਦÏਲਤ 9 ਵਿਕਟਾਂ 'ਤੇ 264 ਦÏੜਾਂ ਬਣਾਈਆਂ | ਅਕਸ਼ਰ ਪਟੇਲ ਨੇ ਵੀ ਇਕ ਉਪਯੋਗੀ ਪਾਰੀ ਖੇਡੀ, ਜਦੋਂ ਕਿ ਹਰਸ਼ਿਤ ਰਾਣਾ (24 ਅਜੇਤੂ) ਤੇ ਅਰਸ਼ਦੀਪ ਸਿੰਘ (13) ਨੇ ਨੌਵੀਂ ਵਿਕਟ ਲਈ 29 ਗੇਂਦਾਂ 'ਚ 37 ਦੌੜਾਂ ਜੋੜ ਕੇ ਟੀਮ ਨੂੰ 260 ਦੇ ਪਾਰ ਪਹੁੰਚਾਇਆ | ਜ਼ਾਂਪਾ ਨੇ ਆਸਟ੍ਰੇਲੀਆ ਲਈ 60 ਦÏੜਾਂ ਦੇ ਕੇ ਚਾਰ ਵਿਕਟਾਂ ਲਈਆਂ | ਬਾਰਟਲੇਟ ਨੇ 39 ਦÏੜਾਂ ਦੇ ਕੇ 3 ਵਿਕਟਾਂ ਲਈਆਂ | ਭਾਰਤੀ ਗੇਂਦਬਾਜ਼ੀ ਵੀ ਬਹੁਤ ਵਧੀਆ ਰਹੀ | ਜਿਸ 'ਚ ਅਰਸ਼ਦੀਪ ਸਿੰਘ, ਹਰਸ਼ਿਤ ਰਾਣਾ ਤੇ ਵਾਸ਼ਿੰਗਟਨ ਸੁੰਦਰ ਨੇ 2-2 ਵਿਕਟਾਂ ਲਈਆਂ | ਜਦਕਿ ਸਿਰਾਜ ਤੇ ਅਕਸ਼ਰ ਪਟੇਲ 1-1 ਵਿਕਟ ਲੈਣ 'ਚ ਕਾਮਯਾਬ ਰਹੇ | ਇਸ ਤੋਂ ਪਹਿਲਾਂ, ਭਾਰਤ ਦੀ ਸ਼ੁਰੂਆਤ ਮਾੜੀ ਰਹੀ | ਬਾਰਟਲੇਟ ਨੇ ਕਪਤਾਨ ਸ਼ੁਭਮਨ ਗਿੱਲ (09) ਤੇ ਵਿਰਾਟ ਕੋਹਲੀ (0) ਨੂੰ ਆਊਟ ਕਰਕੇ ਭਾਰਤ ਨੂੰ ਸ਼ੁਰੂਆਤੀ ਝਟਕਾ ਦਿੱਤਾ | ਕੋਹਲੀ ਲਗਾਤਾਰ ਦੂਜੇ ਮੈਚ ਲਈ ਆਪਣਾ ਖਾਤਾ ਖੋਲ੍ਹਣ 'ਚ ਅਸਫਲ ਰਹੇ | ਕਰੀਅਰ ਦੇ ਆਖਰੀ ਇਕ ਦਿਨਾ ਮੈਚ ਮੰਨੇ ਜਾਂਦੇ ਮੈਚ 'ਚ ਆਉਟ ਹੋਣ ਮਗਰੋਂ ਉਹ ਐਡੀਲੇਡ 'ਚ ਪ੍ਰਸ਼ੰਸਕਾਂ ਨੂੰ ਦੋਵੇਂ ਦਸਤਾਨੇ ਫੜ੍ਹ ਅਲਵੀਦਾ ਕਹਿੰਦੇ ਹੋਏ ਦਿਖਾਏ ਦਿੱਤੇ |
ਆਸਟ੍ਰੇਲੀਆ ਨੇ ਭਾਰਤ ਨੂੰ 2 ਵਿਕਟਾਂ ਨਾਲ ਹਰਾਇਆ <br/>
ਅਜੀਤ ਡੈਸਕ
24-10-2025